ਖਰੜ, 03 ਜਨਵਰੀ : ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 67ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਪਿਸਟਲ ਪ੍ਰਤੀਯੋਗਿਤਾ , 2024 ਵਿੱਚ ਪੰਜਾਬ ਟੀਮ ਦਾ ਮੈਂਬਰ ਬਣ ਕੇ ਸੋਨੇ ਦੇ ਤਗਮੇ ਜਿੱਤ ਕੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਅਰਸ਼ਦੀਪ ਕੌਰ, ਬੀ.ਐੱਡ ਦੀ ਵਿਦਿਆਰਥਣ ਨੇ ਮੈਂਬਰ ਟੀਮ ਪੰਜਾਬ ਵਰਗ ਵਿੱਚ ਖੇਡ ਪਿਸਟਲ ਵਿੱਚ ਸੋਨੇ ਦਾ ਤਗਮਾ,ਸਟੈਂਡਰਡ ਪਿਸਟਲ ਵਿੱਚ ਸੋਨੇ ਦਾ ਤਗਮਾ ਜਦਕਿ 10 ਮੀਟਰ ਏਅਰ ਪਿਸਟਲ ਸ਼੍ਰੇਣੀਆਂ ਪੰਜਾਬ ਵਰਗ ਟੀਮ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।ਇਹ ਮੁਕਾਬਲੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਗਏ ।
ਇਹਨਾਂ ਮੁਕਾਬਲਿਆਂ ਵਿੱਚ ਇੱਕ ਹੋਰ ਆਰਬੀਯੂ ਦੀ ਪੀਜੀ ਡਿਪਲੋਮਾ ਇਨ ਹਿਊਮਨ ਰਾਈਟਸ ਲਾਅ ਦੇ ਪਹਿਲੇ ਸਮੈਸਟਰ ਦੀ ਵਿਦਿਆਰਥਣ ਇਸ਼ਨੀਤ ਔਲਖ ਨੇ ਸਪੋਰਟਸ ਪਿਸਟਲ ਮੈਂਬਰ ਟੀਮ ਪੰਜਾਬ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਦੋਵਾਂ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ |ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ ਜੋ ਨਾ ਸਿਰਫ਼ ਅਕਾਦਮਿਕ ਸਗੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇ ਰਹੀ ਹੈ।
No comments:
Post a Comment