ਖਰੜ, 03 ਜੂਨ : ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਖੇਡ ਪ੍ਰੋਗਰਾਮ, ਪੰਜਾ ਪੰਜਾਬ ਦਾ, ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਬਧੇਸ਼ ਨੇ 50 ਕਿਲੋਗ੍ਰਾਮ ਲੜਕਿਆਂ ਦੇ ਵਰਗ ਵਿੱਚ ਸੋਨ ਤਗਮਾ ਜਿੱਤਿਆ ਜਦੋਂ ਕਿ ਨੰਦਿਨੀ ਨੇ 50 ਕਿਲੋਗ੍ਰਾਮ ਲੜਕੀਆਂ ਦੇ ਵਰਗ ਵਿੱਚ ਸੋਨ ਤਗਮਾ ਜਿੱਤਿਆ।
ਡਾਇਰੈਕਟਰ ਸਪੋਰਟਸ ਡਾ. ਮਹੇਸ਼ ਜੇਟਲੀ ਨੇ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਇਸ ਖੇਡ ਸਮਾਗਮ ਮੌਕੇ ਮੁੱਖ ਮਹਿਮਾਨ ਸਨ।ਇਸ ਮੌਕੇ ਬੋਲਦਿਆਂ, ਬਾਹਰਾ ਨੇ ਖੇਡ ਵਿਭਾਗ ਦੇ ਇਸ ਸਮਾਗਮ ਦੇ ਆਯੋਜਨ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਇਹ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗਾ।
ਡਾ. ਮਹੇਸ਼ ਜੇਟਲੀ ਨੇ ਕਿਹਾ ਕਿ ਮੁਕਾਬਲੇ ਵਿੱਚ ਕੁੱਲ 161 ਮੁੰਡੇ ਅਤੇ ਕੁੜੀਆਂ ਨੇ ਹਿੱਸਾ ਲਿਆ। ਲੜਕਿਆਂ ਦੇ ਵਰਗ ਵਿੱਚ ਅਬਧੇਸ਼ ਨੇ 50 ਕਿਲੋਗ੍ਰਾਮ ਵਿੱਚ ਸੋਨ ਤਗਮਾ, ਜਦਕਿ ਪੰਕਜ ਨੇ ਚਾਂਦੀ ਦਾ ਤਗਮਾ, ਯੁਵਰਾਜ ਨੇ 60 ਕਿਲੋਗ੍ਰਾਮ ਵਿੱਚ ਸੋਨ ਤਗਮਾ, ਰਾਘਵ ਨੇ ਚਾਂਦੀ ਦਾ ਤਗਮਾ , ਆਯਰਵ ਮੋਹੀਵਾਦਿਨ ਨੇ 70 ਕਿਲੋਗ੍ਰਾਮ ਵਿੱਚ ਸੋਨ ਤਗਮਾ, ਅਦੀਲ ਨੇ ਚਾਂਦੀ ਦਾ ਤਗਮਾ ,ਸ਼ਾਕਿਰ ਨੇ 80 ਕਿਲੋਗ੍ਰਾਮ ਵਿੱਚ ਸੋਨ ਤਗਮਾ, ਫੈਜ਼ਲ ਨੇ ਚਾਂਦੀ ਦਾ ਤਗਮਾ,ਲੜਕੀਆਂ ਦੇ ਵਰਗ ਵਿੱਚ ਨੰਦਿਨੀ ਨੇ 50 ਕਿਲੋਗ੍ਰਾਮ ਵਿੱਚ ਸੋਨ ਤਗਮਾ, ਜ਼ਰੀਨ ਨੇ ਚਾਂਦੀ ਦਾ ਤਗਮਾ, ਪ੍ਰੀਤੀ ਯਾਦਵ ਨੇ 60 ਕਿਲੋਗ੍ਰਾਮ ਵਿੱਚ ਸੋਨ ਤਗਮਾ, ਆਰਤੀ ਸ਼ਰਮਾ ਨੇ ਚਾਂਦੀ ਦਾ ਤਗਮਾ ਅਤੇ ਇਬਤਿਸਮ 70 ਕਿਲੋਗ੍ਰਾਮ ਸੋਨ ਤਗਮਾ, ਮੈਸਰਾ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ


No comments:
Post a Comment