SBP GROUP

SBP GROUP

Search This Blog

Total Pageviews

Wednesday, September 18, 2024

ਮਨੁੱਖਤਾ ਦੇ ਭਲੇ ਲਈ ਹਰ ਸਾਲ ਖੂਨਦਾਨ ਕੈਂਪ ਲਾ ਕੇ ਖੂਨਦਾਨ ਕੀਤਾ ਜਾਵੇ

 ਮੋਹਾਲੀ, 18 ਸਤੰਬਰ : ਲਵਾਤ ਏਸ਼ੀਆ ਪ੍ਰਾਈਵੇਟ ਲਿਮਿਟਡ ਸੈਕਟਰ 82 ਵੱਲੋਂ ਅੱਜ ਆਪਣੇ ਐਮ ਡੀ ਸ੍ਰੀ ਤਰਲੋਚਨ ਦੇਵ ਦੇ ਜਨਮ ਦਿਨ ‘ਤੇ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ... ਯੂਨਿਟ ਖੂਨ ਦਾਨ ਦਿੱਤਾ ਗਿਆ 


ਕੰਪਨੀ ਦੇ ਐਮ ਡੀ ਸ੍ਰੀ ਤਰਲੋਚਨ ਦੇਵ ਨੇ ਦੱਸਿਆ ਕਿ ਉਹ ਹਰ ਸਾਲ 3-4 ਵਾਰ ਖੂਨ ਦਾਨ ਕਰਦੇ ਸਨ ਪਰ ਕਰੋਨਾ ਕਾਲ ਸਮੇਂ ਉਹ ਦੋ ਸਾਲ ਖੂਨ ਦਾਨ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਘਾਟੇ ਨੂੰ ਪੂਰਾ ਕਰਨ ਹਿਤ ਉਨ੍ਹਾਂ ਸੋਚਿਆ ਕਿ ਕਿਉਂ ਨਾ ਮਨੁੱਖਤਾ ਦੇ ਭਲੇ ਲਈ ਹਰ ਸਾਲ ਖੂਨਦਾਨ ਕੈਂਪ ਲਾ ਕੇ ਖੂਨਦਾਨ ਕੀਤਾ ਜਾਵੇ ਅਤੇ ਉਨ੍ਹਾਂ 2023 ਤੋਂ ਹਰ ਸਾਲ ਕੰਪਨੀ ਵੱਲੋਂ ਖੂਨਦਾਨ ਕੈਂਪ ਲਾਉਣ ਦਾ ਫੈਸਲਾ ਕਰ ਲਿਆ।

 ਪਹਿਲਾ ਕੈਂਪ ਉਨ੍ਹਾਂ ਦੇ 57 ਵੇਂ ਜਨਮ ਦਿਨ ‘ਤੇ 57 ਯੂਨਿਟ ਇਕੱਠੇ ਕਰ ਕੇ ਸ਼ੁਰੂਆਤ ਕੀਤੀ ਗਈ ਅਤੇ ਸਾਰੇ ਸਟਾਫ ਤੇ ਇੰਡਸਟਰੀਜ਼ ਤੇ ਬਿਜ਼ਨਿਸ ਓਨਰਜ਼ ਐਸੋਸੀਏਸ਼ਨ ਤੇ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਗਿਆ।

ਇਸ ਮੌਕੇ ਆਈ ਬੀ ਓ ਏ ਦੇ ਪ੍ਰਧਾਨ ਰਵੀਨੀਤ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਵਿਜੇ ਢੱਲ ਤੇ ਰਾਮਾਨੀ ਇੰਡਸਟਰੀਜ਼ ਦੇ ਸੀ ਐਮ ਡੀ ਸ੍ਰੀ ਹਰੀ ਓਮ ਵਰਮਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਬੁਲਾਰਿਆਂ ਨੇ ਸ੍ਰੀ ਤਰਲੋਚਨ ਦੇਵ ਦੀ ਇਸ ਕੋਸ਼ਿਸ਼ ਦੀ ਭਰਵੀਂ ਸ਼ਲਾਘਾ ਕੀਤੀ।

No comments:


Wikipedia

Search results

Powered By Blogger