ਮੋਹਾਲੀ, 01 ਨਵੰਬਰ : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਫ਼ੇਜ਼ 2 ਵੱਲੋਂ ਬ੍ਰੈੱਸਟ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ, ਛੇਤੀ ਜਾਂਚ ਅਤੇ ਨਿਯਮਤ ਸਕਰੀਨਿੰਗ ਦੀ ਮਹੱਤਤਾ ਨੂੰ ਦਰਸਾਉਣ ਲਈ ਇੱਕ ਮੋਟਰਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਔਰਤਾਂ ਨੂੰ ਆਪਣੀ ਸਿਹਤ ਨੂੰ ਪਹਿਲ ਦੇਣ ਅਤੇ ਬ੍ਰੈੱਸਟ ਕੈਂਸਰ ਦੀ ਚਰਚਾ ਨਾਲ ਜੁੜੇ ਸਮਾਜਿਕ ਕਲੰਕ ਨੂੰ ਤੋੜਨ ਲਈ ਉਤਸ਼ਾਹਿਤ ਕਰਨਾ ਸੀ। ਇਸ ਜਾਗਰੂਕਤਾ ਮੁਹਿੰਮ ਵਿੱਚ 40 ਤੋਂ ਵੱਧ ਮੋਟਰਸਾਈਕਲ ਸਵਾਰਾਂ ਨੇ ਉਤਸ਼ਾਹ ਅਤੇ ਸਮਾਜਿਕ ਸੁਧਾਰ ਦੀ ਭਾਵਨਾ ਨਾਲ ਹਿੱਸਾ ਲਿਆ। ਦੋ ਪ੍ਰਮੁੱਖ ਰਾਈਡਰ ਗਰੁੱਪਾਂ 'ਦਿ ਮੋਹਨ ਟਾਈਗਰਜ਼' ਅਤੇ 'ਮਿੱਤਰਾਂ ਦੀ ਮੋਟਰਸਾਈਕਲ ਮੰਡਲੀ' ਨੇ ਇਸ ਰੈਲੀ ਦੀ ਅਗਵਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਸ਼ਹਿਰ ਭਰ ਵਿੱਚ ਜਾਗਰੂਕਤਾ ਸੰਦੇਸ਼ ਦੀ ਦਿੱਖ ਅਤੇ ਪ੍ਰਭਾਵ ਵਿੱਚ ਵਾਧਾ ਹੋਇਆ। ਇਸ ਰੈਲੀ ਨੂੰ ਹਰੀ ਝੰਡੀ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਅਤੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਬੇਦੀ ਵੱਲੋਂ ਦਿੱਤੀ ਗਈ। ਇਸ ਰੈਲੀ ਗਿਆਨ ਜੋਤੀ ਕੈਂਪਸ, ਫ਼ੇਜ਼ 2 ਤੋਂ ਸ਼ੁਰੂ ਹੋਏ ਕੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟ ਵਿਚੋਂ ਹੁੰਦੀ ਹੋਈ ਵਾਪਸ ਕੈਂਪਸ ਆ ਕੇ ਖ਼ਤਮ ਹੋਈ। ਇਸ ਦੌਰਾਨ ਰਾਈਡਰਜ਼ ਨੇ ਬੈਨਰਾਂ, ਨਾਅਰਿਆਂ ਅਤੇ ਲੋਕਾਂ ਨਾਲ ਗੱਲਬਾਤ ਰਾਹੀਂ ਨਾਗਰਿਕਾਂ ਦਾ ਧਿਆਨ ਖਿੱਚਿਆ ਅਤੇ ਜਾਗਰੂਕਤਾ ਫੈਲਾਈ।
ਇਸ ਮੌਕੇ 'ਤੇ ਗਿਆਨ ਜੋਤੀ ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਬ੍ਰੈੱਸਟ ਕੈਂਸਰ ਦਾ ਪਤਾ ਸਮੇਂ ਸਿਰ ਲੱਗ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ, ਅਤੇ ਜਾਗਰੂਕਤਾ ਕਈ ਜਾਨਾਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਔਰਤਾਂ ਨੂੰ ਸਮੇਂ ਸਿਰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਇਹ ਸੰਦੇਸ਼ ਸ਼ਹਿਰੀ ਅਤੇ ਪੇਂਡੂ ਦੋਵਾਂ ਭਾਈਚਾਰਿਆਂ ਤੱਕ ਪਹੁੰਚੇ।
ਫ਼ੋਟੋ ਕੈਪਸ਼ਨ : ਮੋਹਾਲੀ ਵਿੱਚ ਬ੍ਰੈੱਸਟ ਕੈਂਸਰ ਜਾਗਰੂਕਤਾ ਰੈਲੀ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਮੋਟਰਸਾਈਕਲ ਸਵਾਰ। ਇਸ ਰੈਲੀ ਦਾ ਆਯੋਜਨ ਜੀ.ਜੇ.ਆਈ.ਐੱਮ.ਟੀ. ਵੱਲੋਂ ਕੀਤਾ ਗਿਆ।


No comments:
Post a Comment