Tuesday, September 15, 2020

17 ਸਤੰਬਰ ਨੂੰ ਬਾਦਲਾਂ ‘ਤੇ ਟਰੈਕਟਰਾਂ ਨਾਲ ਧਾਵਾ ਬੋਲਾਂਗੇ- ਹਰਪਾਲ ਸਿੰਘ ਚੀਮਾ -15 ਜ਼ਿਲਿਆਂ ‘ਚ ਆਰਡੀਨੈਂਸਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ‘ਚ ਕੀਤੀ ‘ਆਪ’ ਨੇ ਸ਼ਮੂਲੀਅਤ

 ਚੰਡੀਗੜ੍ਹ,  15 ਸਤੰਬਰ :    ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਵਿਰੋਧੀ ਆਰਡੀਨੈਂਸਾਂ ਦਾ ਇੱਕ ਕੁਰਸੀ ਖ਼ਾਤਰ ਸਿੱਧਾ-ਸਪਸ਼ਟ ਵਿਰੋਧ ਨਾ ਕਰ ਸਕੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ ਕਦੇ ਮੁਆਫ਼ ਨਹੀਂ ਕਰਨਗੇ। 


    ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ‘ਆਪ’ ਸੜਕਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਇਨ੍ਹਾਂ ਘਾਤਕ ਬਿੱਲਾਂ ਦਾ ਤਿੱਖਾ ਵਿਰੋਧ ਕਰ ਰਹੀ ਹੈ। ਇਸ ਤਹਿਤ ਪਾਰਟੀ ਵੱਖ-ਵੱਖ ਕਿਸਾਨ ਸੰਗਠਨਾਂ ਵੱਲੋਂ ਆਰਡੀਨੈਂਸਾਂ ਵਿਰੁੱਧ ਕੀਤੇ ਜਾ ਰਹੇ ਸੰਘਰਸ਼ਾਂ ਦੀ ਜ਼ੋਰਦਾਰ ਹਮਾਇਤੀ ਰਹੀ ਹੈ। 
    ਚੀਮਾ ਨੇ ਦੱਸਿਆ ਕਿ ਅੱਜ (ਮੰਗਲਵਾਰ) ਨੂੰ ਲੱਗੇ ਰੋਸ ਧਰਨਿਆਂ ‘ਚ 15 ਜ਼ਿਲਿਆਂ ਅੰਦਰ ‘ਆਪ’ ਦੇ ਵਿਧਾਇਕਾਂ, ਆਗੂਆਂ, ਵਲੰਟੀਅਰਾਂ ਅਤੇ ਸਮਰਥਕਾਂ ਨੇ ਵੱਧ ਚੜ ਕੇ ਹਿੱਸਾ ਲਿਆ। ਵਿਧਾਇਕਾਂ ‘ਚ ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ ਅਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਹਨ।
    ਚੀਮਾ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਨਾਲ ਬਾਦਲ ਪਰਿਵਾਰ ਦੀ ਗ਼ੱਦਾਰੀ ਵਿਰੁੱਧ ਆਮ ਆਦਮੀ ਪਾਰਟੀ 17 ਸਤੰਬਰ ਨੂੰ ਲੰਬੀ ਅਤੇ ਬਠਿੰਡੇ ਤੋਂ ਬਾਦਲ ਪਿੰਡ ਤੱਕ ਟਰੈਕਟਰ ਮਾਰਚ ਕਰੇਗੀ।    

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger