Wednesday, June 5, 2024

ਅੰਮ੍ਰਿਤਪਾਲ ਦੀ ਜਿੱਤ ਤੋਂ ਬਾਅਦ ਪਰਿਵਾਰ ਮਿਲਣ ਲਈ ਪਹੁੰਚਿਆ ਜੇਲ੍ਹ

 ਚੰਡੀਗੜ੍ਹ, 5 ਜੂਨ, : ਬੀਤੇ ਦਿਨੀਂ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ਅੰਮ੍ਰਿਤਪਾਲ ਸਿੰਘ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 197120 ਵੋਟਾਂ ਦੇ ਫਰਕ ਨਾਲ ਹਰਾਇਆ ਹੈ। 


ਅੰਮ੍ਰਿਤਪਾਲ ਦੀ ਜਿੱਤ ਤੋਂ ਬਾਅਦ ਅੱਜ ਉਨ੍ਹਾਂ ਨੂੰ ਮਿਲਣ ਲਈ ਪਰਿਵਾਰ ਡਿਬਰੁਗੜ੍ਹ ਜੇਲ੍ਹ ਪਹੁੰਚਿਆ ਹੈ। ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅੱਜ ਮਿਲਣ ਲਈ ਜੇਲ੍ਹ ਪਹੁੰਚੀ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger