SBP GROUP

SBP GROUP

Search This Blog

Total Pageviews

ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰਘ ਨੇ ਰਾਜ ਪੱਧਰੀ 1500 ਅਤੇ 5 ਹਜ਼ਾਰ ਮੀਟਰ ਦੌੜਾਂ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ

ਮੋਹਾਲੀ 19 ਸਤੰਬਰ : ਆਲ ਓਪਨ ਪੰਜਾਬ ਰਾਜ ਪੰੱਧਰੀ ਅਥਲੈਟਿਕ ਮੀਟ ਵਿੱਚ ਪਿੰਡ ਸਹੌੜਾਂ ਦੇ ਹਰਪ੍ਰੀਤ ਸਿੰੰਘ ਪੁਤਰ ਮਹਿੰਦਰ ਸਿੰਘ  ਨੇ ਦੋ ਗੋਲਡ ਮੈਡਲ ਜਿਤ ਕੇ ਅਪਣੇ ਪਿੰਡ ਦਾ ਸਹੌੜਾਂ ਦਾ ਰੌਸਨ ਕੀਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰੰਘ ਨੇ ਦੱਸਿਆ ਕਿ  ਜਿਲਾ ਸੰਗਰੂਰ ਵਿੱਚ 15 ਸਤੰਬਰ ਤੋਂ 18 ਸਤੰਬਰ  ਰਾਜ ਪੱਧਰੀ ਅਥਲੈਟਿਕ ਮੀਟ ਵਿੱਚ ਉਸ ਨੇ 1500 ਮੀਟਰ ਅਤੇ 5 ਹਜਾਰ ਮੀਟਰ ਦੌੜ ਵਿੱਚ 2 ਗੋਲਡ ਮੈਡਲ ਪ੍ਰਾਪਤ ਕੀਤੇ ਹੈ। ਉਨਾਂ ਕਿਹਾ ਕਿ ਇਸ ਤੇੋਂ ਪਹਿਲਾਂ 10 ਸਤੰਬਰ ਨੂੰ ਚੰਡੀਗੜ ਵਿਖੇ ਹੋਈ  ਇੰਡੀਅਨ ਗਰੈਂਡ ਪ੍ਰੀਕਸ਼ ( ਨੈਸਨਲ  ) ਦੇਸ ਭਰ ’ਚ ਆਏ ਦੜੌਕਾਂ ਵਿੱਚ 4 ਪਜੀਸ਼ਨ ਹਾਸਲੀ ਕੀਤੀ ਗਈ ਸੀ।



     ਉਨ੍ਰਾਂ ਕਿਹਾ ਕਿ ਉਹ ਇਕ ਸਧਾਰਨ ਕਿਸਾਨੀ ਪਰੀਵਾਰ ਵਿਚੋਂ ਹਨ ਤੇ ਉਨਾਂ ਲਈ ਕਿਸੇ ਰਾਜ ਪੱਧਰੀ ਕੋਚ ਅਤੇ ਨਾਂ ਹੀ ਕੋਈ ਅੰਤਰਰਾਸਟਰੀ ਪੱਧਰ ਦੇ ਗਰਾਂਉਂਡ ਹੈ।  ਇਸ ਵਕਤ ਉਹ ਰਾਮਾਂ ਸੰਕਰ ਪ੍ਰਸਾਦ ਕੋਚ ਐਨ.ਆਈ.ਐਸ ਤੋਂ ਮੋਹਾਲੀ ਦੇ ਸਰਕਾਰੀ ਕਾਲਜ ਵਿੱਚ ਟ੍ਰੇਨਿੰਗ ਲੈ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੇ ਰਾਜ ਪੱਧਰੀ 6 ਗੋਲਡ ਮੈਡਲ ਲਗਾਤਾਰ  ਪ੍ਰਾਪਤ ਕੀਤੇ ਹਨ। ਉਨਾਂ ਕਿਹਾ ਕਿ ਉਸ ਦਾ ਪਰੀਵਾਰ ਵੱਡੇ ਵੱਡੇ ਕੋਚਾਂ ਦਾ ਪ੍ਰਬੰਧ ਨਹੀ ਕਰ ਸਕਦਾ। 

ਉਨਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਵੱਡੇੇ ਉਪਰਾਲੇ ਕਰ ਰਹੇ ਹਨ। ਉਨਾਂ ਸਰਕਕਾਰ ਤੋਂ ਮੰਗ ਕੀਤੀ ਕਿ ਉਨਾਂ ਲਈ ਅੰਤਰਰਾਸਟਰੀ ਕੋਚਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਏਸ਼ੀਅਨ ਅਤੇ ਓਲੰਪੀਕ ਖੇਡਾਂ ਵਿੱਚ ਅਪਣੇ ਦੇਸ਼ ਦਾਂ ਰੌਸਨ ਕਰ ਸਕੇ। ਉਨਾਂ ਦੱਸਿਆ ਕਿ ਅਗਲੇ ਮਹੀਨੇ ਵਿੱਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਜਮਸ਼ੇਦਪੁਰ ( ਝਾਰਖੰਡ ) ਵਿੱਚ ਹੋਣ ਵਾਲੇ ਆਲ ਇੰਡੀਆ ਓਪਨ ਅਥਲੈਟਿਕਸ ਚੈਪੀਅਨਸ਼ਿਪ ਲਈ ਵੀ ਚੋਣ ਹੋਈ ਹੈ।      ਉਨਾਂ ਦੱਸਿਆ ਕਿ ਇਨਾਂ ਪ੍ਰਾਪਤੀਆਂ ਵਿੱਚ ਮੇਰੇ ਪਰੀਵਾਰ ਤੋਂ ਇਲਾਵਾ ਪਿੰਡ ਸਹੌੜਾਂ ਦੇ ਕਈ ਸਮਾਜ ਸੇਵੀਆਂ ਦਾ ਵੱਡਮੁਲਾ ਯੋਗਦਾਨ ਹੈ ।
ਫੋਟੋ ਦੜੌਕ : 2 ਗੋਲਡ ਮੈਡਲ ਜੇਤੂ ਹਰਪ੍ਰੀਤ ਸਿੰਘ ਅਪਣੇ ਕੋਚ ਰਾਮਾਂ ਸੰਕਰ ਪ੍ਰਸ਼ਾਦ ਨਾਲ

No comments:


Wikipedia

Search results

Powered By Blogger