ਸਿੱਖਿਆ ਬੋਰਡ ਵਿਦੇਸ਼ ਵਿੱਚ ਵੀ ਬੋਰਡ ਨਾਲ ਐਫੀਲੀਏਟਿਡ ਸਕੂਲ
ਖੋਲਣ ਤੇ ਵਿਚਾਰ ਕਰ ਰਿਹਾ ਹੈ। ਡਾ ਬੇਦੀ
ਮੋਹਾਲੀ 11 ਜੁਲਾਈ : ਸਾਥੀ ਕਰਤਾਰ ਸਿੰਘ ਯਾਦਗਾਰੀ ਟਰੱਸਟ ਅਤੇ ਕੋਆਪਰੇਟਿਵ ਅਤੇ ਡੈਬਿਟ ਸੋਸਾਇਟੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਤਮਗਾ ਸਨਮਾਨ ਸਮਾਰੋਹ ਯਾਦਗਿਰੀ ਹੋ ਨਿਬੜਿਆ। ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਮੁਨੇ ਦਾ ਬੋਰਡ ਬਣਾਉਣ ਲਈ ਯਤਨਸ਼ੀਲ ਹੈ ਤਾਂ ਜੋ ਵਿਦਿਆਰਥੀ ਸੀਬੀਐਸਈ ਬੋਰਡ ਛੰਡਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪਹਿਲ ਦੇਣ। ਉਨਾਂ ਦੀ ਕੋਸਿਸ ਹੈ ਕਿ ਵਿਦੇਸ਼ਾਂ ਵਿੰਚ ਬੈਠੇ ਪੰਜਾਬ ਅਤੇ ਭਾਰਤੀਆਂ ਦੇ ਬੱਚਿਆਂ ਨੂੰ ਪੜਨ ਲਈ ਵਿਦੇਸ਼ਾਂ ਵਿੱਚ ਵੀ ਸਕੂਲਾਂ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਕੀਤਾ ਜਾ ਸਕੇ।। ਉਨ੍ਹਾਂ ਦੀ ਕੋਸਿਸ ਹੈ ਕਿ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਨੂੰ ਸਹੀ ਅਰਥਾਂ ਵਿੱਚ ਅਦਰਸ ਬਣਇਆ ਜਾਵੇ। ਉਨ੍ਹਾਂ ਇਸ ਲੲ. ਸਿੱਖਿਆ ਬੋਰਡ ਦੇ ਸਮੂਚੇ ਸਟਾਫ ਅਤੇ ਆਦਰਸ ਸਕੂਲਾਂ ਦੇ ਸਟਾਫ ਤੋਂ ਸਹਿਯੋਗ ਦੀ ਮੰਗ ਕੀਤੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਿਬੀਰ ਬੇਦੀ ਨੇ ਸਿੱਖਿਆ ਬੋਰਡ ਦੇ ਆਡੀਟਰੋਅਮ ਵਿੱਚ ਕਰਵਾਏ ਗਏ ਰਾਣੂੰ ਸਾਦਗਾਰੀ ਤਮਗਾ ਸਮਾਰੋਹ ਅਤੇ ਸਭਿਆਚਾਰ ਪ੍ਰੋਗਰਾਮ ਦੌਰਾਨ ਕੀਤਾ ।
ਡਾ ਬੇਦੀ ਨੇ ਸਾਥੀ ਕਰਤਾਰ ਸਿੰਘ ਯਾਦਗਾਰੀ ਟਰੱਸਟ ਅਤੇ ਕੋਆਪਰੇਟਿਵ ਅਤੇ ਡੈਬਿਟ ਸੋਸਾਇਟੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਉਦਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੌਰਾਨ ਜਿਥੇ ਤਣਾਓ ਭਰੀ ਜਿੰਦਗੀ ਨੂੰ ਸਕੂਲ ਮਿਲਦਾ ਹੈ ਉਥੇ ਅਪਣੇ ਬੋਰਡ ਰੂਪੀ ਪਰੀਵਾਰ ਵਿੱਚ ਬੈਠਕੇ ਖੁਸ਼ੀ ਮਿਲਦੀ ਹੈ। ਇਸ ਮੌਕੇ ਉਨ੍ਹਾਂ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੇ ਬੱਚੇ ਜਿਨ੍ਹਾ ਸੱਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਬੋਰਡ ਦੇ ਆਦਰਸ ਸਕੂਲਾਂ ਦੇ ਬੱਚੇ ਜਿਨ੍ਹਾਂ ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ ਨੂੰ ਤਮਗਿਆਂ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਵੀ ਕੀਤਾ ਗਿਅ।
