ਫਤਿਹਗੜ੍ਹ ਸਾਹਿਬ, 27ਦਸੰਬਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਪੁਰ ਵਿਖੇ ਪ੍ਰਿੰਸੀਪਲ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਸੱਤ ਰੋਜ਼ਾ ਐਨ ਐਸ ਐਸ ਕੈਂਪ ਲਗਾਇਆ ਗਿਆ ਹੈ,ਕੈਂਪ ਦੇ ਚੌਥੇ ਦਿਨ ਦਵਿੰਦਰ ਸਿੰਘ ਪੂਨੀਆਂ ਸੂਬਾਈ ਆਗੂ ਕਿਰਤੀ ਕਿਸਾਨ ਯੂਨੀਅਨ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਕੈਂਪ ਦੇ ਵਿਦਿਆਰਥੀ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸੁਨੀਤਾ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ 23 ਦਸੰਬਰ ਤੋਂ 29 ਦਸੰਬਰ ਤੱਕ ਸੱਤ ਰੋਜ਼ਾ ਰਾਸ਼ਟਰੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ ਹੈ,ਇਸ ਕੈਂਪ ਵਿੱਚ ਸਕੂਲ ਦੇ +1 ਅਤੇ +2 ਕਲਾਸ ਦੇ 50 ਵਿਦਿਆਰਥੀ ਭਾਗ ਲੈ ਰਹੇ ਹਨ, ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਹਰ ਰੋਜ਼ ਵੱਖ ਵੱਖ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।ਇਸ ਸਮੇਂ ਡਾ ਕੁਲਦੀਪ ਸਿੰਘ ਦੀਪ, ਸ੍ਰੀ ਮਨੀਸ਼ ਮਿੱਤਲ, ਸ ਅਵਤਾਰ ਸਿੰਘ, ਸ੍ਰੀ ਸ਼ਾਮ ਲਾਲ, ਸ੍ਰੀਮਤੀ ਰੇਖਾ ਵਰਮਾ ,ਸ੍ਰੀਮਤੀ ਸਰਬਜੀਤ ਕੌਰ , ਦਲਬਾਰਾ ਸਿੰਘ ਅਧਿਆਪਕ ਹਾਜ਼ਰ ਸਨ।
No comments:
Post a Comment