ਐਸ.ਏ.ਐਸ.ਨਗਰ,19 ਜੁਲਾਈ : ਪਸ਼ੂ ਪਾਲਣ ਵਿਭਾਗ ਅਤੇ ਐਸ.ਪੀ.ਸੀ.ਏ. ਮੋਹਾਲੀ ਵੱਲੋਂ ਸਿਵਲ ਵੈਟਰਨਰੀ ਹਸਪਤਾਲ ਕੁੰਭੜਾ ਵਿਖੇ ਹਲਕਾਅ ਰੋਕਥਾਮ ਅਤੇ ਮਲੱਪ ਰਹਿਤ ਕਰਨ ਦਾ ਮੁਫਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 50 ਕੁੱਤਿਆਂ/ਪੈੱਟਸ ਨੂੰ ਹਲਕਾਅ ਰੋਕਥਾਮ ਦਾ ਟੀਕਾ ਮੁਫ਼ਤ ਲਗਾਇਆ ਗਿਆ ਅਤੇ ਨਾਲ ਹੀ ਮਲੱਪ ਰਹਿਤ ਕਰਨ ਦੀ ਦਵਾਈ ਮੁਫ਼ਤ ਦਿੱਤੀ ਗਈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਡਾ. ਸ਼ਿਵਕਾਂਤ ਗੁਪਤਾ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਦੌਰਾਨ ਮੌਕੇ ਤੇ ਆਏ ਪਸ਼ੂ ਪਾਲਕਾਂ ਦਾ ਸਵਾਗਤ ਕੀਤਾ ਅਤੇ ਪਸ਼ੂਆਂ ਵਿੱਚ ਹਲਕਾਅ ਦੀ ਰੋਕਥਾਮ ਅਤੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ। ਇਸ ਸਮੇਂ ਡਾ. ਰਜੇਸ਼ ਨਾਰੰਗ ਸੀਨੀਅਰ ਵੈਟਰਨਰੀ ਅਫਸਰ ਮੋਹਾਲੀ ਹਾਜ਼ਰ ਸਨ। ਇਸ ਕੈਂਪ ਨੂੰ ਡਾ. ਬੁਧਇੰਦਰ ਸਿੰਘ ਵੈਟਰਨਰੀ ਅਫਸਰ ਕੁੰਭੜਾ ਅਤੇ ਡਾ. ਹਰਪ੍ਰੀਤ ਸਿੰਘ ਵੈਟਰਨਰੀ ਅਫਸਰ ਰਾਏਪੁਰ ਵਲੋਂ ਚਲਾਇਆ ਗਿਆ। ਐੱਸ.ਪੀ.ਸੀ.ਏ. ਐੱਸ.ਏ.ਐੱਸ. ਨਗਰ ਦੇ ਮੈਂਬਰ ਲਛਮਣ ਸਿੰਘ ਅਤੇ 'ਰੱਬ ਦੇ ਜੀਵ' ਐਨ.ਜੀ.ਓ. ਵਲੋਂ ਕੈਂਪ ਦੌਰਾਨ ਅਵਾਰਾ ਕੁੱਤਿਆਂ ਦੇ ਟੀਕਾਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਵੈਟਰਨਰੀ ਇੰਸਪੈਕਟਰ ਪਰਵਿੰਦਰ ਸਿੰਘ ਅਤੇ ਹਰਿੰਦਰ ਸਿੰਘ ਵੀ ਹਾਜ਼ਰ ਸਨ।
No comments:
Post a Comment