ਮੁਹਾਲੀ, 23 ਅਗਸਤ : ਪੰਜਾਬ ਸਕੂਲ ਸਿੱਖਿਆ ਬੋਰਡ ਆਫੀਸਰ ਐਸੋਸੀਏਸਨ ਦਾ ਇਕ ਵਫਦ ਐਸੀਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੰਖਿਆ ਬੋਰਡ ਦੀ ਚੇਅਰਪਰਸ਼ਨ ਡਾ ਸਤਬੀਰ ਬੇਦੀ ਆਈ.ਏ.ਐਸ ( ਸੇਵਾ ਨਿਵਰਤ ) ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਸ੍ਰੀ ਮਾਨ ਨੇ ਕਿਹਾ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਹੌਲ ਵਿੱਚ ਹੋਈ । ਵਫਦ ਵੱਲੋਂ ਚੇਅਰਪਰਸਨ ਵੱਲੋਂ ਪੰਜਾਬ ਸਰਕਾਰ ਪਾਸੋਂ ਰਹਿੰਦੀ ਬਕਾਇਆ ਰਾਸੀ ਪ੍ਰਾਪਤ ਕਰਨ ਲਈ ਕੀਤੇ ਜਾਂਦੇ ਯਤਨਾਂ ਦੀ ਸਲਾਘਾ ਕੀਤੀ ਗਈ, ਉਨਾਂ ਮੰਗ ਕੀਤੀ ਗਈ ਕਿ ਪੈਨਸਨ ਫੰਡ ਨੂੰ ਇਨਾਂ ਕੂ ਸਟਰੌਗ ਕੀਤਾ ਜਾਵੇ ਕਿ ਭਵਿੱਖ ਵਿੱਚ ਕੋਈ ਮੁਸ਼ਕਲ ਨਾ ਆਵੇ।
ਡਾ ਸਤਬੀਰ ਬੇਦੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਕੋਸ਼ਸਾਂ ਜਾਰੀ ਹਨ , ਉਹ ਇਸ ਕਾਰਜ ਲਈ ਅਪਣਾ ਨਿੱਜੀ ਪ੍ਰਭਾਵ ਵੀ ਵਰਤ ਰਹੇ ਹਨ ਕਿ ਸਿੱਖਿਆ ਬੋਰਡ ਦੀ ਵਿਤੀ ਹਾਲਤ ਪਹਿਲਾਂ ਵਾਂਗ ਆਤਿਮ ਨਿਰਭਰ ਬਣ ਜਾਵੇ। ਉਨਾਂ ਕਿਹਾ ਕਿ ਉਹ ਅਜ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੂੰ ਇਸ ਮਾਮਲੇ ਦਾ ਤੁਰੰਤ ਹਲ ਕਰਨ ਲਈ ਮਿਲਣ ਜਾ ਰਹੇ ਹਨ। ਉਨਾਂ ਕਿਹਾ ਕਿ ਉਹ ਇਸ ਮਾਮਲੇ ਦੇ ਹਲ ਲਈ ਕਈ ਸੁਝਾਓ ਵੀ ਮੰਤਰੀ ਜੀ ਦੇ ਧਿਆਨ ਵਿੱਚ ਲਿਆ ਰਹੇ ਹਨ। ਉਨਾਂ ਵਫਦ ਨੂੰ ਭਰੋਸਾ ਦਿਤਾ ਕਿ ਕਰਮਚਾਰੀਆਂ ਨੂੰ ਤਨਖਾਹਾਂ ਅਤੇ ਪੈਨਸਨਰਜ਼ ਨੂੰ ਪੈਨਸਨ ਸਮੇਂ ਸਿਰ ਦੇਣ ਲਈ ਉਹ ਵਚਨ ਵੱਧ ਹਨ। ਉਹ ਪੈਨਸਨਰਜ਼ ਨੂੰ ਦਰਪੇਸ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ। ਉਹ ਸੀਬੀਐਸਈ ਦੀ ਚੇਅਰਪਰਸ਼ਨ ਰਹੇ ਹਨ ਉਨਾਂ ਵੱਲੋਂ ਪੈਨਸਰਜ਼ ਲਈ 1500 ਕਰੋੜ ਦੇ ਫੰਡ ਦੀ ਵਿਵਸਤਾ ਕੀਤੀ ਗਈ ਸੀ। ਵਫਦ ਵੱਲੋਂ ਇਹ ਵੀ ਸੁਝਾਓ ਦਿਤਾ ਗਿਆ ਕਿ ਪੈਨਸਰਜ਼ ਫੰਡ ਦੇ ਨਿਯਮਾਂ ਵਿੱਚ ਤਬਦੀਲੀ ਕਰਕੇ ਇਹ ਨਿਸਚਿਤ ਕੀਤਾ ਜਾਵੋ ਕਿ ਭਵਿੱਖ ਵਿੱਚ ਕਿਸੇ ਵੀ ਹਾਲਤ ਵਿੱਚ ਇਸ ਫੰਡ ਨੂੰ ਕਿਸੇ ਦੂਸਰੇ ਕਾਰਜ ਲਈ ਨਾ ਵਰਤਿਆ ਜਾਵੇ। ਵਫਦ ਵੱਲੋਂ ਇਹ ਪੇਸ਼ਕਸ ਕੀਤੀ ਕਿ ਸੇਵਾ ਮੁਕਤ ਅਧਿਕਾਰੀਆਂ ਦੀ ਦਿਲੀ ਇੱਛਾ ਹੈ ਕਿ ਕੋਈ ਢੁਕਵਾਂ ਸਮਾਂ ਕੱਢਿਆ ਜਾਵੇ ਕਿ ਉਨਾਂ ਨਾਲ ਲੰਚ ਤੇ ਇਕ ਮੀਟਿੰਗ ਕੀਤੀ ਜਾਵੇ। ਡਾ ਬੇਦੀ ਨੂੰ ਇਸ ਨੂੰ ਤੁਰੰਤ ਪ੍ਰਵਾਨ ਕਰਦੇ ਹੋਏ ਕਿਹਾ ਉਨਾਂ ਦੀ ਵੀ ਇੱਛਾ ਹੈ ਕਿ ਸੇਵਾ ਮੁਕਤ ਬੋਰਡ ਪਰੀਵਾਰ ਨਾਲ ਮਿਲਣੀ ਕਰੇ। ਉਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਨਾ


No comments:
Post a Comment