SBP GROUP

SBP GROUP

Search This Blog

Total Pageviews

ਟੀਮ ਸਮਾਜਿਕ ਸਮਾਨਤਾ ਸੰਗਠਨ ਨੇ ‘ਸੰਵਿਧਾਨ ਬਚਾਓ, ਲੋਕਤੰਤਰ ਬਚਾਓ, ਦੇਸ਼ ਬਚਾਓ’ ਦਾ ਚੁੱਕਿਆ ਬੀੜਾ, ਕਿਹਾ, ਸੰਵਿਧਾਨ ਨਹੀਂ ਬਦਲਣ ਦਿਆਂਗੇ

 24 ਸਮਾਜਿਕ ਸੰਗਠਨਾਂ ਨੇ ਸੰਵਿਧਾਨ ਨੂੰ ਬਚਾਉਣ ਲਈ ਕੀਤੀ ਵਿਸ਼ਾਲ ਕਾਨਫਰੰਸ।

ਮੋਹਾਲੀ, 25 ਸਤੰਬਰ  : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਭਾਰਤੀ ਸੰਵਿਧਾਨ ਨੂੰ ਮਨੂਸਮ੍ਰਿਤੀ ਵਿਚਾਰਧਾਰਾ ਵਲੋਂ ਪੈਦਾ ਹੋਏ ਖ਼ਤਰੇ, ਸੰਵਿਧਾਨ ਨੂੰ ਤੋੜਨ-ਮਰੋੜਨ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਟੀਮ ਸਮਾਜਿਕ ਸਮਾਨਤਾ ਸੰਗਠਨ (ਰਜਿ:) ਵਲੋਂ ਦੇਸ਼ ਭਰ ਵਿਚ ਬੀੜਾ ਚੁੱਕਿਆ ਗਿਆ ਹੈ।


ਇਸ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟੀਮ ਸਮਾਜਿਕ ਸਮਾਨਤਾ ਸੰਗਠਨ ਦੇ ਪ੍ਰਧਾਨ ਖੁਸ਼ੀ ਰਾਮ (ਰਿਟਾ: ਆਈਏਐਸ), ਜਨਰਲ ਸਕੱਤਰ ਆਰ.ਐਲ. ਸੰਧੂ ਅਤੇ ਸੀ. ਮੀਤ ਪ੍ਰਧਾਨ ਕਰਨਲ ਜਗਤਾਰ ਸਿੰਘ ਅਤੇ ਡਾ. ਜਗਤਾਰ ਸਿੰਘ (ਰਿਟਾ: ਚੀਫ ਇੰਜੀਨੀਅਰ) ਨੇ ਦੱਸਿਆ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਵਿੱਚ ਸਾਰੇ ਵਰਗਾਂ ਦੇ ਲੋਕਾਂ ਲਈ ਸਮਾਨਤਾ, ਸਵਤੰਤਰਤਾ, ਭਾਈਚਾਰਾ ਅਤੇ ਨਿਆਂ ਦੀ ਵਿਵਸਥਾ ਯਕੀਨੀ ਬਣਾਈ ਗਈ ਹੈ, ਪਰ ਗਰੀਬਾਂ ਦੀ ਸਮਾਜਿਕ ਅਤੇ ਆਰਥਿਕ ਵਿਵਸਥਾ ਨੂੰ ਉਚਾ ਚੁੱਕਣ ਲਈ ਜੋ ਵਿਸ਼ੇਸ਼ ਉਪਬੰਦ ਕੀਤੇ ਗਏ ਹਨ ਅਤੇ ਜਿਨ੍ਹਾਂ ਦੇ ਆਧਾਰ ਤੇ ਗਰੀਬਾਂ ਦਾ ਸਮਾਜਿਕ ਅਤੇ ਆਰਥਿਕ ਵਿਵਸਥਾ ਵਿੱਚ ਸੁਧਾਰ ਹੋਇਆ ਹੈ। ਇਹ ਸਭ ਸੰਵਿਧਾਨ ਵਿਰੋਧੀ ਤਾਕਤਾਂ ਨੂੰ ਬਰਦਾਸ਼ਤ ਨਹੀਂ। ਸਾਡੇ ਗੁਰੂਆਂ, ਪੀਰਾਂ, ਰਹਿਬਰਾਂ ਨੇ ਵੀ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਹੈ ਅਤੇ ਇਸੇ ਸੋਚ ‘ਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਪਹਿਰਾ ਦਿੰਦਿਆਂ ਸੰਵਿਧਾਨ ਵਿਚ ਸਭ ਨੂੰ ਸਮਾਨਤਾ ਦਿੱਤੀ ਹੈ।

