SBP GROUP

SBP GROUP

Search This Blog

Total Pageviews

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਰਨਲ ਹਾਊਸ ਵੱਲੋ ਧਰਮ ਪਰਿਵਰਤਨ ਦੇ ਵਿਰੁੱਧ ਜਬਰਦਸਤ ਲਹਿਰ ਦਾ ਅਗਾਜ ----ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ

 ਜਲੰਧਰ 13 ਸਤੰਬਰ :  ਅੱਜ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜਰੀ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 79 ਵਾ ਸਥਾਪਨਾ ਦਿਵਸ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਦੇ ਬੁਲਾਰੇ ਅਤੇ  ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ  ਦੀ ਦੇਖ ਰੇਖ ਵਿੱਚ ਪੂਰੇ ਜੋਸ ਨਾਲ ਮਨਾਇਆ । 

ਪੰਜਾਬ ਹਰਿਆਣਾ ਦਿੱਲੀ ਸਮੇਤ ਦੇਸ ਦੇ ਅਲੱਗ ਅਲੱਗ ਰਾਜਾ ਤੋ ਪਹੁੰਚੇ ਚੌਣਵੇ ਡੈਲੀਗੇਟਾ ਨੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੀ ਅਗਵਾਈ ਵਿੱਚ ਪੂਰਨ ਭਰੋਸਾ ਪ੍ਰਗਟਾਇਆ।  ਅੱਜ ਦੀ ਇਸ ਇਕੱਤਰਤਾ ਵਿੱਚ ਸਿੱਖ ਕੌਮ ਦੀਆ ਸਿਰਮੌਰ ਸਖਸ਼ੀਅਤਾਂ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਸਿੱਖ ਚਿੰਤਕਾ ਬੁੱਧੀਜੀਵੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਅਕਾਲੀ ਆਗੂਆਂ ਨੇ ਖਾਲਸਾ ਪੰਥ ਦੀਆ ਸਿਰਮੌਰ ਸੰਸਥਾਵਾ ਸ੍ਰੌਮਣੀ ਅਕਾਲੀ ਦਲ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੰਪੂਰਨ ਏਕਤਾ ਤੇ ਜੋਰ ਦਿੰਦਿਆ ਕਿਹਾ ਕਿ ਅੱਜ ਖਾਲਸਾ ਪੰਥ ਨੂੰ ਅੰਦਰੂਨੀ ਤੇ ਬਾਹਰੀ ਸਕਤੀਆਂ ਤੋ ਆਪਣਾ ਬਚਾਅ ਕਰਨ ਲਈ ਹਊਮੇ ਹੰਕਾਰ ਤੋ ਉੱਚਾ ਉੱਠਣ ਦੀ ਬੇਹੱਦ ਲੋੜ ਹੈ ।


 ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਨਾਮੱਤੇ ਇਤਿਹਾਸ ਦੀ ਚਰਚਾ ਕਰਦਿਆ ਪੰਥਕ ਬੁਲਾਇਆ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਸਮੇਤ ਸੰਘਰਸ਼ ਵਿੱਚ ਸ਼ਹੀਦ ਹੋਏ ਫੈਡਰੇਸ਼ਨ ਆਗੂਆ ਦੀਆ ਕੁਰਬਾਨੀਆ ਦੀ ਭਰਪੂਰ ਸਲਾਘਾ ਕਰਦਿਆ ਕਿਹਾ ਕਿ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਕੇਸ ਕੌਮਾਂਤਰੀ ਪੱਧਰ ਤੇ ਉਜਾਗਰ ਕਰਕੇ ਫੈਡਰੇਸ਼ਨ ਦੇ ਅਸਲ ਫਰਜ ਇਤਿਹਾਸ ਵਿੱਚ ਦਰਜ ਕਰਵਾਏ । ਬੁਲਾਰਿਆ ਨੇ ਇਸ ਮੌਕੇ ਕਿਹਾ ਕਿ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸਕੂਲਾਂ-ਕਾਲਜਾਂ ਵਿਚੋਂ ਸਿੱਖ ਨੌਜਵਾਨਾਂ ਦੀ ਨਾ ਸਿਰਫ ਨਵੀਂ ਪਨੀਰੀ ਨੂੰ ਹੀ ਪ੍ਰਪੱਕ ਕਰਦੀ ਸੀ ਬਲਕਿ ਨਵੇਂ ਆਗੂ ਤਰਾਸ਼ ਕੇ ਰਾਜਨੀਤਕ ਖੇਤਰ ਨੂੰ ਦਿੰਦੀ ਸੀ  ਪਰ ਅੱਜ ਫੈਡਰੇਸ਼ਨ ਕਮਜ਼ੋਰ ਹੋਣ ਦਾ ਕਾਰਨ ਹੀ ਹੈ ਕਿ ਸਿੱਖ ਰਾਜਨੀਤੀ ਵਿਚ ਨਵੇਂ ਆਗੂਆਂ ਦਾ ਖਲਾਅ ਪੈਦਾ ਹੋ ਗਿਆ ਹੈ। 

