ਖਰੜ, ਗੁਰਜਿੰਦਰ ਸਿੰਘ 13 ਜੁਲਾਈ : ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਨਿਸਟ੍ਰੇਸ਼ਨ, (ਸੀਬੀਐਸਏ), ਸੀਜੀਸੀ ਲਾਂਡਰਾਂ ਦੀ ਐਮਬੀਏ ਦੀ ਵਿਦਿਆਰਥਣ ਰਿਚਾ ਸ਼ਰਮਾ ਨੇ ਸ਼ਿਮਲਾ ਵਿੱਚ ਆਯੋਜਿਤ 29ਵੀਂ ਹਿਮਾਚਲ ਪ੍ਰਦੇਸ਼ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ 10 ਮੀਟਰ ਏਅਰ ਰਾਈਫਲ ਐਨਆਰ,ਸੀਨੀਅਰ ਵਰਗ (ਮਹਿਲਾ) ਵਿੱਚ ਗੋਲਡ ਮੈਡਲ ਜਿੱਤ ਕੇ ਅਦਾਰੇ ਦਾ ਨਾਂ ਰੋਸ਼ਨ ਕੀਤਾ। ਇਸ ਸ਼੍ਰੇਣੀ ਵਿੱਚ 250 ਤੋਂ ਵੱਧ ਪ੍ਰਤੀਯੋਗੀਆਂ ਦਾ ਮੁਕਾਬਲਾ ਕਰਦੇ ਹੋਏ ਰਿਚਾ ਨੇ 396/400 ਦੇ ਵਧੀਆ ਸਕੋਰ ਨਾਲ ਗੋਲਡ ਮੈਡਲ ਜਿੱਤਿਆ।
ਇਸ ਮੌਕੇ ਰਿਚਾ ਨੇ ਕਿਹਾ ਕਿ ਇਸ ਸਟੇਟ ਚੈਂਪੀਅਨਸ਼ਿਪ ਵਿੱਚ ਆਪਣੇ ਕਾਲਜ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਆਪਣੇ ਪਰਿਵਾਰ ਅਤੇ ਕੋਚ ਦੇ ਹੌਸਲੇ ਅਤੇ ਮੇਰੇ ਉਤੇ ਵਿਸ਼ਵਾਸ ਲਈ ਧੰਨਵਾਦੀ ਹਾਂ। ਮੈਂ ਆਪਣੇ ਕਾਲਜ ਸੀਜੀਸੀ ਲਾਂਡਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਪੜ੍ਹਾਈ ਦੇ ਨਾਲ-ਨਾਲ ਮੇਰੀ ਟ੍ਰੇਨਿੰਗ ਕਰਵਾਉਣ ਵਿੱਚ ਮਦਦ ਕੀਤੀ, ਜਿਸ ਨਾਲ ਮੈਨੂੰ ਪ੍ਰੈਕਟਿਸ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਡਾ. ਪੀ.ਐਨ. ਰਿਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਐਚਓਡੀ ਸਪੋਰਟਸ ਅਤੇ ਡੀਨ ਵਿਦਿਆਰਥੀ ਭਲਾਈ, ਸੀਜੀਸੀ ਲਾਂਡਰਾਂ ਦੇ ਨਾਲ ਰਿਚਾ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜੋ ਕਿ ਖਾਸ ਤੌਰ 'ਤੇ ਸੀਜੀਸੀ ਦੇ ਹੋਣਹਾਰ ਖਿਡਾਰੀਆਂ ਲਈ ਰਖਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੀ ਰਹਿਣ ਵਾਲੀ, ਰਿਚਾ ਖੇਡ ਵਿੱਚ ਉਸਦੀ ਦਿਲਚਸਪੀ ਜਗਾਉਣ ਦਾ ਕਰੈਡਿਟ ਆਪਣੇ ਪਿਤਾ, ਜੋ ਭਾਰਤੀ ਫੌਜ ਦੇ ਸਾਬਕਾ ਆਧਿਕਾਰੀ ਹਨ, ਨੂੰ ਦਿੰਦੀ ਹੈ।ਰਿਚਾ ਨੇ ਦਸਿਆ ਕਿ ਜਦੋਂ ਉਹ ਜੈਪੁਰ ਵਿੱਚ ਤਾਇਨਾਤ ਸਨ, ਤਾਂ ਉਸਨੇ ਸ਼ੂਟਿੰਗ ਸ਼ੁਰੂ ਕੀਤੀ। ਆਪਣੇ ਕੋਚ ਦੀ ਅਗਵਾਈ ਵਿਚ ਰੋਜ਼ਾਨਾ ਪ੍ਰੈਕਟਿਸ ਕਰਦੇ ਹੋਏ ਰਿਚਾ ਨੇ ਪਹਿਲਾਂ ਜ਼ਿਲ੍ਹਾ, ਸਟੇਟ ਅਤੇ ਫਿਰ ਰਾਸ਼ਟਰੀ ਪੱਧਰ ਦੇ ਸ਼ੂਟਿੰਗ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤੇ ਹਨ। ਸਪੋਰਟਸ ਸਕਾਲਰਸ਼ਿਪ ਧਾਰਕ ਰਿਚਾ ਆਪਣੇ ਕਰੀਅਰ ਵਿਚ ਕਾਮਯਾਬ ਹੋਣ ਦੇ ਨਾਲ-ਨਾਲ ਸ਼ੂਟਿੰਗ ਲਈ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੀ ਹੈ। ਇਸ ਮੌਕੇ ਸਤਨਾਮ ਸਿੰਘ ਸੰਧੂ, ਚੇਅਰਮੈਨ ਅਤੇ ਰਸ਼ਪਾਲ ਸਿੰਘ ਧਾਲੀਵਾਲ, ਪ੍ਰੈਜ਼ੀਡੈਂਟ, ਸੀਜੀਸੀ ਲਾਂਡਰਾਂ ਨੇ ਰਿਚਾ ਨੂੰ ਵਧਾਈ ਦਿੱਤੀ ਅਤੇ ਗੋਲਡ ਮੈਡਲ ਜਿੱਤਣ ਲਈ ਉਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਰਿਚਾ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
No comments:
Post a Comment