ਐਸ.ਏ.ਐਸ.ਨਗਰ, 19 ਜੁਲਾਈ : ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਐਸ.ਏ.ਐਸ. ਨਗਰ, ਮੋਹਾਲੀ ਦਾ ਪੀ.ਜੀ.ਡੀ.ਸੀ.ਏ ਦੂਜਾ ਸਮੈਸਟਰ ਅਤੇ ਬੀ.ਐੱਸ.ਸੀ.(ਆਈ.ਟੀ) ਛੇਵਾਂ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ। ਕਮਾਂਡਰ ਬਲਜਿੰਦਰ ਵਿਰਕ(ਰਿਟਾਇਰ.) ਡਾਇਰੈਕਟਰ, ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਮੋਹਾਲੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਮੈਰਿਟ ਲਿਸਟ ਵਿੱਚ ਬੀ.ਐੱਸ.ਸੀ (ਆਈ.ਟੀ) ਵਿਦਿਆਰਥਣ ਪ੍ਰਤਿਭਾ ਠਾਕੁਰ
ਵੱਲੋਂ 87.1 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ਵਿੱਚ ਤੀਜਾ ਅਤੇ ਪੁਲਕਿਤ ਵੱਲੋਂ 85.8ਫੀਸਦੀ ਅੰਕ ਲੈ ਕੇ ਯੂਨੀਵਰਸਿਟੀ
ਵਿੱਚ ਚੌਥਾ ਸਥਾਨ ਹਾਸਿਲ ਕੀਤਾ । ਕਮਾਂਡਰ ਬਲਜਿੰਦਰ ਵਿਰਕ(ਰਿਟਾਇਰ.) ਡਾਇਰੈਕਟਰ, ਸੈਨਿਕ
ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਮੋਹਾਲੀ ਅਤੇ ਪ੍ਰਿੰਸੀਪਲ ਪ੍ਰੋ. ਕਵਿਤਾ ਠਾਕੁਰ ਦੇ ਵੱਲੋਂ ਸਮੂਹ
ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕਿ ਇਹ ਸਭ ਵਿਦਿਆਰਥੀਆਂ ਅਤੇ ਅਧਿਆਪਕਾਂ
ਦੀ ਸਖਤ ਮਿਹਨਤ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵੱਲ ਭਵਿੱਖ ਦੀ ਕਾਮਨਾ ਕੀਤੀ।
No comments:
Post a Comment