ਅੱਜ ਸਮਾਂ ਹੈ ਕਿ ਫੈਡਰੇਸ਼ਨਾਂ ਦੀ ਪੁਰਾਣੀ ਚੜ੍ਹਤ ਨੂੰ ਮੁੜ ਬਰਕਰਾਰ ਕਰਕੇ ਨੌਜਵਾਨਾਂ ਵਿਚੋਂ ਨਵੇਂ ਆਗੂਆਂ ਨੂੰ ਪੈਦਾ ਕਰਕੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉੱਜਲ ਕੀਤਾ ਜਾਵੇ। ਇਸ ਮੌਕੇ ਪੰਜ ਮਤੇ ਪਾਸ ਕੀਤੇ ਗਏ  ਪਹਿਲੇ ਮਤੇ ਵਿੱਚ ਕਿਹਾ ਗਿਆ ਕਿ   *ਪੰਜਾਬ ਸਰਕਾਰ ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਜਾਇਦਾਦ ਖ੍ਰੀਦਣ ਤੇ ਪਾਬੰਦੀ ਲਾਵੇ ਇਸ ਸਬੰਧ ਪੰਜਾਬ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਸਖਤ ਕਨੂੰਨ ਲਾਗੂ ਕਰੇ  ।*  ਦੂਜੇ ਮਤੇ ਵਿੱਚ ਕਿਹਾ ਗਿਆ ਕਿ 

*ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਪੰਜਾਬ ਦਾ ਬਸ਼ਿੱਦਾ ਹੋਣਾ ਲਾਜ਼ਮੀ ਕੀਤਾ ਜਾਵੇ ਕਰਾਰ ਦਿੱਤਾ ਜਾਵੇ * ਤੀਸਰੇ ਮਤੇ ਵਿੱਚ  ਪੰਜਾਬ ਅੰਦਰ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਸਵੈਰੁਜ਼ਗਾਰ ਲਈ ਆਈ ਟੀ ਆਈ ਆਈ ਟੀ ਅਤੇ ਖੇਤੀ ਸੈਕਟਰ ਵਿੱਚ ਆਧੁਨਿਕ ਤਕਨੀਕ ਨਾਲ ਕਿਸਾਨਾ ਨੂੰ ਹਰੇਕ ਬਲਾਕ ਵਿੱਚ ਫੱਲਦਾਰ ਫੁੱਲਦਾਰ ਛਾਂਦਾਰ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਇਸ ਨਾਲ ਪੰਜਾਬ ਅੰਦਰ ਹਰਿਆਵਲ ਆਵੇਗੀ ਤੇ ਸਾਡੇ ਨੌਜਵਾਨ ਕਿਸਾਨ ਗੁਆਂਢੀ ਰਾਜਾ ਦੇਸ ਦੁਨੀਆ ਵਿੱਚ ਆਪਣੇ ਵੱਲੋ ਪੈਦਾ ਕੀਤੀਆ ਫਸਲਾ ਫਲ ਦੁੱਧ ਉਤਪਾਦਨ ਨੂੰ ਵਧਾਉਣ ਵਿੱਚ ਕਾਮਯਾਬ ਹੋਣਗੇ । 