ਇਸ ਮੌਕੇ ਸਿੱਖਿਆ ਬੋਰਡ ਦੇ ਸਾਬਕਾ ਡਿਪਟੀ ਸੈਕਟਰੀ ਰਾਸ਼ਟਰਪਤੀ ਅਵਾਰਡ ਹਾਸਲ ਕਰਨ ਵਾਲੇ ਡਾ ਜਗੀਰ ਸਿੰਘ ਅਤੇ ਪੁਆਧੀ ਬੋਲੀ ਨੂੰ ਪ੍ਰਫੁਲਤ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਬੋਰਡ ਦੇ ਰਾਸਲਿਆਂ ਦੇ ਨਿਊਜ਼ ਅਡੀਡਰ ਡਾ ਗੁਰਮੀਤ ਸਿੰਘ ਬੈਦਵਾਣ ਨੂੰ ਵੀ ਸਨਮਾਨਿਤ ਕੀਤਾ ਗਿਅ। ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ ਗੁਪਤਾ ਪੀਸੀਐਸ ਨੇ ਭਾਰਤ ਵਿੱਚ ਪਹਿਲੇ ਨਤੀਜੇ ਘੋਸਿਤ ਕਰਨ, ਅੰਤਰਰਾਸਟੀ ਪੰਜਾਬੀ ਪ੍ਰਤੀਯੋਤਾ ਕਰਵਾਕੇ ਵਿਸਵ ਪੱਧਰ ਤੇ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਇਕ ਸਮੇਂ ਪ੍ਰੀਖਿਆਵਾਂ ਕਰਵਾਕੇ ਮਾਰਕਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਵਿੱਚ ਮੁੜ ਤੋਂ ਸਭਿਆਚਾਰਕ ਸਰਗਰਮੀਆਂ ਅਤੇ ਖੇਡਾਂ ਨੂੰ ਉਤਸਾਹਿਤ ਕਰਨ ਵੰਲ ਕਦਮ ਪੁਟੇ ਜਾਣਗੇ। ਉਨ੍ਹਾਂ ਇਸ ਮੌਕੇ ਸਿੱਖਿਆ ਬੋਰਡ ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ, ਡਿਪਟੀ ਸਕੱਤਬ ਗੁਰਤੇਜ ਸਿੰਘ, ਡਿਪਟੀ ਸਕੱਤਰ ਡਾ ਗੁਰਮੀਤ ਕੌਰ,ਡਿਪਟੀ ਡਾਇਰੈਟਰ ਅਮਰਜੀਤ ਕੌਰ ਦਾਲਮ, ਬਲਜਿੰਦਰ ਕੌਰ ਅਤੇ ਵੱਖ ਵੱਖ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਤੇ ਸਮੀ ਸੱਭ ਤੋ. ਵੱਧ ਵਾਰ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਢਿਲੋਂ, ਸਾਬਕਾ ਜੱਨਰਲ ਸਕੱਤਰ ਭਗਵੰਤ ਸਿੰਘ ਬੇਦੀ ਦਾ ਵੀ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਉਘੇ ਸਮਾਜ ਸੇਵੀ ਗੁਰਇਕਬਾਲ ਸਿੰਘ ਸੋਢੀ ਦਾ ਸਨਾਮਨ ਕੀਤਾ ਗਿਆ। ਬੀਤੇ ਦਿਨੀ ਫੌਤੇ ਹੋਏ ਰਾਣੂੰ ਟਰਸੱਟ ਦੇ ਟਰੱਸਟੀ ਅਤੇ ਯੂਨੀਅਨ ਵਿੱਚ ਸਭ ਤੋਂ ਵੱਧ ਬਾਰ ਚੁਣੇ ਜਾਣ ਵਾਲੇ ਸਿਕੰਦਰ ਸਿੰਘ ਬੈਨੀਪਾਲ ਦੀ ਧਰਮ ਪਤਨੀ ਸ੍ਰੀ ਮਤੀ ਸੁਖਬੀਰ ਕੌਰ ਨੂੰ ਸਨਮਾਨ ਚਿੰਨ ਅਤੇ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ।
ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਡਾ ਪਰੇਮ ਕੁਮਾਰ ਨੇ ਟਰੱਸਟ ਅਤੇ ਸੁਸਾਇਟੀ ਦੇ ਪ੍ਰਬੰਧਕ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤੇ ਰੰਗਲਾ ਪੰਜਾਬ ਦੇ ਸਕੰਲਮ ਬਣਾਉਣ ਦੇ ਫੈਸਲੇ ਅਨੂਸਾਰ ਸਮੇਂ ਸਮੇਂ ਸਭਿਆਚਾਰਕ ਸਰਗਰਮੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਸਾਥੀ ਕਰਤਾਰ ਸਿੰਘ ਰਾਣੂੰ ਵਰਗੇ ਵਿਛੜੇ ਆਗੂਆਂ ਤੋਂ ਸੇਧ ਲੈਕੇ ਲੋਕ ਮੱਸਲਿਆਂ ਤੇ ਸਾਰਥਿਕ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਸਿੱਖਿਆ ਬੋਰਡ ਦੇ ਮੁਲਾਜਮਾਂ ਦੇ ਵੱਖ ਵੱਖ ਵਰਗ ਦੀਆਂ ਖੇਡਾਂ ਕਰਵਾਉਣ ਦੀ ਅਪੀਲ ਕੀਤੀ ਗਈ।
ਇਸ ਤੋਂ ਪਹਿਲਾਂ ਕਰਤਾਰ ਸਿੰਘ ਰਾਣੂੰ ਯਾਦਗਾਰੀ ਟਰੱਸਟ ਪ੍ਰੈਸ ਸਕੱਤਰ ਤੇ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਸਨਮਾਨ ਸਮਾਰੋਹ ਵਿੱਚ ਸਾਮਲ ਹੋਏ ਸਮੂਹ ਅਧਿਕਾਰੀਆਂ, ਕਰਮਚਾਰੀਆਂ। ਸੇਵਾ ਨਿਵਰਤ ਕਰਮਚਾਰੀ ,ਅਧਿਕਾਰੀਆਂ ਦਾ ਇਥੇ ਪੁਜਣ ਤੇ ਸਵਾਗਤ ਕੀਤਾ ਗਿਆ। ਰਾਣੂੰ ਟਰੱਸਟ ਦੀ ਆਗੂ ਬੀਬੀ ਅਮਰਜੀਤ ਕੌਰ ਨੇ ਅਜੱ ਦੇ ਪ੍ਰਗਰਾਮ ਅਤੇ ਸਾਥੀ ਰਾਣੂੰ ਦੀ ਸਖਸ਼ੀਅਤ ਦਾ ਵਰਨਣ ਕੀਤ। ਰਾਣੂੱ ਟਰੱਸਟ ਦੇ ਸਰਪਰਸ਼ਤ ਅਤੇ ਯੂਨੀਅਨ ਦੇ ਬਾਨੀ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਨੇ ਸਾਥੀ ਰਾਣੂੰ ਦੀ ਸੋਚ, ਮੁਲਾਜਮ ਲਹਿਰ ਵਿੱਚ ਪਾਏ ਯੋਗਦਾਨ ਅਤੇ ਸੰਘਰਸਾ ਦੀ ਬਾਤ ਪਾਈ। ਉਨ੍ਹਾਂ ਯੂਨੀਅਨ ਦੇ ਮੌਜੂਦਾਂ ਆਗੂਆਂ ਅਤੇ ਭਵਿੱਖ ਦੇ ਆਗੂਆਂ ਨੂੰ ਸਾਥੀ ਰਾਣੂੰ ਦੇ ਵਿਖਾਏ ਰਾਹ ਤੇ ਚੱਲਣ ਲਈ ਅਪੀਲ ਕੀਤੀ। ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਅਜ ਦੇ ਸਭਿਆਚਾਰਕ ਪ੍ਰੋਗਰਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਅੰਤ ਵਿੱਚ ਟਰੱਸਟ ਦੇ ਪ੍ਰਧਾਨ ਜਰਲੈਲ ਸਿੰਘ ਚੁੰਨੀ ਨੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਬੋਰਡ ਮੈਨੇਜਮੈਂਟ ਨੂੰ ਰਾਣੂੰ ਯਾਦਗਾਰੀ ਦੇਣਾ ਬੋਰਡ ਪੱਧਰ ਤੇ ਪਹਿਲਾਂ ਵਾਂਗ ਸੁਰੂ ਕਰਨ ਦੀ ਅਪੀਲ ਕੀਤੀ
