Friday, September 1, 2023

ਖੇਡਾਂ ਵਤਨ ਪੰਜਾਬ ਦੀਆਂ, 2023 ਤਹਿਤ ਜ਼ਿਲ੍ਹਾ ਐਸ ਏ ਐਸ ਨਗਰ ਦੇ 04 ਬਲਾਕਾਂ ਦੀਆਂ ਖੇਡਾਂ 4 ਸਤੰਬਰ ਤੋਂ

ਐੱਸ ਏ ਐੱਸ ਨਗਰ, 01 ਸਤੰਬਰ : ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋੋਂ ਖੇਡਾਂ ਵਤਨ ਪੰਜਾਬ ਦੀਆਂ, 2023 ਤਹਿਤ ਜ਼ਿਲ੍ਹਾ ਐਸ ਏ ਐਸ ਨਗਰ ਦੇ 04 ਬਲਾਕਾਂ ਦੀਆਂ ਖੇਡਾਂ 4 ਸਤੰਬਰ ਤੋਂ ਸ਼ੁਰੂ ਹੋ ਰਹੀਆ ਹਨ।

       ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਨੁਸਾਰ ਬਲਾਕ ਪੱਧਰ ਦੀਆਂ ਖੇਡਾਂ ਚ (ਲੜਕੇ ਅਤੇ ਲੜਕੀਆਂ) ਅੰਡਰ 14, 17, 21, 21-30, 31-40, 41-55, 56-65, 65 ਤੋਂ ਉੱਪਰ

ਖੋ-ਖੋ, ਕਬੱਡੀ (ਨੈਸ਼ਨਲ ਅਤੇ ਸਰਕਲ), ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਫੁੱਟਬਾਲ, ਟੱਗ ਆਫ ਵਾਰ ਸ਼ਾਮਿਲ ਕੀਤੇ ਗਏ ਹਨ।


      ਇਹ ਟੂਰਨਾਮੈਂਟ ਬਲਾਕ ਡੇਰਾਬਸੀ (ਸਰਕਾਰੀ ਕਾਲਜ ਡੇਰਾਬਸੀ ਅਤੇ ਲਾਲੜੂ ਸਟੇਡੀਅਮ) ਵਿਖੇ 04.09.2023 ਤੋਂ 06.09.2023, ਬਲਾਕ ਮਾਜਰੀ (ਸਪੋਰਟਸ ਸਟੇਡੀਅਮ ਸਿੰਘਪੁਰਾ ਰੋਡ ਕੁਰਾਲੀ ਅਤੇ ਖਾਲਸਾ ਸਕੂਲ ਕੁਰਾਲੀ)

ਵਿਖੇ 04.09.2023 ਤੋਂ 06.09.2023, ਬਲਾਕ ਮੋਹਾਲੀ ਵਾਸਤੇ ਬਹੁ ਮੰਤਵੀਂ ਖੇਡ ਭਵਨ ਸੈਕਟਰ 78, ਮੋਹਾਲੀ ਵਿਖੇ

07.09.2023 ਤੋਂ 09.09.2023 ਅਤੇ ਬਲਾਕ ਖਰੜ ਵਿਖੇ (ਸਹੀਦ ਕਾਂਸ਼ੀ ਰਾਮ ਕਾਲਜ ਆਫ ਫਿਜੀਕਲ ਐਜੁਕੇਸ਼ਨ, ਭਾਗੋ ਮਾਜਰਾ ਖਰੜ ਅਤੇ ਐਮ.ਸੀ. ਸਟੇਡੀਅਮ ਖਰੜ)

07.09.2023  ਤੋਂ 09.09.2023 ਤੱਕ ਕਰਵਾਈਆਂ ਜਾਣਗੀਆਂ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger