SBP GROUP

SBP GROUP

Search This Blog

Total Pageviews

Thursday, September 26, 2024

ਜ਼ਮਾਨਤ ਤੋਂ ਬਾਅਦ ਮੋਹਾਲੀ ਪ੍ਰੈਸ ਕਲੱਬ ਪੁੱਜੇ ਪੱਤਰਕਾਰ ਤੱਗੜ ਦਾ ਭਰਵਾਂ ਸਵਾਗਤ

ਮੋਹਾਲੀ, 26 ਸਤੰਬਰ : ਪੱਤਰਕਾਰ ਰਜਿੰਦਰ ਸਿੰਘ ਤੱਗੜ ਜ਼ਮਾਨਤ ਹੋਣ ਤੋਂ ਬਾਅਦ ਅੱਜ ਮੋਹਾਲੀ ਪ੍ਰੈਸ ਕਲੱਬ ਪਹੁੰਚੇ। ਇਸ ਦੌਰਾਨ ਕਲੱਬ ਦੀ ਗਵਰਨਿੰਗ ਬਾਡੀ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਤੱਗੜ ਵੱਲੋਂ ਔਖੇ ਸਮੇਂ ਉਹਨਾਂ ਦੀ ਸਪੋਰਟ ਕਰਨ ਅਤੇ ਹਾਅ ਦਾ ਨਾਅਰਾ ਮਾਰਨ ਲਈ ਮੋਹਾਲੀ ਪ੍ਰੈਸ ਕਲੱਬ ਦਾ ਧੰਨਵਾਦ ਕੀਤਾ। 


ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਪਟਵਾਰੀ ਅਤੇ ਹੋਰ ਅਹੁਦੇਦਾਰਾਂ ਨੇ ਜਿਹਨਾਂ ਵਿੱਚ ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਸੀ. ਮੀਤ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਰਧਾਨ ਵਿਜੇ ਕੁਮਾਰ, ਵਿੱਤ ਸਕੱਤਰ ਮਨਜੀਤ ਸਿੰਘ, ਵੈਟਰਨ ਪੱਤਰਕਾਰ ਪਾਲ ਸਿੰਘ ਕੰਸਾਲਾ, ਉੱਘੇ ਸਮਾਜ ਸੇਵੀ ਸਤਨਾਮ ਦਾਉਂ ਨੇ ਰਜਿੰਦਰ ਸਿੰਘ ਤੱਗੜ ਦਾ ਹਾਰਦਿਕ ਸਵਾਗਤ ਕੀਤਾ। 

ਇਸ ਦੌਰਾਨ ਪੱਤਰਕਾਰ ਰਜਿੰਦਰ ਸਿੰਘ ਤੱਗੜ ਨੇ ਕਿਹਾ ਕਿ ਉਹਨਾਂ 'ਤੇ ਬਣਾਏ ਗਏ ਪਰਚੇ ਝੂਠੇ ਹਨ ਅਤੇ ਉਹ ਕਾਨੂੰਨੀ ਲੜਾਈ ਡੱਟ ਕੇ ਲੜਨਗੇ। ਪ੍ਰੈਸ ਕਲੱਬ ਨੇ ਉਹਨਾਂ ਦੀ ਲੜਾਈ ਵਿੱਚ ਉਹਨਾਂ ਦਾ ਸਹਿਯੋਗ ਦੇਣ ਦੀ ਹਾਮੀ ਭਰੀ। ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਪਰਚਾ ਬਲਾਤਕਾਰ ਦਾ ਦਰਜ ਕਰਨ ਅਤੇ ਕਰਾਉਣ ਵਾਲਿਆਂ ਦੇ ਪਿੱਛੇ ਜੋ ਵੀ ਕਾਰਨ ਜਾਂ ਮਜਬੂਰੀਆਂ ਸਨ, ਉਹ ਖੁਦ ਜਾਣਦੇ ਹਨ। ਤੱਗੜ ਨੇ ਮੱਦਦ ਕਰਨ ਵਾਲੇ ਸਭ ਲੋਕਾਂ ਦਾ ਧੰਨਵਾਦ ਕੀਤਾ।

No comments:


Wikipedia

Search results

Powered By Blogger