SBP GROUP

SBP GROUP

Search This Blog

Total Pageviews

Friday, July 21, 2023

ਸਕੂਲ ਮੁਖੀਆਂ ਨਾਲ ਮਹੀਨਾਵਾਰ ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੀ ਪਾਲਣਾ ਸਬੰਧੀ ਵਿਸਥਾਰਤ ਚਰਚਾ ਹੋਈ

 ਐੱਸ ਏ ਐੱਸ ਨਗਰ, 21 ਜੁਲਾਈ : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਇੱਥੇ ਗਿਆਨ ਜੋਤੀ ਗਲੋਬਲ ਇੰਸਟੀਚਿਊਟ ਫੇਜ਼ ਦੋ ਮੁਹਾਲੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਵੱਲੋਂ ਮਹੀਨਾਵਾਰ ਮੀਟਿੰਗ ਵਿੱਚ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਦੱਸਿਆ ਗਿਆ ਇਸ ਮੀਟਿੰਗ ਵਿੱਚ ਸਕੂਲ ਮੁਖੀਆਂ ਨੂੰ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀਆਂ ਨੀਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ।


 ਉਹਨਾਂ ਵੱਲੋਂ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸਕੂਲਾਂ ਕਿਸੇ ਵੀ ਇਨਫਰਾਸਟੱਰਕਚਰ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਦਫ਼ਤਰ ਨੂੰ ਲਿਖਤੀ ਬੇਨਤੀ ਕੀਤੀ ਜਾਵੇ ਤਾਂ ਕਿ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਨ ਅਤੇ ਬੈਠਣ ਲਈ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬੱਚਿਆਂ ਲਈ ਫਰਨੀਚਰ,ਗ੍ਰੀਨ ਬੋਰਡ,ਪ੍ਰੋਜੈਕਟਰ, ਐਜੂਸੈੱਟ ਸਿਸਟਮ ਨੂੰ ਚਾਲੂ ਹਾਲਤ ਵਿੱਚ ਰੱਖਿਆ ਜਾਵੇ। ਮੁਫ਼ਤ ਪਾਠ ਪੁਸਤਕਾਂ ਸਾਰੇ ਬੱਚਿਆਂ ਨੂੰ ਵੰਡ ਦਿੱਤੀਆਂ ਜਾਣ ਅਤੇ ਰਹਿੰਦੀ ਪੁਸਤਕਾਂ ਦੀ ਡਿਮਾਂਡ ਭੇਜੀ ਜਾਵੇ।

 ਬੱਚਿਆਂ ਨੂੰ ਵਰਦੀਆਂ ਖ਼ਰੀਦ ਕੇ ਵੰਡੀਆਂ ਜਾਣ ਅਤੇ ਇਸਦੀ ਅੱਪਡੇਸ਼ਨ ਈ ਪੰਜਾਬ ਤੇ ਕੀਤੀ ਜਾਵੇ,ਇਸ ਤੋਂ ਇਲਾਵਾ ਚਾਲੂ ਵਿੱਦਿਅਕ ਸੈਸ਼ਨ ਦੇ ਦਾਖ਼ਲਿਆਂ ਵਿੱਚ ਵਾਧਾ ਕਰਨ,ਬੱਚਿਆਂ ਦਾ ਡਰਾਪ ਆਊਟ ਖ਼ਤਮ ਕਰਨਾ,ਵੱਖ ਵੱਖ ਤਰ੍ਹਾਂ ਦੇ ਵਜ਼ੀਫਿਆਂ,ਆਧਾਰ ਅੱਪਡੇਸ਼ਨ ਬਾਰੇ, ਇੰਸਪਾਇਰ ਐਵਾਰਡ,ਬਾਲ ਵਿਗਿਆਨ ਕਾਂਗਰਸ,ਬੋਰਡ ਕਲਾਸਾਂ ਦੇ ਟੌਪਰ ਬੱਚਿਆਂ,ਪੀ ਐਮ ਪੋਸ਼ਣ ਤਹਿਤ ਮਿਡ ਡੇ ਮੀਲ, ਸਕੂਲ ਖੇਡਾਂ ,75ਵੀਂ ਆਜ਼ਾਦੀ ਦਿਵਸ ਬਾਰੇ,ਜੀ-20 ਤਹਿਤ ਯੂਵਾ ਮੰਥਨ ਮਾਡਲ,ਡਰੱਗਸ ਡੀ ਐਡਿਕਟਕ,ਵਿਗਿਆਨਕ ਗਤੀਵਿਧੀਆਂ,ਆਜ਼ਾਦੀ ਦਿਵਸ ਮਨਾਉਣ, ਸਾਲਾਨਾ ਫੰਕਸ਼ਨ ਅਤੇ ਸਾਲਾਨਾ ਰਸਾਲੇ ਆਦਿ ਬਾਰੇ ਵਿਸਥਾਰ ਸਹਿਤ ਵਿਚਾਰ ਚਰਚਾ ਕਰਕੇ ਹਦਾਇਤਾਂ ਜਾਰੀ ਕੀਤੀਆਂ ਅਤੇ ਯੋਜਨਾਬੰਦੀ ਕੀਤੀ। ਇਸ ਮੌਕੇ ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਨੇ ਵੀ ਸਕੂਲ ਮੁਖੀਆਂ ਨੂੰ ਸੰਬੋਧਨ ਕੀਤਾ। 

ਇਸ ਮੌਕੇ ਬਲਾਕ ਨੋਡਲ ਅਫ਼ਸਰਾਂ ਵਿੱਚ ਹਰਿੰਦਰ ਕੌਰ, ਸੁਹਿੰਦਰ ਕੌਰ, ਸੰਤੋਸ਼ ਗੱਖੜ, ਮੁਹੰਮਦ ਸ਼ਰੀਫ਼,ਗੁਰਵਿੰਦਰ ਕੌਰ, ਬਲਵਿੰਦਰ ਸਿੰਘ,ਬੰਦਨਾ ਪੁਰੀ,ਸੰਜੀਵ ਕੁਮਾਰ ਅਤੇ ਗੁਰਸੇਵਕ ਸਿੰਘ ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ ਸਮੇਤ ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਨੇ ਮੀਟਿੰਗ ਵਿੱਚ ਭਾਗ ਲਿਆ।

No comments:


Wikipedia

Search results

Powered By Blogger