ਇਸ ਸਬੰਧ ਵਿੱਚ ਸਾਡੇ ਗੁਆਂਢੀ ਮੁਲਕਾ ਨਾਲ ਚੰਗੇ ਸੰਬੰਧ ਤੇ ਵਪਾਰਿਕ ਗਤੀਵਿਧੀਆਂ ਵਧਾਉਣ ਤੇ ਜੋਰ ਦਿੱਤਾ ਜਾਵੇ । ਚੌਥੇ ਮਤੇ ਵਿੱਚ ਪੰਜਾਬ ਅਤੇ ਕੇਦਰ ਸਰਕਾਰ ਦੀ ਇਸ ਗੱਲ ਤੋ ਸਖਤ ਨਿੰਦਾ ਕੀਤੀ ਗਈ ਕਿ ਉਸਨੇ ਪਿਛਲੇ ਤਿੰਨ ਦਹਾਕਿਆ ਤੋ ਜੇਲਾਂ ਨਜ਼ਰਬੰਦ ਸਿੰਘਾ ਨੂੰ ਉਹਨਾਂ ਦੀਆ ਸਜਾਵਾ ਪੂਰੀਆ ਹੋਣ ਦੇ ਬਾਵਜੂਦ ਵੀ ਰਿਹਾ ਕਰਨ ਵਿੱਚ ਟਾਲ ਮਟੋਲ ਕੀਤਾ ਜਾ ਰਿਹਾ ਹੈ । ਦੂਸਰੇ ਪਾਸੇ ਪੰਜਾਬ ਦੇ ਸਿੱਖ ਨੌਜਵਾਨਾ ਨੂੰ ਡਿਬਰੂਗੜ ਅਸਾਮ ਦੀਆ ਜੇਲਾ ਵਿੱਚ ਬੰਦ ਕੀਤਾ ਹੋਇਆ ਹੈ । ਫੈਡਰੇਸ਼ਨ ਦਾ ਅੱਜ ਦਾ ਇਜਲਾਸ ਜੇਲਾ ਵਿੱਚ ਨਜ਼ਰਬੰਦ ਸਿੰਘਾ ਦੀ ਤੁਰੰਤ ਰਿਹਾਈ ਦੀ ਪੁਰਜ਼ੋਰ ਮੰਗ ਕਰਦਾ ਹੈ । ਪੰਜਵੇ ਮਤੇ ਵਿੱਚ ਦੇਸ ਦੁਨੀਆ ਵਿੱਚ ਵੱਸਦੀ ਸਿੱਖ ਕੌਮ ਨਾਨਕ ਨਾਮ ਲੇਵਾ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਸਮੇਤ ਹਰੇਕ ਉਸ ਜਗਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਹੋਣ ਵਿਖੇ ਪਹਿਰੇਦਾਰ ਕਮੇਟੀਆ ਬਣਾਈਆ ਜਾਣ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ  ਤੇ ਪਿੰਡ ਦੀ ਪੰਚਾਇਤ ਗੁਰਦੁਆਰਾ ਕਮੇਟੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ  ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਵਾਲੀ ਜਗਾ ਦੀ ਵਿਸੇਸ਼ ਟੀਮ ਗਠਿਤ ਕਰਕੇ ਸਕਰੀਨਿੰਗ ਕਰਵਾਏ ਕਿ ਕੀ ਵਾਕਿਆ ਹੀ ਉਹ ਜਗਾ ਪੂਰੀ ਤਰਾ ਸੁਰੱਖਿਅਤ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ।  


ਅੱਜ ਦੀ ਇਕੱਤਰਤਾ ਵਿੱਚ ਨਸ਼ਿਆ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਦੀ ਇੱਛਾ ਸਕਤੀ ਵਿੱਚ ਨਜਰ ਆਉਦੀ ਖਾਨਾਪੂਰਤੀ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆ ਕਿਹਾ ਗਿਆ ਕਿ ਸਾਡੇ ਉਪਰ ਪਰੋਕਸੀਵਾਰ ਥੋਪੀ ਗਈ ਹੈ ਪੰਜਾਬੀਆ ਨੂੰ ਇਕਜੁੱਟ ਹੋਣ ਦੀ ਬੇਹੱਦ ਲੋੜ ਹੈ ਨਸ਼ਿਆ ਦੇ ਵਪਾਰੀਆ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾ ਜੋ ਫਾਸਟ ਟਰੈਕ ਅਦਾਲਤਾ ਰਾਹੀ ਉਹਨਾਂ ਨੂੰ ਸਖਤ ਸਜਾਵਾ ਮਿਲ ਸਕਣ । ਫੈਡਰੇਸ਼ਨ ਦੇ ਇਜਲਾਸ ਨੇ ਪੰਜਾਬ ਵਿੱਚ ਅਖੌਤੀ ਈਸਾਈਆ ਵੱਲੋ ਧਰਮ ਪਰਿਵਰਤਨ ਕਰਨ ਲਈ ਆਰਥਿਕ ਤੌਰ ਤੇ ਟੁੱਟੇ ਲੋਕਾ ਨੂੰ ਲਾਲਚਵੱਸ ਕਰਕੇ ਧਰਮ ਤਬਦੀਲ ਕਰਨ ਵਾਲੀਆ ਕਾਰਵਾਈਆ ਦਾ ਸਖਤ ਨੋਟਿਸ ਲਿਆ ਗਿਆ ਤੇ ਇਸ ਸਬੰਧ ਵਿੱਚ ਅਜਿਹੇ ਅਖੌਤੀ ਪ੍ਰਚਾਰਕਾ ਖਿਲਾਫ ਸਖਤ ਕਾਰਵਾਈ ਕਰਨ ਦਾ ਅਹਿਦ ਲਿਆ ਗਿਆ  । 

