SBP GROUP

SBP GROUP

Search This Blog

Total Pageviews

ਮੋਦੀ ਸਰਕਾਰ ਦੀਆਂ ਕਿਸਾਨ ਅਤੇ ਮਜਦੂਰ ਨੀਤੀਆਂ ਵਿਰੋਧੀ ਤਿੱਖਾ ਸੰਘਰਸ ਕੀਤਾ ਜਾਵੇਗਾ-ਤਪਨਸਨ , ਹੇਮਲਤਾ

ਕਿਸਾਨ ਅਤੇ ਮਜਦੂਰਾਂ ਦੇ ਸਾਝੇ ਮੋਰਚੇ ਵੱੱਲੋਂ 26 ਨਵੰਬਰ ਤੋਂ 28 ਨਵੰਬਰ ਤੱਕ ਦਿਨ ਰਾਤ ਦਾ ਧਰਨਾਂ ਦਿਤਾ ਜਾਵੇਗਾ : ਊਸਾ ਰਾਣੀ-ਰੋੜੀ

ਮੁਹਾਲੀ, 19 ਸਤੰਬਰ :  ਸੀਟੂ ਵਲੋਂ ਮੋਦੀ ਸਰਕਾਰ ਦੀਆਂ ਮਜਦੂਰਾਂ ਤੇ ਕਿਸਾਨਾਂ ਦੀਆਂ ਦੇਸ ਪੱਧਰੀ ਨੀਤੀਆਂ ਵਿਰੁੱਧ ਸਾਂਝੇ ਸੰਘਰਸ ਕੀਤੇ ਜਾਣਗੇ ਜਿਸ ਲਈ ਦੇਸ਼ ਪੱਧਰ ਤੇ ਸਾਂਝੀਆਂ ਕਨਵੈਨਸਨਾਂ ਕਰਕੇ ਪ੍ਰੋਗਰਾਮ ਉਲੀਕੇ ਜਾਣਗੇ। 26 ਨਵੰਬਰ ਤੋਂ 28 ਨਵੰਬਰ ਤਿੰਨ ਰੋਜ਼ਾ ਮਹਾਂ ਪੜਾਓ (  ਦਿਨ ਰਾਤ ਦਾ ਧਰਨਾਂ ) ਸਾਂਝਾ ਮਜਦੂਰ ਕਿਸਾਨ ਮੋਰਚੇ ਵੱਲੋਂ ਲਗਾਇਆ ਜਾਵੇਗਾ ਅਤੇ ਮੋਦੀ ਸਰਕਾਰ ਦਾ ਕਾਰਪੋਰੇਟੀ ਪੱਖੀ ਚੇਹਰਾਂ ਨੰਗਾ ਕੀਤਾ ਜਾਵੇਗਾ 


 ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੀਟੂ ਦੇ ਆਲ ਇੰਡੀਆ ਜਨਰਲ ਸਕੱਤਰ-ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀ.ਪੀ.ਆਈ. (ਐਮ) ਦੇ ਪੋਲਿਟ ਮੈਂਬਰ ਤਪਨਸੇਨ ਅਤੇ ਪ੍ਰਧਾਨ ਹੇਮ ਲਤਾ ਨੇ ਐਲਾਨ ਕੀਤਾ । ਸੀਟੂ ਦੇ ਆਲ ਇੰਡੀਆ ਆਗੂ ਅੱਜ ਇੱਥੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾ ਸਕੱਤਰੇਤ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਆਏ ਹੋਏ ਸਬਨ।

        ਉਨਾਂ ਕਿਹਾ ਕਿ ਕਿ ਮੋਦੀ ਦੇ 9 ਸਾਲਾ ਰਾਜ ਦੌਰਾਨ ਗਰੀਬੀ ਤੇ ਬੇਰੁਜਗਾਰੀ ਦਾ ਵਾਧਾ ਸਾਰੇ ਰਿਕਾਰਡ ਤੋੜ ਗਿਆ ਹੈ। ਮਜਦੂਰਾਂ ਲਈ ਨਾਮਾਤਰ ਸਹੂਲਤਾਂ ਦੇਣ ਵਾਲੀਆਂ ਭਲਾਈ ਸਕੀਮਾਂ ਦਾ ਭੋਗ ਪਾ ਦਿੱਤਾ ਗਿਆ ਹੈ। ਪੈਨਸਨ ਵਿੱਚ ਕੋਈ ਵਾਧਾ ਨਹੀ ਕੀਤਾ ਜਾ ਰਿਹਾ। ਜਨਤਕ ਖੇਤਰ ਦਾ ਨਿੱਜੀਕਰਨ ਕਰ ਦਿੱਤਾ ਹੈ, ਹਰ ਪਾਸੇ ਗੁਲਾਮੀ ਵਾਲੀ ਠੇਕੇਦਾਰ ਮਜਦੂਰ ਪ੍ਰਣਾਲੀ ਦਾ ਬੋਲ ਬਾਲਾ ਹੈ। ਨਰੇਗਾ ਲਈ ਰਕਮ ਵਿੱਚ ਭਾਰੀ ਕਟੌਤੀ ਕਰ ਦਿੱਤੀ ਹੈ, ਪ੍ਰਾਵੀਡੈਂਟ ਫੰਡਉੱਤੇ ਵਿਆਜ ਤੈਅ ਕਰਨ ਉੱਤੇ ਰੋਕ ਲਾ ਦਿੱਤੀ ਹੈ। ਇਸ ਪਿਛੋਕੜ ਵਿੱਚ ਮਜਦੂਰਾਂ-ਕਿਸਾਨਾਂ ਦੇ ਤਿੱਖੇ ਘੋਲਾਂ ਤੋਂ ਇਲਾਵਾ 28 ਰਾਜਸੀ ਪਾਰਟੀਆਂ ਵਲੋਂ ਵਿਰਕੂ ਅਤੇ ਤਾਨਾਸਾਹ ਮੋਦੀ ਸਰਕਾਰ ਨੂੰ ਹਰਾਉਣ ਲਈ ਬਣੇ ‘ਇੰਡੀਆ ਗਠਜੋੜ ਦੀਆਂ ਸੀਮਾਵਾਂ ਦੇ ਬਾਵਜੂਦ ਸੀਟੂ ਵਲੋਂ ਸਵਾਗਤ ਕੀਤਾ ਗਿਆ ਹੈ।

         ਉਹਨਾਂ ਨੇ ਕਿਹਾ ਕਿ ਇਸੇ ਤਰਜ ਉੱਤੇ ਪੰਜਾਬ ਵਿੱਚ ਵੀ ਭਾਜਪਾ ਅਤੇ ਪੁਰਾਣੇ ਤੋਂ ਨਵੇਂ ਸਾਥਆਂ ਨੂੰ  ਲੋਕਾਂ ਵਿੱਚੋਂ ਨਿਖੇੜਨ ਲਈ ਸੀਟੂ ਵਲੋਂ ਪੂਰਾ ਤਾਣ ਲਾਇਆ ਜਾਵੇਗਾ। ਉਹਨਾਂ ਨੇ 28 ਪਾਰਟੀਆਂ ਦੇ ਸਾਂਝੇ ਮੁਹਾਜ ਤੋਂ ਮੰਗ ਕੀਤੀ ਕਿ ਉਹ ਚਾਰ ਮਜਦੂਰ ਵਿਰੋਧੀ ਲੇਬਰ ਕੋਡ ਰੱਦ ਕਰਨ ਦੀ ਮੰਗ ਵੀ ਰੱਖੋ। ਸੀਟੂ ਦੀ ਆਂਗਣਵਾੜੀ ਦੀ ਆਲ ਇੰਡੀਆ ਪ੍ਰਧਾਨ ਭੈਣ ਊਸਾ ਰਾਣੀ ਨੇ ਕਿਹਾ ਕਿ ਮੋਦੀ ਰਾਜ ਵਿੱਚ ਕਰੋੜਾਂ ਇਸਤਰੀ ਮੁਲਾਜਮਾਂ  ਆਂਗਣਵਾੜੀ, ਆਸਾ ਵਰਕਰ, ਮਿਡ-ਡੇ-ਮੀਲ ਵਰਕਰਜ ਆਦਿ ਦਾ ਸੋਸਣ, ਵਿਤਕਰਾ ਅਤੇ ਜਬਰ ਸਾਰੇ ਹੱਦਾਂ ਬੰਨੇ ਟੱਪ ਗਿਆ ਹੈ। ਇਸ ਲਈ ਕਿੱਤਾਵਾਰ ਸੰਘਰਸਾਂ ਤੋਂ ਇਲਾਵਾ ਮਜਦੂਰਾਂ-ਕਿਸਾਨਾਂ ਦੇ ਸਾਂਝੇ ਸੰਘਰਸ ਅੱਜ ਦੀ ਇਤਿਹਾਸਕ ਲੋੜ ਹੈ।

 ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਅਤੇ ਜਨਰਲ ਸਕੱਤਰ ਚੰਦਰ ਸੇਖਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ 12 ਸਾਲਾਂ ਤੋਂ ਲਮਕਦੀ ਆ ਰਹੀ ਘੱਟੋ-ਘੱਟ ਉਜਰਤ ਦਾ ਫੌਰੀ ਵਾਧਾ ਕਰੇ, ਨਿਰਮਾਣ ਮਜਦੂਰਾਂ ਦੇ ਕਲੇਮਾਂ ਦੀ ਫੌਰੀ ਅਦਾਇਗੀ ਕਰੋ, ਮਨਰੇਗਾ ਮਜਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਯਕੀਨੀ ਬਣਾਵੇ, ਆਸਾ ਵਰਕਰਾਂ, ਪੇਂਡੂ ਚੌਂਕੀਦਾਰ ਮਿਡ-ਡੇ-ਮੀਲ ਵਰਕਰਾਂ ਲਈ ਸਰਕਾਰੀ ਉਜਰਤਾਂ ਦੇਣਾ ਸੁਨਿਸਚਿਤ ਕਰੋ, ਸਾਰੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਖਾਲ ਅਸਾਮੀਆਂ ਦੀ ਭਰਤੀ ਕਰੇ, ਟਰਾਂਸਪੋਰਟ ਵਿਭਾਗ ਅਤੇ ਹੋਰਨਾਂ ਅਦਾਰਿਆਂ ਵਿੱਚੋਂ ਗੈਰ ਕਾਨੂੰਨੀ ਠੇਕੇਦਾਰ ਮਜਦੂਰ ਪ੍ਰਣਾਲੀ ਖਾਤਮਾ ਕਰੋ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰੇ। ਉਹਨਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੀ ਲਗਾਤਾਰ ਮੁਹਿੰਮ ਚਲਾਉਣ, ਪੜਾਅਵਾਰ ਸੰਘਰਸ ਨੂੰ ਤੇਜ ਮਰਨ ਅਤੇ ਸਾਰੀਆਂ ਗੈਰ-ਫਿਰਕੂ ਮਜਦੂਰ ਜੱਥੇਬੰਦੀਆਂ ਨਾਲ ਮੁਹਾਜ ਬਣਾਕੇ ਲੜਾਈ ਨੂੰ ਅੱਗੇ ਵਧਾਉਣ ਦੀ ਠੋਸ ਵਿਉਂਤਬੰਦੀ ਕੀਤੀ ਜਾਵੇਗੀ।  

No comments:


Wikipedia

Search results

Powered By Blogger