SBP GROUP

SBP GROUP

Search This Blog

Total Pageviews

ਐਸ ਡੀ ਐਮ ਖਰੜ ਵੱਲੋਂ ਗਮਾਡਾ ਦੇ ਕਾਰਜਕਾਰੀ ਇੰਜਨੀਅਰ ਅਤੇ ਓਮੈਕਸ ਦੇ ਅਧਿਕਾਰੀਆਂ ਨਾਲ ਵੀ ਆਰ-6 ਰੋਡ ਦਾ ਦੌਰਾ

ਰਾਹਗੀਰਾਂ ਦੀਆਂ ਮੁਸ਼ਕਲਾਂ ਨੂੰ ਖਤਮ ਕਰਨ ਲਈ ਤੁਰੰਤ ਹੱਲ ਕਰਨ ਦੀ ਮੰਗ ਕੀਤੀ 

ਖਰੜ (ਐਸ.ਏ.ਐਸ.ਨਗਰ), 18 ਸਤੰਬਰ : ਗਮਾਡਾ ਦੀ ਵੀ.ਆਰ.-6 ਸੜਕ ਸਬੰਧੀ ਇਲਾਕਾ ਨਿਵਾਸੀਆਂ ਵੱਲੋਂ ਉਠਾਏ ਗਏ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਐਸ.ਡੀ.ਐਮ ਖਰੜ ਨੂੰ ਤੁਰੰਤ ਪ੍ਰਭਾਵ ਨਾਲ ਘਟਨਾ ਸਥਾਨ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਾਹਗੀਰਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ।

      ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਐਸ.ਡੀ.ਐਮ ਖਰੜ ਗੁਰਮੰਦਰ ਸਿੰਘ ਨੇ ਬੀਤੀ ਸ਼ਾਮ ਗਮਾਡਾ ਦੇ ਕਾਰਜਕਾਰੀ ਇੰਜੀਨੀਅਰ ਅਵਦੀਪ ਅਤੇ ਓਮੈਕਸ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਸੜਕ ਦਾ ਦੌਰਾ ਕੀਤਾ ਹੈ। 


      ਗਮਾਡਾ ਦੇ ਅਧਿਕਾਰੀ ਅਤੇ ਓਮੈਕਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਨ। ਵੱਡੀ ਸਮੱਸਿਆ ਟੋਇਆਂ ਦੀ ਹੈ ਅਤੇ ਬਣਨ  ਵਾਲੀ ਪੁਲੀ ਦੇ ਨੇੜੇ ਢੁਕਵੇਂ ਡਾਇਵਰਸ਼ਨ ਰਿਫਲੈਕਟਰਾਂ ਦੀ ਘਾਟ ਹੈ ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। 

      ਇਸ ਦੌਰਾਨ ਗਮਾਡਾ ਦੇ ਕਾਰਜਕਾਰੀ ਇੰਜਨੀਅਰ ਅਵਦੀਪ ਨੇ ਐਸ.ਡੀ.ਐਮ ਨੂੰ ਜਾਣੂ ਕਰਵਾਇਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਾਨਯੋਗ ਐਨ.ਜੀ.ਟੀ ਵੱਲੋਂ ਦਿੱਤੇ ਅੰਤਿਮ ਫੈਸਲੇ ਓ.ਏ. ਨੰ. 980/2019 'ਤੇ ਲਾਈ ਰੋਕ ਕਾਰਨ ਵੀ.ਆਰ.-6 ਰੋਡ ਦੇ ਆਰਡੀ 700 'ਤੇ ਮੈਸਰਜ਼ ਓਮੈਕਸ ਦੁਆਰਾ ਕਲਵਰਟ ਦੀ ਉਸਾਰੀ ਦਾ ਕੰਮ ਅਗਸਤ 2021 ਤੋਂ ਰੋਕ ਦਿੱਤਾ ਗਿਆ ਹੈ। ਇਹ ਕੇਸ ਅਜੇ ਵੀ ਸੁਪਰੀਮ ਕੋਰਟ ਵਿੱਚ ਸੁਣਵਾਈ ਅਧੀਨ ਹੈ। ਇਸ ਤੋਂ ਇਲਾਵਾ  ਪੀ ਐਚ ਸੇਵਾਵਾਂ ਦੇ ਵਿਛਾਉਣ ਲਈ ਵੀ ਆਰ-6 ਸੜਕ ਦੇ ਅੰਤਿਮ/ਸੰਸ਼ੋਧਿਤ ਕਰਾਸ-ਸੈਕਸ਼ਨ ਨੂੰ ਸਮਰੱਥ ਅਧਿਕਾਰੀ ਦੁਆਰਾ ਮਨਜ਼ੂਰੀ ਦਿੱਤੀ ਜਾਣੀ ਬਾਕੀ ਹੈ। ਇਸੇ ਤਰ੍ਹਾਂ, ਵੀ ਆਰ-6 ਰੋਡ 'ਤੇ ਸਟੌਰਮ ਸੀਵਰ ਵਿਛਾਉਣ ਦਾ ਕੰਮ ਅਜੇ ਤੱਕ ਸਟੌਰਮ ਸੀਵਰ ਵਿਛਾਉਣ ਤੋਂ ਬਾਅਦ ਖੱਬੇ ਪਾਸੇ ਦੇ ਕੈਰੇਜਵੇਅ ਨੂੰ ਤੋੜ ਕੇ ਅਤੇ ਫਿਰ ਪੁਨਰ ਨਿਰਮਾਣ ਕਰਕੇ ਪੂਰਾ ਕੀਤਾ ਜਾਣਾ ਹੈ।

     ਉਕਤ ਮੁਦਿਆਂ ‘ਤੇ ਗਮਾਡਾ ਅਤੇ ਓਮੈਕਸ ਦੇ ਅਧਿਕਾਰੀਆਂ ਨੂੰ ਏ.ਡੀ.ਸੀ. (ਯੂ.ਡੀ.) ਨਾਲ ਵਿਸਤ੍ਰਿਤ ਮੀਟਿੰਗ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਵਸਨੀਕਾਂ ਵੱਲੋਂ ਰੋਜ਼ਾਨਾ ਉਠਾਏ ਜਾ ਰਹੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ।

No comments:


Wikipedia

Search results

Powered By Blogger