ਇਸ ਤੋ ਬਾਅਦ ਸਭਿਆਚਕ ਪ੍ਰੋਗਰਾਮ ਦਾ ਅਗਾਜ਼ ਰਾਣੂੰ ਯਾਦਗਾਰੀ ਟਰੱਸਟ ਦੀ ਦਫਤਰ ਸਕੱਤਰ ਬੀਬੀ ਰਮਨਦੀਪ ਕੌਰ ਗਿੱਲ ਨੇ ਪੰਜਾਬ ਮਾਂ ਬੋਲੀ ਦੇ ਸਭਿਆਚਰਕ ਟੌਟਕਿਆਂ ਦੀਆਂ ਸੰਦਰ ਤੇ ਢੁਕਵੀਆਂ ਵੰਨਗੀਆਂ ਦੀ ਗੁਹਾਰ ਲਾਉਦੇ ਹੋਏ ਸ੍ਰੀ ਮਤੀ ਅਨੀਤਾ ਧਰਮ ਸਿੰਘ ਦੇ ਧਾਰਮਿਕ ਗੀਤ ਨਾਲ ਸੁਰੂ ਕੀਤਾ ਗਿਆ। ਇਸ ਦੇ ਤੁਰੰਤ ਬਾਅਦ ਅਰਸ਼ਦੀਪ ਅਤੇ ਸਾਹਿਲ ਵੱਲੋਂ ਕਲੀ ਅਤੇ ਕਵਿਸ਼ਰੀ ਦਾ ਇੱਕ ਬਹਿਤਰੀਨ ਸੁਮੇਲ ਪੇਸ਼ ਕੀਤਾ ਗਿਆ। ਉਪਰੰਤ ਸੁਰਿੰਦਰ ਸਿੰਘ ਸੀਨੀਅਰ ਸਹਾਇਕ ਸ. ਮਲਕੀਤ ਮੰਗਾ ਦਿਹਾੜੀਦਾਰ , ਸ. ਨਰਿੰਦਰ ਸਿੰਘ ਦਿਹਾੜੀਦਾਰ ਨੇ ਪੁਰਾਤਨ ਗੀਤ ਗਾਏ ਅਤੇ ਸ.ਪਰਮਜੀਤ ਸਿੰਘ ਪੰਮਾ ਅਤੇ ਸ਼੍ਰੀਮਤੀ ਕੌਸ਼ੱਲਿਆ ਦੇਵੀ ਨੇ ਦੋਗਾਣਾ ਗਾ ਕੇ ਸਮਾਰੋਹ ਵਿੱਚ ਸਮਾਂ ਬੰਨਿਆ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਈਨਾ ਖੇੜਾ (ਸ੍ਰੀ ਮੁਕਮਸਰ ਸਾਹਿਬ) ਅਤੇ ਸਿੱਖਿਆ ਬੋਰਡ ਮੁੱਖ ਦਫਤਰ ਦੀ ਲੜਕੀਆਂ ਦੀ ਟੀਮ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਬੋਰਡ ਦੀ ਪੁਰਸ਼ਾਂ ਦੀ ਟੀਮ ਵੱਲੋ ਲੋਕ ਨਾਚ ਭੰਗੜਾ ਪੇਸ਼ ਕੀਤਾ ਗਿਆ। ਸਮਾਰੋਹ ਵਿੱਚ ਹਾਜ਼ਰ ਸਰੋਤਿਆਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਦੀ ਹੌਂਸਲਾ ਅਫਜ਼ਾਈ ਲਈ ਆਡੀਟੋਰੀਅਮ ਦੇ ਖੱਚਾ ਖੱਚ ਭਰੇ ਸਰੋਤਿਆਂ ਦੀਆਂ ਤਾੜੀਆਂ ਨਾਲ ਗੁੰਜ ਉਠਿਆ । ਇਸ ਪ੍ਰੋਗਰਾਮ ਦੀ ਸਫਲਤਾ ਲਈ ਯੂਨੀਅਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਬਲਜਿੰਦਰ ਸਿੰਘ ਬਰਾੜ, ਸੁਨੀਲ ਮਾਰਕੰਡਾ, ਅਮਰੀਕ ਸਿੰਘ ਭੜੀ,ਮੇਵਾ ਸਿੰਘ ਗਿੱਲ, ਸੋਹਣ ਸਿੰਘ ਮਾਵੀ, ਐਮ਼ਪੀ ਸਰਮਾਂ,ਜਰਨੈਲ ਸਿੰਘ ਦੁਗਾਂ,ਸੰਤੌਖ ਸਿੰਘ, ਹਰਬੰਸ ਸਿੰਘ, ਜਗਤਾਰ ਸਿੰਘ, ਗੁਰਇਕਬਾਲ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜਰ ਸਟ।
No comments:
Post a Comment