ਵਿਦਿਆਰਥੀਆਂ ਦੇ ਬੇਮਿਸਾਲ ਤਕਨੀਕੀ ਹੁਨਰ ਅਤੇ ਨਵੀਨਤਾਕਾਰੀ ਭਾਵਨਾ ਨੂੰ ਪ੍ਰਦਰਸ਼ਿਤ ਕੀਤਾ
ਮੋਹਾਲੀ, 19 ਸਤੰਬਰ : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ ਦੋ ਵੱਲੋਂ ਸਮਾਰਟ ਇੰਡੀਆ ਹੈਕਾਥੌਨ ਦਾ ਆਯੋਜਨ ਕੀਤਾ। ਕੈਂਪਸ ਦੇ ਵੱਖ ਵੱਖ ਵਿਭਾਗਾਂ ਵਿਚ ਕਰਵਾਏ ਗਏ ਇਸ ਮੁਕਾਬਲੇ ਵਿਚ 75 ਟੀਮਾਂ ਅਤੇ 450 ਵਿਦਿਆਰਥੀਆਂ ਨੇ ਬੇਮਿਸਾਲ ਤਕਨੀਕੀ ਹੁਨਰ ਅਤੇ ਨਵੀਨਤਾਕਾਰੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਜਦ ਕਿ ਇਨ੍ਹਾਂ ਮੁਕਾਬਲਿਆਂ ਦੇ ਜੱਜ ਡਾ. ਨੀਰਜ, ਡੀਨ, ਗਿਆਨ ਜੋਤੀ, ਡਾ. ਤਰਨਦੀਪ ਸਿੰਘ ਅਤੇ ਜਸਪ੍ਰੀਤ ਕੌਰ ਸਨ, ਜਿਨ੍ਹਾਂ ਪ੍ਰੋਜੈਕਟਾਂ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਬਿਹਤਰੀਨ ਤਕਨੀਕੀ ਪੇਸ਼ਕਾਰੀ ਕੀਤੀ। ਅਖੀਰ ਵਿਚ ਸਖ਼ਤ ਸਮੀਖਿਆ ਤੋਂ ਬਾਅਦ 30 ਟੀਮਾਂ ਨੂੰ ਐੱਸ ਆਈ ਐੱਚ ਪੋਰਟਲ 'ਤੇ ਆਪਣੀਆਂ ਬਿਹਤਰੀਨ ਪੇਸ਼ਕਾਰੀਆਂ ਅੱਪਲੋਡ ਕਰਨ ਲਈ ਚੁਣਿਆ ਗਿਆ ਸੀ।
ਅਖੀਰ ਵਿਚ ਚੋਟੀ ਦੀਆਂ ਪੰਜ ਟੀਮਾਂ ਵਿਚੋਂ ਪਹਿਲਾ ਸਥਾਨ ਟੀਮ ਐਸਪਾਇਰ ਵੱਲੋਂ ਹਾਸਿਲ ਕੀਤਾ ਗਿਆ। ਜਦ ਕਿ ਟੀਮ ਟਾਈਟਨਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ਤੇ ਹੈਲੀਓ ਡਾਇਨਾਮਿਕਸ ਨੇ ਤਿੱਖੇ ਮੁਕਾਬਲੇ ਤੋਂ ਬਾਅਦ ਤੀਸਰਾ ਸਥਾਨ ਹਾਸਲ ਕੀਤਾ। ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਬਾਕੀ ਵਿਦਿਆਰਥੀਆਂ ਹੋਰ ਬਿਹਤਰੀਨ ਕਾਰਗੁਜ਼ਾਰੀ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਗਿਆਨ ਜੋਤੀ ਵਿਚ ਵਿਦਿਆਰਥੀਆਂ ਨੂੰ ਅੱਪ ਟੂ ਡੇਟ ਰੱਖਣ ਲਈ ਇਸ ਤਰਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਹੈਕਾਥਨ ਮੁਕਾਬਲਾ ਵੀ ਵਿਦਿਆਰਥੀਆਂ ਲਈ ਤਕਨੀਕੀ ਗਿਆਨ ਦੇ ਵਾਧੇ ਵਜੋਂ ਖ਼ਤਮ ਹੈ। ਜਿੱਥੇ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਸਮੱਸਿਆਵਾਂ ਨਾਲ ਨਜਿੱਠਣ, ਆਧੁਨਿਕ ਹੱਲ ਵਿਕਸਿਤ ਕਰਨ, ਅਤੇ ਤਕਨਾਲੋਜੀ ਅਤੇ ਉਦਮਤਾ ਵਿਚ ਭਵਿੱਖ ਦੇ ਕਰੀਅਰ ਲਈ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਮੁਕਾਬਲਾ ਭਾਗੀਦਾਰਾਂ ਦੇ ਉਤਸ਼ਾਹੀ ਫੀਡ ਬੈਕ ਅਤੇ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ ਅਤੇ ਸਮਰਪਣ ਲਈ ਫੈਕਲਟੀ ਦੀ ਪ੍ਰਸ਼ੰਸਾ ਨਾਲ ਸਮਾਗਮ ਸਮਾਪਤ ਹੋਇਆ।
No comments:
Post a Comment