ਮੋਹਾਲੀ, 27 ਦਸੰਬਰ ; ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਖੇਤਰ ਵਿੱਚ ਇਕ ਟਰੱਕ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੇ ਰਾਤ ਕਰੀਬ 2 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੀ ਰਾਤ ਨੂੰ ਬਰਵਾਲਾ ਰੋਡ ਉਤੇ ਇਕ ਤੇਜ ਰਫਤਾਰ ਟਰੱਕ ਨੇ ਗਲਤ ਸਾਇਡ ਵੱਲੋਂ ਜਾ ਕੇ ਗਸ਼ਤ ਕਰ ਰਹੇ ਦੋ ਪੁਲਿਸ ਕਰਮਚਾਰੀਆਂ ਨੂੰ ਕੁਚਲ ਦਿੱਤਾ।
ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਹਿਚਾਣ ਹਰੀ ਸਿੰਘ ਅਤੇ ਜਸਮੇਰ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਬਰਵਾਲਾ ਰੋਡ ਉਤੇ ਪੁਰਾਣੀ ਟਰੱਕ ਯੂਨੀਅਨ ਦੇ ਨੇੜੇ ਗਲਤ ਪਾਸੇ ਤੋਂ ਇਕ ਕੈਂਟਰ ਆ ਰਿਹਾ ਸੀ, ਜਿਸ ਨੇ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮਾਂ ਉਤੇ ਚੜ੍ਹਾ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ ਕੈਂਟਰ ਸਮੇਤ ਭੱਜ ਗਿਆ। ਇਸ ਤੋਂ ਬਾਅਦ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੂੰ ਖਬਰ ਦਿੱਤੀ। ਇਸ ਤੋਂ ਬਾਅਦ ਆਰੋਪੀ ਕੈਂਟਰ ਡਰਾਈਵਰ ਨੂੰ ਚੰਡੀਗੜ੍ਹ ਪੁਲਿਸ ਨੇ ਫੜ੍ਹ ਲਿਆ।
No comments:
Post a Comment