SBP GROUP

SBP GROUP

Search This Blog

Total Pageviews

ਮਾਨ ਸਰਕਾਰ ਦੇ ਕੰਮਾਂ ਤੇ ਨੀਤੀਆਂ ਤੋਂ ਪ੍ਰਭਾਵਿਤ ਹੋਕੇ 'ਆਪ' ਨਾਲ ਜੁੜਨ ਵਾਲਿਆਂ ਦਾ ਦਿਲੋਂ ਸਵਾਗਤ-ਬੀਬੀ ਮਾਣੂੰਕੇ

 ਲੰਮਿਆਂ 'ਚ ਹੋਇਆ ਅਕਾਲੀਆਂ ਦਾ ਸਫ਼ਾਇਆ, ਪੰਚਾਇਤ ਸਮੇਤ ਸਰਪੰਚ 'ਆਪ' 'ਚ ਸ਼ਾਮਲ

ਜਗਰਾਉਂ, 26 ਸਤੰਬਰ :  ਹਲਕਾ ਜਗਰਾਉਂ ਦੇ ਪਿੰਡ ਲੰਮਿਆਂ 'ਚ ਸ੍ਰੋਮਣੀ ਅਕਾਲੀ ਦਲ (ਬਾਦਲ) ਦਾ ਉਸ ਸਮੇਂ ਪੂਰੀ ਤਰ੍ਹਾਂ ਸਫਾਇਆ ਹੋ ਗਿਆ, ਜਦੋਂ ਪਿੰਡ ਲੰਮੇ ਦੇ ਨੌਜੁਆਨ ਸਰਪੰਚ ਅਮਨਦੀਪ ਸਿੰਘ ਨੇ ਅਕਾਲੀ ਦਲ ਨਾਲ ਸਬੰਧਿਤ ਸਾਰੇ ਪੰਚਾਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਪਿੰਡ ਲੰਮੇ ਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਪਾਰਕ ਵਿੱਚ ਰੱਖੇ ਵੱਡੇ ਇਕੱਠ ਦੌਰਾਨ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਆਗ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਸਰਪੰਚ ਅਮਨਦੀਪ ਸਿੰਘ ਅਤੇ ਅਕਾਲੀ ਦਲ ਨਾਲ ਸਬੰਧਿਤ ਸਾਰੇ ਪੰਚਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। 

ਸਰਪੰਚ ਅਮਨਦੀਪ ਸਿੰਘ ਤੇ ਪੰਚਾਇਤ ਦੇ ਮੈਂਬਰਾਂ ਹਰਬੰਸ ਸਿੰਘ, ਸਤਪਾਲ ਸਿੰਘ, ਜਸਵੰਤ ਸਿੰਘ, ਅਮਰਜੀਤ ਕੌਰ, ਸਰਵਜੀਤ ਕੌਰ ਦੇ 'ਆਪ' ਵਿੱਚ ਸ਼ਾਮਲ ਹੋਣ ਮੌਕੇ ਅਕਾਲੀ ਪਰਿਵਾਰਾਂ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਲੰਮੇ ਵਾਸੀਆਂ ਨੇ ਜੈਕਾਰੇ ਬਲਾਉਂਦਿਆਂ ਆਮ ਆਦਮੀ ਪਾਰਟੀ ਨਾਲ ਡਟਣ ਦਾ ਐਲਾਨ ਕੀਤਾ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਰਪੰਚ ਅਮਨਦੀਪ ਸਿੰਘ ਤੇ ਪੰਚਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਆਖਿਆ ਕਿ ਲੰਮੇ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆ।

 

ਉਹਨਾਂ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ, ਨਰੇਗਾ ਸਕੀਮ ਤਹਿਤ 17 ਲੱਖ ਰੁਪਏ ਦੀ ਲਾਗਤ ਨਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਦੇ ਨਾਮ ਉਪਰ ਸ਼ਾਨਦਾਰ ਪਾਰਕ ਬਣਾਇਆ ਗਿਆ ਹੈ, ਨੌਜੁਆਨਾਂ ਦੇ ਖੇਡਣ ਲਈ ਪਿੰਡ ਵਿੱਚ 45 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਖੇਡ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ, 10 ਲੱਖ ਰੁਪਏ ਦੀ ਲਾਗਤ ਨਾਲ ਝੂਲੇ, ਜ਼ਿੰਮ ਅਤੇ ਗਰਾਉਂਡ ਦੀ ਚਾਰ-ਦੁਆਰੀ ਕਰਵਾਈ ਗਈ ਹੈ, ਪਿੰਡ ਦੀਆਂ ਗਲੀਆਂ ਅਤੇ ਨਾਲੀਆਂ ਦਾ ਕੰਮ ਸੌ ਪ੍ਰਤੀਸ਼ਤ ਮੁਕੰਮਲ ਕੀਤਾ ਜਾਵੇਗਾ, ਸਕੂਲ ਦੇ ਨਾਲ ਵੱਡੇ ਗਰਾਉਂਡ ਵਿੱਚ 10 ਲੱਖ ਰੁਪਏ ਖਰਚੇ ਜਾਣਗੇ, ਪੰਜ ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨ ਘਾਟ ਤਿਆਰ ਕੀਤਾ ਜਾਵੇਗਾ ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਹੋਰ ਵੀ ਰਹਿੰਦੇ ਕਾਰਜ ਮੁਕੰਮਲ ਕੀਤੇ ਜਾਣਗੇ।

 ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਹਲਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਲਗਭਗ 8 ਕਰੋੜ ਰੁਪਏ ਨਾਲ ਅਖਾੜੇ ਵਾਲੀ ਨਹਿਰ ਉਪਰ ਨਵਾ ਪੁਲ ਬਣਨਾਂ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜੋ ਇੱਕ ਸਾਲ ਦੇ ਵਿੱਚ ਬਣਕੇ ਤਿਆਰ ਹੋ ਜਾਵੇਗਾ ਅਤੇ ਲੋਕਾਂ ਲਈ ਚਾਲੂ ਕਰ ਦਿੱਤਾ ਜਾਵੇਗਾ। ਹਲਕੇ ਅੰਦਰ ਬਿਜਲੀ ਦੇ ਤਿੰਨ ਨਵੇਂ 66ਕੇਵੀ ਗਰਿੱਡ ਗਿੱਦੜਵਿੰਡੀ, ਕਾਉਂਕੇ ਕਲਾਂ ਅਤੇ ਪਿੰਡ ਭੰਮਪੁਰਾ ਕਲਾਂ ਵਿੱਚ ਬਣਾਏ ਜਾਣਗੇ, ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਚੁੱਕਾ, ਪਿੰਡ ਲੱਖਾ ਤੋਂ ਵਾਇਆ ਹਠੂਰ, ਬੁਰਜ ਕੁਲਾਰਾ ਤੱਕ 5.68 ਕਿਲੋ ਮੀਟਰ ਸੜਕ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਅਤੇ ਬਾਕੀ ਰਹਿੰਦੀਆਂ ਸੜਕਾਂ ਦੇ ਨਿਰਮਾਣ ਕਾਰਜ ਵੀ ਜ਼ਲਦੀ ਹੀ ਸ਼ੁਰੂ ਕਰਵਾਏ ਜਾਣਗੇ। 

ਇਸ ਮੌਕੇ ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ ਜਗਰਾਉਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਜਗਰਾਉਂ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਨੀਟਾ ਸਭਰਵਾਲ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਛਿੰਦਰਪਾਲ ਸਿੰਘ ਮੀਨੀਆਂ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਗੁਰਪ੍ਰੀਤ ਸਿੰਘ ਨੋਨੀ, ਸੁਭਸ਼ ਕੁਮਾਰ, ਜਗਰੂਪ ਸਿੰਘ ਜੱਗਾ, ਡੋਗਾ ਜਗਰਾਉਂ, ਦਲਜੀਤ ਸਿੰਘ ਹੰਸਰਾ, ਗੋਪਾਲ ਸਿੰਘ ਕਮਾਲਪੁਰਾ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਜਗਦੇਵ ਸਿੰਘ, ਕੁਲਵੰਤ ਸਿੰਘ ਤਤਲਾ, ਕਮਲਜੀਤ ਸਿੰਘ ਤਤਲਾ, ਨਿਰਪਾਲ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ, ਕਰਨੈਲ ਸਿੰਘ ਆਦਿ ਵੀ ਹਾਜ਼ਰ ਸਨ।    

No comments:


Wikipedia

Search results

Powered By Blogger