SBP GROUP

SBP GROUP

Search This Blog

Total Pageviews

ਪਿੰਡਾਂ 'ਚ ਜੁੜਨ ਲੱਗੇ ਵੱਡੇ ਕਾਫ਼ਲੇ, ਲੋਕ 'ਆਪ' ਉਮੀਦਵਾਰ 'ਪੱਪੀ' ਦੇ ਹੱਕ 'ਚ ਫਤਵਾ ਦੇਣ ਲਈ ਤਿਆਰ

ਜਗਰਾਉਂ 15 ਮਈ, : ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਹਲਕੇ ਅੰਦਰ ਪੂਰੀ ਮਿਹਨਤ ਅਤੇ ਲਗਨ ਨਾਲ ਕਰਵਾਏ ਕੰਮਾਂ ਸਦਕਾ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਲੋਕ ਪੱਖੀ ਫੈਸਲਿਆਂ ਕਾਰਨ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਜਿਸ ਕਾਰਨ ਲੋਕ 'ਆਪ' ਦੀਆਂ ਨੁੱਕੜ ਮੀਟਿੰਗਾਂ ਵਿੱਚ ਵੀ ਕਾਫ਼ਲੇ ਬੰਨਕੇ ਪਹੁੰਚ ਰਹੇ ਹਨ ਅਤੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਕਹੇ ਅਨੁਸਾਰ 13-0 ਕਰਨ ਲਈ ਤਿਆਰ ਹਨ।


 ਇਹ ਵਿਸ਼ਵਾਸ਼ ਹੈ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ। ਬੀਬੀ ਮਾਣੂੰਕੇ ਵੱਲੋਂ ਲੋਕ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ (ਪੱਪੀ) ਨੂੰ ਨਾਲ ਲੈ ਕੇ 20 ਅਪ੍ਰੈਲ ਤੋਂ ਗੁਰੂ ਘਰਾਂ ਵਿੱਚ ਮੱਥਾ ਟੇਕਣ ਉਪਰੰਤ ਸ਼ੁਰੂ ਕੀਤੀ ਚੋਣ ਮੁਹਿੰਮ ਦੌਰਾਨ ਇਲਾਕੇ ਦੇ ਪਿੰਡਾਂ ਅੱਬੂਪੁਰਾ, ਪਰਜੀਆਂ ਬਿਹਾਰੀਪੁਰ, ਕੰਨੀਆਂ, ਬਾਘੀਆਂ, ਬਹਾਦਰਕੇ, ਪੱਤੀ ਮੁਲਤਾਨੀ, ਗਿੱਦੜਵਿੰਡੀ, ਮਧੇਪੁਰ, ਬੋਦਲਵਾਲਾ, ਸਵੱਦੀ ਖੁਰਦ, ਰਾਮਗੜ੍ਹ ਭੁੱਲਰ, ਲੀਲਾਂ, ਜਨੇਤਪੁਰਾ, ਮਲਸ਼ੀਹਾਂ ਬਾਜਣ, ਸੋਢੀਵਾਲ, ਸ਼ੇਖਦੌਲਤ, ਫਤਹਿਗੜ੍ਹ ਸਿਵੀਆਂ, ਸਿੱਧਵਾਂ ਖੁਰਦ, ਸਿੱਧਵਾਂ ਕਲਾਂ, ਅਲੀਗੜ੍ਹ, ਪੋਨਾਂ, ਬਰਸਾਲ, ਬੁਜਰਗ, ਸੰਗਤਪੁਰਾ, ਰਸੂਲਪੁਰ (ਜੰਡੀ), ਚੀਮਨਾਂ, ਮਲਕ, ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਗਾਲਿਬ ਰਣ ਸਿੰਘ, ਗਾਲਿਬ ਖੁਰਦ, ਗਾਲਿਬ ਕਲਾਂ, ਅਮਰਗੜ੍ਹ ਕਲੇਰ, ਗੁਰੂਸਰ ਕਾਉਂਕੇ, ਕਾਉਂਕੇ ਕਲਾਂ, ਕਾਉਂਕੇ ਖੋਸਾ, ਡਾਂਗੀਆਂ, ਰਸੂਲਪੁਰ (ਮੱਲ੍ਹਾ), ਕੋਠੇ ਰਾਹਲਾਂ, ਨਵਾਂ ਡੱਲਾ, ਡੱਲਾ, ਚਕਰ, ਹਠੂਰ, ਬੁਰਜ ਕੁਲਾਰਾ, ਲੱਖਾ, ਮਾਣੂੰਕੇ, ਦੇਹੜਕਾ ਆਦਿ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਨ ਤੋਂ ਇਲਾਵਾ ਸ਼ਹਿਰ ਜਗਰਾਉਂ ਵਿੱਚ ਡੋਰ ਟੂ ਡੋਰ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਨੇਰੀ ਲਿਆ ਦਿੱਤੀ ਹੈ।

