ਮੋਹਾਲੀ, 26 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਨਪ੍ਰੀਤ ਸਿੰਘ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹੋਣ ਦਾ ਐਲਾਨ ਕੀਤਾ। ਬਿਕਰਮ ਸਿੰਘ ਮਜੀਠੀਆ ਅੱਜ ਕਾਦੀਆ ਵਿਖੇ ਗੁਰਇਕਬਾਲ ਸਿੰਘ ਮਾਹਲ ਵੱਲੋਂ ਰੱਖੀ ਗਈ ਯੂਥ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ ਸਨ। ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਸਬੰਧੀ ਉਨ੍ਹਾਂ ਬੋਲਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਜੀਜੇ ਦਾ ਭਰਾ ਹੈ ਅਤੇ ਉਹ ਆਮ ਆਦਮੀ ਪਾਰਟੀ ਦੀ ਬਾਦਲਾਂ ਲਹੂ ਰਾਜਨੀਤੀ ਦੇ ਖਿਲਾਫ ਮਨਪ੍ਰੀਤ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਮੇਰੀ ਭੈਣ ਦੇ ਸਹੁਰੇ ਪਰਿਵਾਰ ਦਾ ਅਹਿਮ ਮੈਂਬਰ ਇਸ ਲਈ ਉਸ ਨਾਲ ਚਟਾਂਨ ਵਾਂਗ ਖੜ੍ਹੇ ਹਨ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਤੋਂ ਲੈ ਕੇ ਲੱਖਾਂ ਸਿੱਖਾਂ ਨੇ ਇਸ ਮੁਲਕ ਲਈ ਕੁਰਬਾਨੀਆਂ ਕੀਤੀਆਂ ਹਨ। ਦੇਸ਼ ਦੀ ਆਜ਼ਾਦੀ ਲਈ ਵੀ ਸਿੱਖਾਂ ਦੀ ਕੁਰਬਾਨੀਆਂ ਵੀ ਅਸੀਂ ਫੀਸਦੀ ਤੋਂ ਵੱਧ ਹਨ ਇਸ ਲਈ ਭਾਜਪਾ ਅਤੇ ਹੋਰ ਪਾਰਟੀਆਂ ਸਿੱਖਾਂ ਨੂੰ ਦੇਸ਼ ਭਗਤੀ ਦਾ ਪਾਠ ਨਾ ਪੜਾਉਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਮਜੀਠੀਆਂ ਨੇ ਕਾਦੀਆਂ ਵਿੱਚ ਗੁਰਕਬਾਲ ਸਿੰਘ ਮਾਹਲ ਵੱਲੋਂ ਰੱਖੀ ਯੂਥ ਰੈਲੀ ਦੌਰਾਨ ਪੱਤਰਕਾਰਾਂ ਨਾਲ ਕੀਤਾ। ਉਹਨਾਂ ਨੇ ਕਿਹਾ ਕਿ ਇਕ ਛੋਟੀ ਜਿਹੀ ਗਲਤੀ ਬਦਲੇ ਗਾਇਕ ਸ਼ੁਭਜੀਤ ਸਿੰਘ ਨੂੰ ਕੁਝ ਫਿਰਕੂ ਲੋਕ ਅੱਤਵਾਦੀ ਕਹਿ ਰਹੇ ਹਨ ਉਹਨਾਂ ਨੇ ਕਿਹਾ ਕਿ ਸ਼ੁੱਭਜੀਤ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦਾ ਆਮ ਆਦਮੀ ਪਾਰਟੀ ਵੱਲੋਂ ਅਤੇ ਭਗਵੰਤ ਮਾਨ ਵੱਲੋਂ ਜ਼ਰਾ ਵੀ ਵਿਰੋਧ ਨਾ ਕਰਨਾ ਏ ਦਰਸਾਉਂਦਾ ਹੈ ਕਿ ਆਪ ਵੀ ਭਾਜਪਾ ਦੀ ਬੀ ਟੀਮ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਜੋ ਮਾਹੌਲ ਬਣਾਇਆ ਜਾ ਰਿਹਾ ਹੈ ਉਸ ਨੂੰ ਅਕਾਲੀ ਦਲ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ, ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ ਬਾਰੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਪੰਜਾਬ ਅਤੇ ਸਿੱਖਾਂ ਦੇ ਭੱਖਵੇਂ ਮਸਲਿਆਂ ਤੋਂ ਪਾਸਾ ਵੱਟਦੇ ਹੋਏ ਅਮਿਤ ਸ਼ਾਹ ਦੀ ਫੇਰੀ ਕੋਈ ਬਹੁਤਾ ਮਹੱਤਵ ਨਹੀਂ ਰੱਖਦੀ ਹੈ। ਉਨ੍ਹਾਂ ਕਿਹਾ ਕਾਂਗਰਸੀ ਅਤੇ ਆਪ ਆਗੂਆਂ ਤੇ ਵਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਨੈਸ਼ਨਲ ਪੱਧਰ ਤੇ ਆਪ ਅਤੇ ਕਾਂਗਰਸ ਵਿੱਚ ਗੱਠਜੋੜ ਹੋ ਚੁੱਕਾ ਹੈ ਪੰਜਾਬ ਵਿੱਚ ਕਾਂਗਰਸ ਅਤੇ ਆਪ ਵਿੱਚ ਗਠਜੋੜ ਦਾ ਐਲਾਨ ਹੋਣਾ ਹੀ ਹੈ।
No comments:
Post a Comment