ਅੱਜ ਦੀ ਇਸ ਇਕੱਤਰਤਾ ਵਿੱਚ ਕੁੱਝ ਪੰਥਕ ਸਖਸੀਅਤਾ ਦਾ ਵਿਸੇਸ਼ ਸਨਮਾਨ ਕੀਤਾ ਗਿਆ।  ਇਜਲਾਸ ਵਿੱਚ ਸਾਮਲ ਹੋਣ ਵਾਲਿਆ ਵਿੱਚ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ  ਸ੍ ਕਰਨੈਲ ਸਿੰਘ ਪੀਰ ਮੁਹੰਮਦ, ਸ੍ ਜਗਰੂਪ ਸਿੰਘ ਚੀਮਾ ,  ਲੋਹਪੁਰਸ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਅਕਾਲੀ ਆਗੂ ਗੁਰਜੀਤ ਸਿੰਘ  ਤਲਵੰਡੀ ਫੈਡਰੇਸ਼ਨ ਆਗੂ ਗੁਰਮੁੱਖ ਸਿੰਘ ਸੰਧੂ  ਡਾ ਕਾਰਜ ਸਿੰਘ ਧਰਮ ਸਿੰਘ ਵਾਲਾ ਡਾਕਟਰ ਗੁਰਦੀਪ ਸਿੰਘ ਜੰਗਬੀਰ, ਪ੍ਰੋਫੈਸਰ ਕਮਲਜੀਤ ਕੌਰ, ਬੀਬੀ ਦਰਸ਼ਨ ਕੌਰ , ਗਗਨਦੀਪ ਸਿੰਘ ਰਿਆੜ, 


ਸੁਖਵਿੰਦਰ ਸਿੰਘ ਦੀਨਾਨਗਰ ਹਰਭਿੰਦਰ ਸਿੰਘ ਸੰਧੂ , ਪ੍ਰਭਜੋਤ ਸਿੰਘ ਫਰੀਦਕੋਟ ਹਰਜਿੰਦਰ ਸਿੰਘ  ਬਰਾੜ , ਹਰਦੀਪ ਸਿੰਘ ਜਲਾਲ , ਭਗਵਾਨ ਸਿੰਘ ਸਾਨਕਾ  ਸਰਪੰਚ ਲਖਵਿੰਦਰ ਸਿੰਘ ਸਰਪੰਚ ਅਰਾਈਆਵਾਲਾ  ਚਰਨਜੀਤ ਸਿੰਘ ਫਗਵਾੜਾ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ  ਕੁਲਵੰਤ ਸਿੰਘ ਮੰਨਣ  ਰਣਜੀਤ ਸਿੰਘ ਰਾਣਾ ਰਣਜੀਤ ਸਿੰਘ   ਕਾਹਲੋ  ਰਵਿੰਦਰ ਸਿੰਘ ਪਾਹੜਾ ਸਾਰੇ ਮੈਂਬਰ   ਸ੍ਰੌਮਣੀ ਕਮੇਟੀ  , ਯੂਥ ਆਗੂ   ਸੁਖਮੰਦਰ ਸਿੰਘ ਰਾਜਪਾਲ,  ਦੀਪ ਸਿੰਘ ਮਿੱਠੂ ਬਸਤੀ ਗੁਰਨਾਮ ਸਿੰਘ ਪਰਮਿੰਦਰ ਸਿੰਘ ਕਾਹਨੂੰਵਾਨ ਐਡਵੋਕੇਟ ਜਤਿੰਦਰ ਸਿੰਘ ਕੁਰੂਕਸ਼ੇਤਰ, ਹਰਜੀ ਸਿੰਘ ਨੀਲੋਖੇੜੀ ਨਰਿੰਦਰ ਸਿੰਘ ਸੰਧੂ ਗੁਰਸਰਨ ਸਿੰਘ ਪਟਿਆਲਾ ਅਵਨਿੰਦਰ ਸਿੰਘ ਮਿੰਟੂ , ਸੁਖਦੇਵ ਸਿੰਘ ਸੰਤੂਵਾਲਾ , ਡਾਕਟਰ ਹਰਭਜਨ ਸਿੰਘ ਬੰਗਾ ਰਜਿੰਦਰ ਸਿੰਘ ਦਿੱਲੀ  ਸ਼ਹੀਦ ਭਾਈ ਕੇਹਰ ਸਿੰਘ  ਦੇ ਬੇਟੇ ਸਤਵੰਤ ਸਿੰਘ ਦਿੱਲੀ, ਅਵਨਿੰਦਰ ਸਿੰਘ ਮਿੰਟੂ ਪਟਿਆਲਾ ਨਰਿੰਦਰ ਸਿੰਘ ਸੰਧੂ ਝਿੱਲ ਸਮੇਤ ਅਨੇਕਾ ਪੰਥਕ ਸਖਸੀਅਤਾ ਹਾਜਰ ਸਨ  ।

No comments:


Wikipedia

Search results

Powered By Blogger