 ਇਸ ਤੋਂ ਬਿਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਗਰਾਉਂ ਸ਼ਹਿਰ ਵਿੱਚ ਕੀਤੇ ਰੋਡ ਸ਼ੋਅ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ। ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਅਖਾੜਾ ਨਹਿਰ ਉਪਰ ਨਵੇਂ ਪੁਲ ਦੇ ਨਿਰਮਾਣ ਕਾਰਜ ਸ਼ੁਰੂ ਹੋ ਚੁੱਕੇ ਹਨ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਗਰਿੱਡ ਦਾ ਕੰਮ ਸ਼ੁਰੂ ਹੋਣ ਲੱਗਾ ਹੈ, ਜਗਰਾਉਂ ਦੇ ਕਮਲ ਚੌਂਕ ਤੇ ਪੁਰਾਣੀ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਬੀਬੀ ਮਾਣੂੰਕੇ ਵੱਲੋਂ ਲਗਭਗ ਪੌਣੇ ਗਿਆਰਾਂ ਕਰੋੜ ਦਾ ਪ੍ਰੋਜੈਕਟ ਪਾਸ ਕਰਵਾ ਦਿੱਤਾ ਹੈ, ਮਲਕ ਤੋਂ ਬੋਦਲਵਾਲਾ ਡਰੇਨ ਉਪਰ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾ ਦਿੱਤਾ ਗਿਆ ਹੈ, ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਸ਼ਹਿਰ ਵਿੱਚ ਲਾਲਾ ਲਾਜਪਤ ਰਾਏ ਭਵਨ ਬਣਾ ਦਿੱਤਾ ਗਿਆ ਹੈ, 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਬੀਬੀ ਮਾਣੂੰਕੇ ਵੱਲੋਂ ਜਗਰਾਉਂ ਵਿਖੇ ਜੱਚਾ-ਬੱਚਾ ਹਸਪਤਾਲ ਬਣਾ ਦਿੱਤਾ ਗਿਆ ਹੈ, ਚਾਰ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ਼ ਐਮੀਨੈਂਸ ਤਿਆਰ ਹੋ ਰਿਹਾ ਹੈ, ਬਹੁਜਨ ਸਮਾਜ ਨੂੰ ਤੋਹਫ਼ਾ ਦੇਣ ਲਈ ਬੀਬੀ ਮਾਣੂੰਕੇ ਵੱਲੋਂ ਰਾਏਕੋਟ ਰੋਡ ਉਪਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਬੁੱਤ ਸਥਾਪਿਤ ਕਰਵਾ ਦਿੱਤਾ ਗਿਆ ਹੈ, ਗੁਰੂ ਗੋਬਿੰਦ ਸਿੰਘ ਮਾਰਗ, ਗਾਲਿਬ, ਕੋਕਰੀ ਰੋਡ ਤੋਂ ਇਲਾਵਾ ਲੱਖਾ ਤੋਂ ਵਾਇਆ ਹਠੂਰ, ਬੁਰਜ ਕੁਲਾਰਾ ਤੱਕ ਸੜਕਾਂ ਦੇ ਨਿਰਮਾਣ ਕਰਵਾ ਦਿੱਤੇ ਹਨ।

 ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਹਲਕਾ ਜਗਰਾਉਂ ਦੇ ਮੂੰਗੀ ਕਾਸ਼ਤਕਾਰ ਕਿਸਾਨਾਂ ਨੂੰ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਦੀ ਰਕਮ ਜਾਰੀ ਹੋ ਚੁੱਕੀ ਹੈ ਅਤੇ ਹੜਾਂ ਦੀ ਮਾਰ ਹੇਠ ਆਏ ਬੇਟ ਇਲਾਕੇ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਰਕਮ ਵੀ ਜਾਰੀ ਹੋ ਚੁੱਕੀ ਹੈ, ਮੰਡੀਆਂ ਵਿੱਚ ਨਵੇਂ ਫੜ ਬਣਾ ਦਿੱਤੇ ਗਏ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਸੰਭਾਲਣ ਲਈ ਤਿੰਨ ਨਵੇਂ ਸ਼ੈਡ ਬਣਾਏ ਜਾ ਰਹੇ ਹਨ।

 ਇਹਨਾਂ ਤੋਂ ਇਲਾਵਾ ਬੀਬੀ ਮਾਣੂੰਕੇ ਵੱਲੋਂ ਹਲਕੇ ਦੀ ਨੁਹਾਰ ਬਦਲਣ ਲਈ ਬਹੁਤ ਸਾਰੇ ਪ੍ਰੋਜੈਟਕ ਸ਼ੁਰੂ ਕੀਤੇ ਗਏ ਹਨ ਅਤੇ ਕਾਰਵਾਈ ਚੱਲ ਰਹੀ ਹੈ, ਜੋ ਆਉਂਦੇ ਸਮੇਂ ਵਿੱਚ ਲੋਕਾਂ ਸਾਹਮਣੇ ਆ ਜਾਣਗੇ। ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਫੈਸਲਿਆਂ ਅਤੇ ਉਹਨਾਂ ਵੱਲੋਂ ਹਲਕੇ ਅੰਦਰ ਜੀਅ-ਜ਼ਾਨ ਲਗਾਕੇ ਕੀਤੀ ਜਾ ਰਹੀ ਮਿਹਨਤ ਉਪਰ ਪੂਰਾ ਮਾਣ ਹੈ, ਕਿ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੀ ਜਿੱਤ ਲਈ ਵੱਡਾ ਫ਼ਤਵਾ ਦੇਣਗੇ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ 13-0 ਉਪਰ ਠੋਕ ਵਜਾਕੇ ਮੋਹਰਾਂ ਲਗਾਉਣਗੇ।

No comments:


Wikipedia

Search results

Powered By Blogger