ਖਰੜ, 25 ਅਕਤੂਬਰ : ਸ੍ਰੀ ਰਾਮ ਭਵਨ, ਦੁਸਹਿਰਾ ਗਰਾਊਂਡ, ਖਰੜ ਵਿਖੇ 27,28,29 ਸਤੰਬਰ ਨੂੰ ਹੋਣ ਜਾ ਰਹੀ "ਸ਼੍ਰੀ ਭਗਤਮਾਲ ਕਥਾ" ਅਤੇ 26 ਸਤੰਬਰ ਨੂੰ "ਸ਼ੋਭਾ ਯਾਤਰਾ" ਦੀਆਂ ਤਿਆਰੀਆਂ ਸਬੰਧੀ 'ਸ਼੍ਰੀ ਰਾਧਾ ਕਿਸ਼ੋਰੀ ਕ੍ਰਿਪਾ ਮੰਡਲ ਖਰੜ' ਦੀ ਮੀਟਿੰਗ, ਆਰੀਆ ਸਕੂਲ ਵਿੱਚ ਹੋਇਆ । ਇਸ ਮੌਕੇ ਸਮਾਜ ਸੇਵੀ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਸ਼੍ਰੀ ਭਗਤਮਾਲ ਕਥਾ ਦੇ ਸਬੰਧ ਵਿੱਚ 26 ਸਤੰਬਰ ਨੂੰ ਬਾਅਦ ਦੁਪਹਿਰ 3:15 ਵਜੇ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ , ਜੋ ਕਿ ਸ਼੍ਰੀ ਰਾਮ ਭਵਨ, ਦੁਸਹਿਰਾ ਗਰਾਊਂਡ, ਖਰੜ ਤੋਂ ਸ਼ੁਰੂ ਹੋ ਕੇ ਆਰੀਆ ਸਕੂਲ ਰੋਡ, ਮੇਨ ਬਜ਼ਾਰ ਅਤੇ ਖਰੜ ਲਾਂਡਰਾ ਰੋਡ ਤੋਂ ਹੁੰਦੇ ਹੋਏ
ਵਾਪਸ ਆਰੀਆ ਸਕੂਲ ਵਾਪਸ ਪਰਤ ਕੇ ਸਮਾਪਤ ਹੋਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਭਾਜਪਾ ਆਗੂ ਨਰਿੰਦਰ ਰਾਣਾ ਨੇ ਦੱਸਿਆ ਕਿ 27, 28, 29 ਸਤੰਬਰ ਨੂੰ ਸ਼ਾਮ 6:15 ਵਜੇ ਤੱਕ ਹਰੀ ਇੱਛਾ ਤੱਕ ਪ੍ਰਸਿੱਧ ਕਥਾ ਵਿਆਸ ਸ਼੍ਰੀ ਰਸਿਕ ਸੰਤ ਸ਼੍ਰੀ ਚਿੱਤਰ-ਵਿਚਿਤ੍ਰ ਬਿਹਾਰੀ ਦਾਸ ਜੀ ਵੱਲੋਂ ''ਸ਼੍ਰੀ ਭਗਤਮਾਲ ਕਥਾ'' ਸੁਣਾਈ ਜਾਵੇਗੀ । ਜੋ ਕਿ ਇਤਿਹਾਸਕ ਸਥਾਨ ਸ਼੍ਰੀ ਰਾਮ ਭਵਨ, ਦੁਸਹਿਰਾ ਗਰਾਊਂਡ, ਖਰੜ ਵਿਖੇ ਆਯੋਜਿਤ ਕੀਤੀ ਹੋਵੇਗੀ ।
ਇਸ ਸਬੰਧੀ ਹੋਈ ਮੀਟਿੰਗ ਵਿੱਚ ਪੁਨੀਤ ਕੁਮਾਰ ਸੋਨੀ, ਹਿਤੇਸ਼ ਗੋਇਲ, ਬਲਜਿੰਦਰ ਸਿੰਘ, ਰਾਜੇਸ਼ ਗੁਪਤਾ, ਪ੍ਰਵੇਸ਼ ਸ਼ਰਮਾ, ਸੰਜੇ ਕੁਮਾਰ, ਸੁਖਵਿੰਦਰ ਸਿੰਘ, ਨਵੀਨ ਗਰਗ ਜਵੈਲਰਜ਼, ਰਾਜਨ, ਪਵਨ ਕੁਮਾਰ ਅਗਰਵਾਲ, ਹਰਦੀਪ ਸਿੰਘ ਦੀਪਾ, ਕਾਕਾ ਸਿੰਘ, ਅਵਿਨਾਸ਼ ਬਾਂਸਲ, ਸੰਨੀ ਗੁਪਤਾ, ਸ਼ਾਮਾਲ. , ਸ਼ੁਭਮ ਕੋਸ਼ਿਕ, ਸੁਰਮਖ ਸਿੰਘ, ਅਮਿਤ ਸ਼ਰਮਾ, ਪ੍ਰਿੰਸ, ਸੰਦੀਪ ਕੁਮਾਰ, ਅਰਿਜੀਤ ਸਾਹਨੀ, ਮਹਿਤਾ, ਮੀਨੂੰ ਸ਼ਰਮਾ, ਕਮਲ ਜੈਨ ਆਦਿ ਹਾਜ਼ਰ ਸਨ।
No comments:
Post a Comment