ਖਰੜ੍ਹ, 17 ਜੁਲਾਈ : ਸਵ.ਸ.ਬਿਅੰਤ ਸਿੰਘ ਜੀ ਦੀ ਯਾਦ ਵਿੱਚ ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਤੇਜਿੰਦਰ ਕੌਰ ਸੈਣੀ de sehyog naal ਗੁਰਦੁਆਰਾ ਸਤਿ ਕਰਤਾਰ , ਲਾਂਡਰਾਂ ਰੋਡ, ਖਰੜ੍ਹ ਵਿਖੇ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕਰਵਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਸਵ.ਸ.ਬਿਅੰਤ ਸਿੰਘ ਜੀ ਦੀ ਪੁੱਤਰੀ ਤੇਜਿੰਦਰ ਕੌਰ ਸੈਣੀ ਵੱਲੋ ਕੀਤਾ ਗਿਆ ਅਤੇ ਉਹਨਾਂ ਦੱਸਿਆ ਗਿਆ ਕਿ ਉਹਨਾਂ ਵੱਲੋ ਆਪਣੇ ਪਿਤਾ ਜੀ ਦੀ ਯਾਦ ਵਿੱਚ ਹਰ ਸਾਲ ਜੁਲਾਈ ਮਹੀਨੇ ਦੀ 16 ਤਾਰੀਖ ਨੂੰ ਖੂਨਦਾਨ ਕੈਂਪ ਹਰ ਸਾਲ ਲਗਾਇਆ ਜਾਵੇਗਾ। ਇਸ ਖੂਨਦਾਨ ਕੈਂਪ ਵਿੱਚ ਲਾਇਨਜ਼ ਕਲੱਬ ਉਮੰਗ ਖਰੜ੍ਹ ਵੱਲੋ ਵਿਸੇਸ ਸਹਿਯੋਗ ਦਿੱਤਾ ਗਿਆ । ਇਸ ਕੈਂਪ ਵਿੱਚ ਵੱਧ ਚੜ੍ਹ ਕੇ ਖੂਨਦਾਨੀਆਂ ਦੁਆਰਾ ਹਿੱਸਾ ਲਿਆ ਗਿਆ ਅਤੇ ਖੂਨਦਾਨ ਕੀਤਾ ਗਿਆ ।
ਕੈਂਪ ਦੋਰਾਨ ਤੇਜਿੰਦਰ ਕੌਰ ਅਤੇ ਲਾਇਨਜ਼ ਕਲੱਬ ਖਰੜ ਦੇ ਨੁਮਾਇੰਦਿਆਂ ਵੱਲੋ ਖੂਨਦਾਨੀਆਂ ਨੂੰ ਸਨਾਮਨ ਚਿਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਲੱਡ ਸੈਂਟਰ, ਆਈ.ਵੀ.ਵਾਈ. ਹਸਪਤਾਲ ਦੀ ਟੀਮ ਦੁਆਰਾ ਲਗਭਗ 32 ਦੇ ਕਰੀਬ ਬਲੱਡ ਯੂਨਿਟ ਇੱਕਤਰ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬ ਖਰੜ ਵੱਲੋ ਚੈਅਰਮੈਨ ਕਮਲਜੀਤ ਸਿੰਘ, ਡਾ.ਸੁਖਵੀਰ ਸਿੰਘ ਰਾਣਾ ਡਾਇਰੈਕਟਰ, Krishan Mehta, ਮੇਜਰ ਸਿੰਘ, Naresh Singla, ਅਸੋਕ ਬਝੇੜੀ ਆਦਿ ਮੈਂਬਰ ਵਿਸੇਸ ਤੋਰ ਤੇ ਹਾਜ਼ਰ ਰਹੇ।
No comments:
Post a Comment