ਉਹਨਾਂ ਕਿਹਾ ਕਿ 24 ਸੰਗਠਨਾਂ ਦੀ ਇਕ ਮੰਚ ‘ਤੇ ਇਕਜੁੱਟਤਾ ਨੇ ਇਹ ਪ੍ਰਣ ਕੀਤਾ ਹੈ ਕਿ ਉਹ ਸੰਵਿਧਾਨ ਨੂੰ ਕਿਸੇ ਹਾਲਾਤ ਵਿੱਚ ਵੀ ਬਦਲਣ ਨਹੀਂ ਦੇਣਗੇ। ਜੇਕਰ ਸਮਾਜ ਨੂੰ ਮਜਬੂਰ ਕੀਤਾ ਗਿਆ ਅਤੇ ਲੋੜ ਪਈ ਤਾਂ ਹਰ ਕੁਰਬਾਨੀ ਲਈ ਵੀ ਤਿਆਰ ਹਨ ਅਤੇ ਸੰਵਿਧਾਨ ਵਿਰੋਧੀ ਅਤੇ ਮਨੂੰਵਾਦੀ ਵਿਚਾਰਧਾਰਾ ਰੱਖਣ ਵਾਲੇ ਅੰਧਵਿਸ਼ਵਾਸੀ, ਅੰਧਭਗਤ ਅਤੇ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਦਾ ਮੁਕਾਬਲਾ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਕੀਤਾ ਜਾਵੇਗਾ ਅਤੇ ਅਜਿਹੀਆਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਮੋਹਾਲੀ ਵਿਖੇ ਪੰਜਾਬ ਅਤੇ ਚੰਡੀਗੜ੍ਹ ਟਰਾਈਸਿਟੀ ਦੇ 24 ਸੰਗਠਨਾਂ (ਭਾਵਾਦਾਸ ਭਾਰਤ ਸੰਗਠਨ, ਰਵਿਦਾਸ ਸਮਾਜ ਸੰਗਠਨ, ਕਬੀਰ ਸਮਾਜ ਸੰਗਠਨ, ਓਬੀਸੀ ਸਮਾਜ ਸੰਗਠਨ, ਜਮਾਤੀ ਇਸਲਾਮ ਹਿੰਦ ਸੰਗਠਨ, ਕਿਰਸ਼ਚਨ ਸਮਾਜ ਸੰਗਠਨ, ਧਾਨਕ ਸਮਾਜ ਸੰਗਠਨ, ਅੰਬੇਦਕਰ ਸੰਗਠਨ, ਭਾਈ ਜੈਤਾ ਜੀ ਸੰਗਠਨ, ਐਸਸੀ/ਬੀਸੀ ਸੰਗਠਨ, ਗਿਆਨੀ ਦਿੱਤ ਸਿੰਘ ਸੰਗਠਨਾਂ ਆਦਿ) ਦੇ ਸਾਂਝੇ ਮੰਚ "ਬਹੁਜਨ ਸਮਾਜ  ਏਕਤਾ ਤਾਲਮੇਲ ਮੰਚ" ਵਲੋਂ  ਐਸਸੀ, ਬੀਸੀ/ਓ ਬੀ ਸੀ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਸਾਂਝੇ ਮੁਦਿਆਂ ਤੇ ਇਕਜੁੱਟ ਹੋ ਕੇ "ਸੰਵਿਧਾਨ ਬਚਾਓ, ਲੋਕ ਤੰਤਰ ਬਚਾਓ, ਦੇਸ਼ ਬਚਾਓ" ਦੇ ਉਦੇਸ਼ ਨਾਲ ਸੰਵਿਧਾਨ ਵਿਰੋਧੀ ਤਾਕਤਾਂ ਦੇ ਖਿਲਾਫ ਜਦੋ ਜਹਿਦ ਕਰਨ ਅਤੇ ਸਮਾਜਿਕ ਸਾਂਝੇ ਮੁਦਿਆਂ ‘ਤੇ ਵਿਸਥਾਰ ਵਿਚਾਰ ਵਟਾਂਦਰਾ ਕਰਨ ਲਈ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦਾ ਉਦਘਾਟਨ ਸਾਬਕਾ ਜਸਟਿਸ ਸ਼ੀ ਮੁਹਿੰਦਰਪਾਲ, ਸਾਬਕਾ ਜਸਟਿਸ ਸ਼੍ਰੀ ਜਤਿੰਦਰ ਚੌਹਾਨ, ਸ਼੍ਰੀ ਜੇ ਆਰ ਕੁੰਡਲ ਸਾਬਕਾ ਆਈਏਐਸ ਸਮੇਤ ਡਾਕਟਰ, ਡਾ. ਪਿਆਰੇ ਲਾਲ ਗਰਗ, ਪ੍ਰੋ: ਮਨਜੀਤ ਸਿੰਘ ਸਮੇਤ ਵਕੀਲ, ਸਮਾਜ ਸੇਵੀ, ਪ੍ਰੋਫੈਸਰ ਆਦਿ ਸੈਮੀਨਾਰ ਵਿੱਚ ਸ਼ਾਮਲ ਹੋਏ। ਇਸ ਸੈਮੀਨਾਰ ਵਿਚ ਵੀ ਸਮੂਹ ਹਾਜ਼ਰ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵਲੋਂ ਇਕਜੁੱਟਤਾ ਦਿਖਾਉਂਦਿਆਂ ਭਾਰਤੀ ਸੰਵਿਧਾਨ ਦੀ ਰੱਖਿਆ ਕਰਨ ਅਤੇ ਮਨੂੰਵਾਦੀ ਤਾਕਤਾਂ ਵਿਰੁੱਧ ਲੋਕ ਲਹਿਰ ਉਸਾਰਨ ਦਾ ਪ੍ਰਣ ਕੀਤਾ ਗਿਆ।

No comments:


Wikipedia

Search results

Powered By Blogger