ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਸਤੰਬਰ : ਜ਼ਿਲ੍ਹੇ ’ਚ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਜਾਚ ਲਈ ਸਫ਼ਲਤਾਪੂਰਵਕ ਪ੍ਰੇਰ ਰਹੀ ਹੈ, ਜਿਸ ਦਾ ਹਰ ਉਮਰ ਵਰਗ ਦੇ ਲੋਕ ਲਾਭ ਲੈ ਰਹੇ ਹਨ।
ਜ਼ਿਲ੍ਹਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਅਨੁਸਾਰ ਮੋਹਾਲੀ ਦੇ ਸੈਕਟਰ 71 ਦੇ ਕਾਰਗਿਲ ਪਾਰਕ ਵਿੱਚ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੱਚੇ, ਬਜ਼ੁਰਗ ਅਤੇ ਜੁਆਨ ਹਰ ਵਰਗ ਦੇ ਯੋਗ ਸਾਧਕ ਹਿੱਸਾ ਲੈ ਰਹੇ ਹਨ।
ਯੋਗਾ ਇੰਸਟ੍ਰੱਕਟਰ ਜਗਮੀਤ ਸਿੰਘ ਨੇ ਦੱਸਿਆ ਕਿ ਸਵੇਰੇ 7 ਤੋਂ 8 ਵਜੇ ਤੱਕ ਰੋਜ਼ਾਨਾ ਇੱਕ ਘੰਟੇ ਦੀ ਕਲਾਸ ਦੌਰਾਨ ਲੋਕਾਂ ਨੂੰ ਜੋੜਾਂ ਦੇ ਦਰਦਾਂ ਤੋਂ ਰਾਹਤ, ਪਿੱਠ ਦੇ ਦਰਦ ਤੋਂ ਰਾਹਤ ਅਤੇ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਲੋੜੀਂਦੇ ਯੋਗ ਆਸਣ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੋਗਾ ਕੈਂਪ ’ਚ ਭਾਗ ਲੈਣ ਵਾਲਿਆਂ ਨੂੰ ਕੁੱਝ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਨਾਂ ਤੋਂ ਇਲਾਵਾ ਉਨ੍ਹਾਂ ਦੀ ਸਰੀਰਕ ਲੋੜ ਮੁਤਾਬਕ ਵਿਸ਼ੇਸ਼ ਆਸਣ ਕਰਵਾਏ ਜਾਂਦੇ ਹਨ।
ਇਨ੍ਹਾਂ ਕੈਂਪਾਂ ’ਚ ਭਾਗ ਲੈਣ ਵਾਲੇ ਲੋਕਾਂ ’ਚੋਂ ਰੋਜ਼ਾਨਾ ਆਉਂਦੇ ਦਰਸ਼ਨ ਸਿੰਘ ਰਾਠੌਰ (80), ਗੁਰਵਿੰਦਰ ਸਿੰਘ (50), ਮਨਮੋਹਨ ਸਿੰਘ (50), ਅਭਿਸ਼ੇਕ ਸ਼ਰਮਾ (40), ਹਰਵਿੰਦਰ ਕੌਰ (50), ਮਨਪ੍ਰੀਤ ਕੌਰ (40) ਦਾ ਕਹਿਣਾ ਹੈ ਕਿ ਯੋਗ ਕੈਂਪਾਂ ਨੇ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਬਿਲਕੁਲ ਬਦਲ ਦਿੱਤਾ ਹੈ ਅਤੇ ਹੁਣ ਯੋਗ ਸਾਧਨਾ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।
ਫ਼ੋਟੋ ਕੈਪਸ਼ਨ: ਮੋਹਾਲੀ ਦੇ ਸੈਕਟਰ 71 ਦੇ ਕਾਰਗਿਲ ਪਾਰਕ ’ਚ ਸੀ ਐਮ ਦੀ ਯੋਗਸ਼ਾਲਾ ’ਚ ਭਾਗ ਲੈ ਰਹੇ ਲੋਕ।
No comments:
Post a Comment