ਚੰਡੀਗੜ੍ਹ, 24 ਮਈ, : ਇਕ ਥਾਂ ਉਤੇ ਚਲਦੇ ਦੋ ਜਾਂ ਦੋ ਤੋਂ ਵੱਧ ਆਂਗਣਵਾੜੀ ਸੈਂਟਰਾਂ ਨੂੰ ਵੱਖ-ਵੱਖ ਕਰਨ ਦੇ ਵਿਰੋਧ ਵਿੱਚ ਸਰਵ ਆਂਗਣਵਾੜੀ ਵਰਕਰ ਹੈਲਪਰ ਮੁਲਾਜ਼ਮ ਯੂਨੀਅਨ ਵੱਲੋਂ ਮੰਗ ਪੱਤਰ ਭੇਜਿਆ ਗਿਆ। ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਵਿਭਾਗ ਵੱਲੋਂ ਪੱਤਰ ਨੰਬਰ:- ਸ -9(ਆਈ. ਸੀ. ਡੀ. ਐਸ)/2024/16034 ਰਾਹੀਂ ਇਕੋ ਜਗ੍ਹਾ ਤੇ ਚੱਲ ਰਹੇ ਦੋ ਜਾਂ ਦੋ ਤੋਂ ਵੱਧ ਆਂਗਣਵਾੜੀ ਸੈਂਟਰਾਂ ਨੂੰ ਵੱਖ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਵਿਰੋਧ ਵਿੱਚ ਅੱਜ ਡਾਇਰੈਕਟਰ ਸਾਹਿਬ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਵੱਖ ਵੱਖ ਥਾਵਾਂ ਤੋਂ ਮੰਗ ਪੱਤਰ ਭੇਜੇ ਗਏ।
ਉਨ੍ਹਾਂ ਦੱਸਿਆ ਕਿ ਪਿੰਡ ਵਿਚ ਦੋ ਜਾਂ ਦੋ ਤੋਂ ਵੱਧ ਸੈਂਟਰਾਂ ਨੂੰ ਤਰਸ ਦੇ ਆਧਾਰ ਉਤੇ ਅਡਜਸਟ ਕੀਤਾ ਗਿਆ ਹੈ, ਕਿਉਂਕਿ ਸਾਰੇ ਬੱਚੇ ਇਕ ਪਿੰਡ ਦੇ ਹਨ ਤੇ ਹੋਰ ਕੋਈ ਸਾਂਝੀ ਜਗ੍ਹਾ ਪਿੰਡ ਵਿਚ ਨਾ ਹੋਣ ਕਾਰਨ ਮੁੱਢਲੀ ਸਹੂਲਤਾਂ ਦੀ ਕਮੀ ਕਾਰਨ ਅਤੇ ਬਿਜਲੀ, ਪਾਣੀ, ਪਖਾਨੇ ਆਦਿ ਦਾ ਵੀ ਪ੍ਰਬੰਧ ਨਾ ਹੋਣ ਕਾਰਨ ਵੱਖ ਵੱਖ ਥਾਂਵਾਂ ਤੇ ਸੈਂਟਰ ਸੰਭਵ ਨਹੀਂ ਹੈ ਇਹ ਕਾਫੀ ਸਮੇਂ ਤੋਂ ਏਕ ਥਾਂ ਉਤੇ ਚਲ ਰਹੇ ਸਨ। ਪੱਤਰ ਵਿੱਚ ਕਿਹਾ ਕਿ ਇਕ ਥਾਂ ਤੇ ਵਧੀਆ ਢੰਗ ਤੇ ਮਿਹਨਤ ਨਾਲ ਹਰ icds ਸੇਵਾ ਨੂੰ ਲਾਭਪਾਤਰੀਆਂ ਤੱਕ ਮੇਹਨਤ ਤੇ ਤਨਦੇਹੀ ਨਾਲ ਪਹੁੰਚਾਇਆ ਜਾਂਦਾ ਹੈ। ਜਿਸ ਦੀ ਸਮੇਂ ਸਮੇਂ ਤੇ ਵਿਭਾਗੀ ਅਧਿਕਾਰੀਆਂ ਵਲੋਂ ਵਰਕਰਾਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਂਦੀ ਹੈ।
ਯੂਨੀਅਨ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰ ਲਈ ਢੁੱਕਵੀਂ ਜਗ੍ਹਾ ਤੇ ਮੁੱਢਲੀ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ, ਸਾਲ ਦਾ ਐਗਰੀਮੈਂਟ ਕਰਕੇ ਕਿਰਾਇਆ ਏਡਵਾਂਸ ਵਿਚ ਆਂਗਣਵਾੜੀ ਵਰਕਰ ਦੇ ਖਾਤੇ ਵਿੱਚ ਪਾਇਆ ਜਾਵੇ, ਸਰਕਾਰੀ ਸਕੂਲ ਵਿੱਚ ਅਲਗ ਅਲਗ ਕਮਰੇ ਵਿਚ ਆਂਗਣਵਾੜੀ ਸੈਂਟਰਾਂ ਦਾ ਪ੍ਰਬੰਧ ਕੀਤਾ ਜਾਵੇ।
No comments:
Post a Comment