ਖਰੜ, 30 ਮਈ : ਰਿਆਤ ਬਾਹਰਾ ਯੂਨੀਵਰਸਿਟੀ ਨੇ 2025 ਲਈ ਸਭ ਤੋਂ ਬੈਸਟ ਪਲੇਸਮੈਂਟ ਯੂਨੀਵਰਸਿਟੀ ਦਾ ਅਵਾਰਡ ਆਪਣੇ ਨਾਮ ਕੀਤਾ ਹੈ।ਜ਼ੀ ਟੀਵੀ ਦੁਆਰਾ ਸਥਾਪਿਤ ਇਹ ਪੁਰਸਕਾਰ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਪ੍ਰਦਾਨ ਕੀਤਾ।ਸਿੱਖਿਆ ਮੰਤਰੀ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੀਆਂ ਸਿੱਖਿਆ ਦੇ ਖੇਤਰ ਵਿੱਚ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਨੇ ਕਈ ਨੌਕਰੀ-ਮੁਖੀ ਕੋਰਸ ਸ਼ੁਰੂ ਕੀਤੇ ਹਨ
ਜਿਨ੍ਹਾਂ ਨੇ ਇਸਨੂੰ ਪਲੇਸਮੈਂਟ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।ਇਹ ਐਵਾਰਡ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਨੇ ਪ੍ਰਾਪਤ ਕੀਤਾ।ਇਸ ਮੌਕੇ ਬੋਲਦਿਆਂ, ਬਾਹਰਾ ਨੇ ਕਿਹਾ ਕਿ ਆਰਬੀਯੂ ਨੇ ਪਲੇਸਮੈਂਟ ਵਿੱਚ ਵਾਧਾ ਦੇਖਿਆ ਹੈ, ਹੁਣ ਤਕ 1,400 ਤੋਂ ਵੱਧ ਕੰਪਨੀਆਂ ਕੈਂਪਸ ਵਿੱਚ ਆਈਆਂ ਹਨ।ਅਤੇ ਉਨ੍ਹਾਂ ਨੇ 50 ਤੋਂ ਵੱਧ ਖੇਤਰਾਂ ਵਿੱਚ ਨੌਕਰੀਆਂ ਦੀ ਪੇਸ਼ਕਸ਼ ਕੀਤੀ।ਪਲੇਸਮੈਂਟ ਦੌਰਾਨ ਸਭ ਤੋਂ ਵੱਧ ਪੇਕੇਜ 45 ਲੱਖ ਪ੍ਰਤੀ ਸਾਲ ਗੂਗਲ ਦੁਆਰਾ ਆਫ਼ਰ ਕੀਤਾ ਗਿਆ ,ਜਦਕਿ ਔਸਤ ਪੇਕੇਜ 4.75 ਲੱਖ ਪ੍ਰਤੀ ਸਾਲ ਰਿਹਾ।ਉਨ੍ਹਾਂ ਕਿਹਾ ਕਿ ਚੋਟੀ ਦੀਆਂ ਭਰਤੀ ਕੰਪਨੀਆਂ ਵਿੱਚ ਨੈਸਲੇ, ਅਮੂਲ, ਪੇਟੀਐਮ, ਐਸਬੀਆਈ ਜਨਰਲ, ਐਕਸਿਸ ਬੈਂਕ, ਆਈਸ਼ਰ, ਐਮਾਜ਼ਾਨ, ਵਿਪਰੋ, ਮਹਿੰਦਰਾ, ਟੈਕ-ਮਹਿੰਦਰਾ, ਰੈਨਬੈਕਸੀ, ਰਾਇਲ-ਐਨਫੀਲਡ, ਹੈਵੇਲਜ਼ ਅਤੇ ਹੋਰ ਮਸ਼ਹੂਰ ਕੰਪਨੀਆਂ ਸ਼ਾਮਲ ਹਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਕੰਪਨੀਆਂ ਰਿਆਤ ਬਾਹਰਾ ਗਰੁੱਪ ਦੇ ਗ੍ਰੈਜੂਏਟਾਂ ਨੂੰ ਆਪਣੀ ਪਹਿਲ ਦਿੰਦੀਆਂ ਹਨ।


No comments:
Post a Comment