SBP GROUP

SBP GROUP

Search This Blog

Total Pageviews

ਜ਼ਿਲ੍ਹਾ ਸਵੀਪ ਟੀਮ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਫ਼ਰਦ ਕੇਂਦਰ ਵਿੱਚ ਲੋਕਾਂ ਨੂੰ ਵੋਟ ਦੇ ਹੱਕ ਲਈ ਜਾਗਰੂਕ ਕੀਤਾ

ਜ਼ਿਲ੍ਹਾ ਨੋਡਲ ਅਫਸਰ ਸਵੀਪ ਵੱਲੋਂ ਜ਼ਿਲ੍ਹਾ ਚੋਣ ਅਫਸਰ ਵੱਲੋਂ 1 ਜੂਨ ਨੂੰ ਵੋਟ ਪਾਉਣ ਦਾ ਸੱਦਾ ਪੱਤਰ ਵੰਡਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਮਈ  :  ਭਾਰਤ ਦੇ ਚੋਣ ਕਮਿਸ਼ਨ ਦੇ “ਇਸ ਵਾਰ ਮਨਾਈਏ ਲੋਕਤੰਤਰ ਦਾ ਤਿਉਹਾਰ ਅਤੇ ਲੈ ਜਾਈਏ ਵੋਟਾਂ ਨੂੰ 80 ਫ਼ੀਸਦੀ ਤੋਂ ਪਾਰ” ਦੇ ਨਾਅਰੇ ਨੂੰ ਪੂਰਾ ਕਰਨ ਦੇ ਲਈ ਅੱਜ ਜ਼ਿਲ੍ਹਾ ਸਵੀਪ ਟੀਮ ਵੱਲੋਂ ਫ਼ਰਦ ਕੇਂਦਰ ਵਿੱਚ ਜਿੱਥੇ ਲੋਕਾਂ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ 

 ਵੱਲੋਂ ਤਿਆਰ 1 ਜੂਨ ਨੂੰ ਵੋਟ ਪਾਉਣ ਵਾਲੇ ਸੱਦਾ ਪੱਤਰ ਵੰਡੇ ਗਏ, ਉਥੇ ਹੀ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਆਪਣੇ ਕੰਮਾਂ-ਕਾਰਾਂ ਲਈ ਆਏ ਹੋਏ ਲੋਕਾਂ ਨੂੰ ਪੌਦੇ ਵੰਡ ਕੇ “ਸਾਡੀ ਸੋਚ ਹਰੀ ਭਰੀ ਵੋਟ” ਦਾ ਸੁਨੇਹਾ ਦਿੱਤਾ ਗਿਆ।


      ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋਫੈਸਰ ਗੁਰਬਕਸ਼ੀਸ਼ ਸਿੰਘ ਅੰਟਾਲ ਵੱਲੋਂ ਜਿੱਥੇ ਆਏ ਹੋਏ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ, ਉੱਥੇ ਹੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੂ ਨੂੰ ਦੇਖਦੇ ਹੋਏ ਜਾਰੀ ਕੀਤੀ ਗਈ ਐਡਵਾਈਜਰੀ ਸਬੰਧੀ ਵੀ ਜਾਣੂ ਕਰਵਾਇਆ ਗਿਆ।ਇਸ ਮੌਕੇ ਲੋਕਾਂ ਨੂੰ ਜੇਬ ਦੇ ਉੱਤੇ ਲਾਉਣ ਲਈ ਇੱਕ ਜੂਨ ਨੂੰ ਵੋਟ ਪਾਉਣ ਦੇ ਸੁਨੇਹੇ ਵਾਲੇ ਬੈਜ ਵੀ ਦਿੱਤੇ ਗਏ। ਆਪਣੇ ਕੰਮਾਂ ਕਾਰਾਂ ਲਈ ਆਏ ਹੋਏ ਲੋਕਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨਾਂ ਪ੍ਰਣ ਕੀਤਾ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਗੇ।

    ਇਸ ਮੌਕੇ ਫ਼ਰਦ ਕੇਂਦਰ ਵਿੱਚ ਫ਼ਰਦ ਕਢਾਉਣ ਆਏ ਹੋਏ ਹਰਮੇਲ ਸਿੰਘ ਪਿੰਡ ਸੁਹਾਣਾ ਅਤੇ ਸੁਖਵਿੰਦਰ ਸਿੰਘ ਫੇਜ਼ ਛੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਸੱਦਾ ਪੱਤਰ ਪੜ੍ਹ ਕੇ ਖੁਸ਼ੀ ਮਹਿਸੂਸ ਕੀਤੀ ਅਤੇ ਕਿਹਾ ਕਿ ਪਹਿਲੀ ਵਾਰ ਸਾਨੂੰ ਜ਼ਿਲ੍ਹੇ ਦੇ ਉੱਚ ਅਫਸਰ ਵੱਲੋਂ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ। ਅਸੀਂ ਆਪ ਹੀ ਨਹੀਂ ਸਗੋਂ ਆਪਣੇ ਗੁਆਂਢੀਆਂ ਨੂੰ ਵੀ ਪ੍ਰੇਰਿਤ ਕਰਾਂਗੇ ਕਿ ਉਹ ਵੋਟ ਪਾਉਣ। ਲਾਂਡਰਾਂ ਵਾਸੀ ਸਤਨਾਮ ਸਿੰਘ ਨੰਬਰਦਾਰ ਅਤੇ ਗੁਰਮੁਖ ਸਿੰਘ ਸਾਬਕਾ ਸਰਪੰਚ ਨੇ ਜੇਠ ਮਹੀਨੇ ਦੀਆਂ ਤਪਦੀਆਂ ਦੁਪਹਿਰਾਂ ਨੂੰ ਠਾਰਨ ਦੇ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੰਡੇ ਜਾ ਰਹੇ ਪੌਦਿਆਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਇਹ ਰੁੱਖ ਜ਼ਰੂਰ ਲਗਾਵਾਂਗੇ। ਨਾਲ ਹੀ ਸਮੁੱਚੇ ਪਰਿਵਾਰ ਨਾਲ ਮਿਲ ਕੇ ਇੱਕ-ਇੱਕ ਬੂਟਾ ਹਰ ਇਕ ਪਰਿਵਾਰ ਵੱਲੋਂ ਲਵਾਇਆ ਜਾਏਗਾ। ਇਸ ਮੌਕੇ ਪ੍ਰਦੂਸ਼ਣ ਮੁਕਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ “ਆਓ! ਇੱਕ ਦੂਜੇ ਦੀ ਫੜੀਏ ਬਾਂਹ, ਪੋਲੀਥੀਨ ਨੂੰ ਕਰੀਏ ਨਾਂਹ” ਦਾ ਪ੍ਰਣ ਵੀ ਕੀਤਾ ਗਿਆ।

No comments:


Wikipedia

Search results

Powered By Blogger