ਖਰੜ ਗੁਰਜਿੰਦਰ ਸਿੰਘ 22 ਮਈ : ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈਕਿਊਏਸੀ), ਸੀਜੀਸੀ ਲਾਂਡਰਾਂ ਵੱਲੋਂ ਐਨਆਈਟੀਟੀਟੀਆਰ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਪ੍ਰਮਾਣਤਾ ਲਈ ਨਤੀਜਾ ਅਧਾਰਿਤ ਸਿੱਖਿਆ ਪ੍ਰੋਗਰਾਮ’ (ਆਊਟਕਮ ਬੇਸਡ ਐਜੂਕੇਸ਼ਨ ਪ੍ਰੋਗਰਾਮ) ਵਿਸ਼ੇ ਉੱਤੇ ਪੰਜ ਦਿਨਾਂ ਸ਼ਾਰਟ ਟਰਮ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੀਜੀਸੀ ਲਾਂਡਰਾਂ ਤੋਂ 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਸੈਮੀਨਾਰ ਦਾ ਮੁੱਖ ਉਦੇਸ਼ ਫੈਕਲਟੀ ਮੈਂਬਰਾਂ ਲਈ ਨਤੀਜਾ ਅਧਾਰਿਤ ਸਿੱਖਿਆ ਅਤੇ ਮਾਨਤਾ ਪ੍ਰਕਿਿਰਆਵਾਂ ਵਿੱਚ ਇਸ ਦੀ ਲਾਜ਼ਮੀ ਭੂਮਿਕਾ ਦੀ ਸਮਝ ਨੂੰ ਵਧਾਉਣਾ ਅਤੇ ਉੱਚ ਸਿੱਖਿਆ ਦੇ ਉੱਭਰ ਰਹੇ ਲੈਂਡਸਕੇਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੈਵੀਗੇਟ ਕਰਨ ਲਈ ਜ਼ਰੂਰੀ ਗਿਆਨ ਅਤੇ ਹੁਨਰ ਪ੍ਰਦਾਨ ਕਰਨ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕਰਨਾ ਸੀ। ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ)-2020 ਅਨੁਸਾਰ ਰਾਸ਼ਟਰੀ ਮਾਨਤਾ ਬੋਰਡ (ਐਨਬੀਏ) ਅਤੇ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਐਨਏਏਸੀ) ਦੇ ਦਿਸ਼ਾ-ਨਿਰਦੇਸ਼ਾਂ ਨਾਲ ਵਿਿਦਅਕ ਅਭਿਆਸਾਂ ਨੂੰ ਇਕਸਾਰ ਕਰਨ ਲਈ ਕੇਂਦਰਿਤ ਦ੍ਰਿਸ਼ਟੀਕੋਣ ਦੇ ਨਾਲ, ਇਸ ਪ੍ਰੋਗਰਾਮ ਦਾ ਮਕਸਦ ਸੀਜੀਸੀ ਸਿੱਖਿਅਕਾਂ ਨੂੰ ਵਿਿਦਅਕ ਉੱਤਮਤਾ ਪ੍ਰਾਪਤ ਕਰਨ ਲਈ ਸਾਧਨਾਂ ਦੇ ਨਾਲ-ਨਾਲ ਲੋੜੀਂਦੇ ਗਿਆਨ ਨਾਲ ਲੈਸ ਕਰਨਾ ਸੀ।ਇਸ ਸੈਮੀਨਾਰ ਨੇ ਹਾਜ਼ਰੀਨ ਨੂੰ ਐਨਈਪੀ-2020 ਅਤੇ ਇਸ ਦੀਆਂ ਸਟੂਡੈਂਟ ਸੈਂਟਰਿਕ ਫੀਚਰਜ਼ (ਵਿਿਦਆਰਥੀ ਕੇਂਦਰਿਤ ਵਿਸ਼ੇਸ਼ਤਾਵਾਂ) ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਵੀ ਪ੍ਰਦਾਨ ਕੀਤੀ। ਇਸ ਮੌਕੇ ਉੱਘੇ ਅਕਾਦਮਿਕਾਂ ਵਿੱਚੋਂ ਪ੍ਰੋ.ਸੀ ਰਮਾ ਕ੍ਰਿਸ਼ਨਾ, ਮੁਖੀ, ਸੀਐਸਈ ਵਿਭਾਗ, ਐਨਆਈਟੀਟੀਟੀਆਰ, ਚੰਡੀਗੜ੍ਹ, ਡਾ.ਰਿਤੁਲਾ ਠਾਕੁਰ, ਐਸੋਸੀਏਟ ਪ੍ਰੋਫੈਸਰ, ਐਨਆਈਟੀਟੀਟੀਆਰ ਚੰਡੀਗੜ੍ਹ ਨੇ ਸ਼ਿਰਕਤ ਕਰਕੇ ਇਸ ਸੈਮੀਨਾਰ ਦੀ ਸ਼ੋਭਾ ਵਧਾਈ।
ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਡਾ.ਪੀਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਜੇ.ਐਸ. ਖੱਟੜਾ, ਡਾਇਰੈਕਟਰ ਅਕਾਦਮਿਕ, ਡਾ.ਹਰਸਿਮਰਨ ਕੌਰ, ਐਸੋਸੀਏਟ ਡੀਨ, ਆਈਕਿਊਏਸੀ, ਸੀਜੀਸੀ ਲਾਂਡਰਾਂ ਦੇ ਡੀਨ ਅਤੇ ਐਚਓਡੀ ਆਦਿ ਵੀ, ਸ਼ਾਮਲ ਸਨ। ਇਸ ਪ੍ਰੋਗਰਾਮ ਮੌਕੇ ਭਾਸ਼ਣ ਦਿੰਦਿਆਂ ਡਾ.ਪੀਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਕਿਹਾ ਕਿ ਇਹ ਸੈਮੀਨਾਰ ਵਿਿਦਅਕ ਗੁਣਵੱਤਾ ਅਤੇ ਮਿਆਰਾਂ ਨੂੰ ਵਧਾਉਣ ਲਈ ਸੀਜੀਸੀ ਲਾਂਡਰਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਦੇ ਨਾਲ ਹੀ ਇਹ ਲਗਾਤਾਰ ਸਿੱਖਣ ਅਤੇ ਵਿਕਸਿਤ ਸਿੱਖਿਆ ਸ਼ਾਸਤਰੀ ਅਭਿਆਸਾਂ ਨੂੰ ਅਪਣਾਉਣ ਦੇ ਮਕਸਦ ਲਈ ਸਿੱਖਿਆ ਵਿੱਚ ਉੱਤਮਤਾ ਨੂੰ ਬੜਾਵਾ ਦੇਣ ਲਈ ਸੰਸਥਾ ਦੇ ਸਮਰਪਣ ਨੂੰ ਵੀ ਦਰਸਾਉਂਦਾ ਹੈ। ਇਸ ਸੈਮੀਨਾਰ ਦੇ ਪਹਿਲੇ ਦਿਨ ਡਾ.ਬਲਵਿੰਦਰ ਸਿੰਘ ਧਾਲੀਵਾਲ ਨੇ ਓਬੀਈ ਅਤੇ ਐਨਬੀਏ ਮਾਨਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਡਾ.ਰਿਤੁਲਾ ਠਾਕੁਰ ਨੇ ਐਨਈਪੀ-2020 ਅਤੇ ਓਬੀਈ ਵਿਚਕਾਰ ਸਬੰਧਾਂ ਬਾਰੇ ਚਰਚਾ ਕੀਤੀ। ਦੂਜੇ ਦਿਨ ਡਾ.ਪੀਕੇ ਤੁਲਸੀ, ਇੱਕ ਉੱਘੇ ਸੇਵਾਮੁਕਤ ਪ੍ਰੋਫ਼ੈਸਰ ਨੇ ਬਲੂਮਜ਼ ਟੈਕਸੋਨੋਮੀ ਦਾ ਢਾਂਚਾ ਪੇਸ਼ ਕਰਨ ਤੋਂ ਇਲਾਵਾ ਓਬੀਈ ਅਧਾਰਿਤ ਕੋਰਸ ਦੇ ਨਤੀਜਿਆਂ ਨੂੰ ਵੀ ਡਿਜ਼ਾਈਨ ਕੀਤਾ।
No comments:
Post a Comment