SBP GROUP

SBP GROUP

Search This Blog

Total Pageviews

ਐੱਸ.ਏ.ਐੱਸ ਨਗਰ ਜ਼ਿਲ੍ਹੇ ਲਈ ਖੇਤੀ ਮਸ਼ੀਨਰੀ ਦਾ ਕੱਢਿਆ ਗਿਆ ਡਰਾਅ

 ਐੱਸ.ਏ.ਐੱਸ ਨਗਰ, 10 ਸਤੰਬਰ : ਸ਼੍ਰੀਮਤੀ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਗੀਤਿਕਾ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸ.ਏ.ਐੱਸ.ਨਗਰ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਇਨ ਅਰਜੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐੱਸ.ਏ.ਐੱਸ.ਨਗਰ ਵਿਖੇ ਆਨਲਾਇਨ ਪੋਰਟਲ ਰਾਹੀਂ ਡਰਾਅ ਕੱਢਿਆ ਗਿਆ। 


ਇਸ ਮੌਕੇ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ-ਕਮ- ਕਨਵੀਨਰ ਜਿਲ੍ਹਾ ਪੱਧਰੀ ਕਾਰਜਕਾਰੀ ਐਗਜੀਕਿਊਟਿਵ ਕਮੇਟੀ ਐਂਸ.ਏ.ਐੱਸ.ਨਗਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ  ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈ.ਈ.ਸੀ. ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਤਿਆਰ ਕੀਤੇ ਗਏ  ਸੀ.ਆਰ.ਐਮ. ਪੋਰਟਲ ਤੇ ਕਿਸਾਨਾਂ ਵੱਲੋਂ ਸਾਲ 2023-24 ਦੌਰਾਨ ਕੁੱਲ ਅਰਜੀਆਂ  415 ਵਿਅਗਤੀਗਤ, ਐਫ.ਪੀ.ਓ. 02 , ਗਰੁੱਪ 08 , 110 ਗ੍ਰਾਮ ਪੰਚਾਇਤਾਂ ਅਤੇ ਕੋਆਪ੍ਰੇਟਿਵ ਸੁਸਾਇਟੀਆਂ 50 ਮਸ਼ੀਨਾਂ ਲਈ ਆਨਲਾਇਨ ਅਰਜੀਆਂ ਪ੍ਰਾਪਤ ਹੋਈਆਂ ਸਨ।  ਜਿਨ੍ਹਾਂ ਵਿੱਚੋਂ  168 ਵਿਅਕਤੀਗਤ ਨੂੰ ਦੇਣ ਦਾ ਟੀਚਾ ਜਿਸ ਵਿੱਚੋਂ ਉਨ੍ਹਾਂ  ਵੱਲੋਂ ਦਿੱਤੀ ਤਰਜੀਹ ਦੇ ਆਧਾਰ ਤੇ 107 ਮਸ਼ੀਨਾਂ ਦਾ ਡਰਾਅ ਕੱਢਿਆ ਗਿਆ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ 82 ਮਸ਼ੀਨਾਂ ਦਾ ਡਰਾਅ ਕੱਢਣ ਦਾ ਟੀਚਾ ਸੀ ਜਿਸ ਵਿੱਚੋਂ ਕੇਵਲ 6 ਅਰਜੀਆਂ ਹੀ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ ਸਾਰਿਆਂ ਨੂੰ ਹੀ ਮਸ਼ੀਨਾਂ ਦੇ ਦਿੱਤੀਆਂ ਗਈਆਂ ਹਨ। ਇਸ ਤਰ੍ਰਾਂ 9 ਬੇਲਰ, 65 ਸੁਪਰ ਸੀਡਰ, 9 ਜੀਰੋ ਟਿੱਲ ਡਰਿੱਲ, ਦੋ ਮਲਚਰ, 3 ਸ਼ਰੱਬਕੱਟਰ , 5 ਐਮ.ਬੀ.ਪਲਾਓ , 2 ਐਂਸ.ਐਮ.ਐੱਸ., ਤਿੰਨ ਚੋਪਰ ਕਮ ਸ਼ਰੈਡਰ ਡਰਾਅ ਵਿੱਚ ਦਿੱਤੇ ਗਏ। ਇਸ ਮੌਕੇ  ਸ਼੍ਰੀ ਅਮਰਿੰਦਰਪਾਲ ਸਿੰਘ ਚੌਹਾਨ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ਼੍ਰੀ ਗੁਰਬੀਰ ਸਿੰਘ ਢਿਲੋਂ  ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਡਾ. ਹਰਮੀਤ ਕੌਰ ਕੇ.ਵੀ.ਕੇ., ਡਾ. ਸੁੱਚਾ ਸਿੰਘ ਸਿੱਧੂ ਖੇਤੀਬਾੜੀ ਵਿਸਥਾਰ ਅਫਸਰ , ਸ੍ਰੀ ਲਖਵਿੰਦਰ ਸਿੰਘ ਜੂਨੀਅਰ ਤਕਨੀਸੀਅਨ, , ਕਿਸਾਨ ਸ਼੍ਰੀ ਗੁਰਤੇਜ ਸਿੰਘ ਡੇਰਾਬਸੀ, ਸ਼੍ਰੀ ਸੁਖਦੀਪ ਸਿੰਘ ਦਸਮੇਸ ਕਿਸਾਨ ਵੈਲਫੇਅਰ ਸੁਸਾਇਟੀ, ਸ਼੍ਰੀ ਪਰਦੀਪ ਸਿੰਘ ਸੋਹਾਣਾ, ਸ਼੍ਰੀ ਰਵਿੰਦਰ ਸਿੰਘ ਅਤੇ ਸ਼੍ਰੀ ਕੁਲਵਿੰਦਰ ਸਿੰਘ ਸੋਹਾਣਾ ਵੱਲੋਂ ਭਾਗ ਲਿਆ ਗਿਆ।

No comments:


Wikipedia

Search results

Powered By Blogger