ਵਿਸ਼ਵ ਦਰਜਾਬੰਦੀ ਸੰਸਥਾ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਮਿਲੀ 'ਡਾਇਮੰਡ' ਰੇਟਿੰਗ ਕਿਊ.ਐਸ ਆਈ ਗੇਜ਼ ਡਾਇਮੰਡ ਰੇਟਿੰਗ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣੀ ਇਨੋਵੇਸ਼ਨ ਦੇ ਖੇਤਰ 'ਚ ਦੇਸ਼ ਭਰ 'ਚੋਂ ਅੱਵਲ
ਐਸ.ਏ.ਐਸ.ਨਗਰ, 15 ਸਤੰਬਰ: ਵਿਸ਼ਵ ਦਰਜਾਬੰਦੀ ਜਾਰੀ ਕਰਨ ਵਾਲੀ ਸੰਸਥਾ ਕਿਊ.ਐਸ ਅਧੀਨ ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਰੇਟਿੰਗ ਪ੍ਰਦਾਨ ਕਰਨ
ਵਾਲੀ ਸੰਸਥਾ ਕਿਉ.ਐਸ ਆਈ ਗੇਜ਼ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਉਚ ਸ਼੍ਰੇਣੀ ਦੀ ਡਾਇਮੰਡ ਰੇਟਿੰਗ ਪ੍ਰਦਾਨ ਕੀਤੀ ਹੈ।
ਇਸ ਦਰਜਾਬੰਦੀ ਵਿੱਚ ਸ਼ਾਮਲ ਹੋਣ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਸੰਸਥਾ ਬਣ ਗਈ ਹੈ। ਕਿਊ.ਐਸ
ਆਈ.ਗੇਜ਼ ਵੱਲੋਂ ਭਾਰਤ ਦੀਆਂ 20 ਯੂਨੀਵਰਸਿਟੀਆਂ ਨੂੰ ਡਾਇਮੰਡ ਰੇਟਿੰਗ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਚੰਡੀਗੜ੍ਹ
ਯੂਨੀਵਰਸਿਟੀ ਦੇਸ਼ ਦੀਆਂ ਉਚਕੋਟੀ ਦੀਆਂ 20 ਸਿੱਖਿਅਕ ਸੰਸਥਾਵਾਂ ਵਿਚ ਸ਼ੁਮਾਰ ਹੋ ਗਈ ਹੈ। ਇਹ ਜਾਣਕਾਰੀ ਚੰਡੀਗੜ੍ਹ
ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ
ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਸਾਰੀਆਂ ਪ੍ਰਾਇਮਰੀ ਸ਼੍ਰੇਣੀਆਂ 'ਚ ਡਾਇਮੰਡ ਰੇਟਿੰਗ
ਪ੍ਰਾਪਤ ਕੀਤੀ ਹੈ ਜਦਕਿ ਇਨੋਵੇਸ਼ਨ ਦੇ ਖੇਤਰ 'ਚ ਵੱਡਾ ਮੀਲ ਪੱਥਰ ਸਥਾਪਿਤ ਕਰਦਿਆਂ 'ਵਰਸਿਟੀ ਨੇ ਦੇਸ਼ ਦੀਆਂ ਦੋ ਵਿਦਿਅਕ
ਸੰਸਥਾਵਾਂ ਵਿਚੋਂ ਪਹਿਲੇ ਸਥਾਨ 'ਤੇ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨੈਕ ਏ+ ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ
ਹੁਣ 'ਵਰਸਿਟੀ ਨੂੰ ਕਿਊ.ਐਸ ਆਈ ਗੇਜ਼ ਵੱਲੋਂ ਡਾਇਮੰਡ ਰੇਟਿੰਗ ਮਿਲਣਾ ਅੰਤਰਰਾਸ਼ਟਰੀ ਪੱਧਰ ਦੀਆਂ ਚੋਟੀ ਦੀਆਂ ਵਿਦਿਅਕ
ਸੰਸਥਾਵਾਂ 'ਚ ਸ਼ੁਮਾਰ ਹੋਣ ਵੱਲ ਵੱਡਾ ਕਦਮ ਹੈ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਵੀਰ ਸਿੰਘ
ਸਹਿਗਲ ਵੀ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ
ਪ੍ਰਾਇਮਰੀ ਸ਼੍ਰੇਣੀ ਵਿੱਚ ਟੀਚਿੰਗ ਅਤੇ ਲਰਨਿੰਗ, ਫੈਕਲਟੀ ਗੁਣਵੱਤਾ, ਰੋਜ਼ਗਾਰਯੋਗਤਾ, ਵਿਦਿਆਰਥੀ ਵਭਿੰਨਤਾ, ਸਹੂਲਤਾਂ,
ਸਮਾਜਿਕ ਜ਼ਿੰਮੇਵਾਰੀਆਂ ਆਦਿ ਖੇਤਰਾਂ ਦੀਆਂ ਪ੍ਰਾਪਤੀਆਂ ਦੇ ਵਿਆਪਕ ਮੁਲਾਂਕਣ ਦੇ ਆਧਾਰ 'ਤੇ ਇਹ ਉਚਕੋਟੀ ਰੁਤਬਾ ਪ੍ਰਦਾਨ
ਕੀਤਾ ਗਿਆ ਹੈ ਜਦਕਿ ਸੈਕੰਡਰੀ ਸ਼੍ਰੇਣੀ ਵਿੱਚ ਖੋਜ ਅਤੇ ਇਨੋਵੇਸ਼ਨ ਖੇਤਰ ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕੀਤਾ ਗਿਆ ਹੈ। ਉਨ੍ਹਾਂ
ਕਿਹਾ ਕਿ ਦੱਸਦਿਆਂ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ 'ਵਰਸਿਟੀ ਨੂੰ ਉਪਰੋਕਤ ਸ਼੍ਰੇਣੀਆ ਵਿੱਚ 7 'ਡਾਇਮੰਡ' ਪ੍ਰਾਪਤ ਹੋਏ ਹਨ। ਸ.
ਸੰਧੂ ਨੇ ਦੱਸਿਆ ਕਿ ਕਿਊ.ਐਸ ਆਈ. ਗੇਜ਼ ਰੇਟਿੰਗ ਭਾਰਤ ਵਿੱਚ ਵਿਲੱਖਣ ਉੱਚ ਸਿੱਖਿਆ ਖੇਤਰ ਬਾਰੇ ਵਿਸਥਾਰਿਤ ਜਾਣਕਾਰੀ
ਪ੍ਰਦਾਨ ਕਰਨ ਲਈ ਵਿਕਸਿਤ ਕੀਤੀ ਗਈ ਹੈ। 6 ਤੋਂ 9 ਵੱਖ-ਵੱਖ ਖੇਤਰਾਂ ਸਬੰਧੀ ਮਾਪਦੰਡਾਂ ਦੇ ਮੁਲਾਂਕਣ ਦੇ ਆਧਾਰ ਜਾਰੀ ਕੀਤੀ
ਜਾਣ ਵਾਲੀ ਰੇਟਿੰਗ, ਉਨ੍ਹਾਂ ਅਦਾਰਿਆਂ ਦਾ ਨਜ਼ਰੀਆ ਦਿੰਦੀ ਹੈ ਜੋ ਗੁਣਵੱਤਾ ਦੇ ਮਾਮਲੇ ਵਿੱਚ ਚੋਟੀ 'ਤੇ ਹਨ। ਉਨ੍ਹਾਂ ਕਿਹਾ ਕਿ
ਕਿਊ.ਐਸ. ਆਈ ਗੇਜ ਵੱਲੋਂ 2020 ਅਡੀਸ਼ਨ ਲਈ 20 ਭਾਰਤੀ ਯੂਨੀਵਰਸਿਟੀਆਂ ਜਾਂ ਇੰਸਚਿਊਟਾਂ ਨੂੰ ਡਾਇਮੰਡ ਰੇਟਿੰਗ ਵਿੱਚ
ਸ਼ਾਮਲ ਕੀਤਾ ਹੈ ਜਦਕਿ 32 ਵਿਦਿਅਕ ਸੰਸਥਾਵਾਂ ਨੂੰ ਗੋਲਡ ਅਤੇ 10 ਸੰਸਥਾਵਾਂ ਨੂੰ ਸਿਲਵਰ ਰੇਟਿੰਗ ਪ੍ਰਦਾਨ ਕੀਤੀ ਗਈ ਹੈ।
ਸ. ਸੰਧੂ ਨੇ ਕਿਹਾ ਕਿ 'ਵਰਸਿਟੀ ਵੱਲੋਂ ਵਿਸ਼ਵਪੱਧਰੀ 'ਤੇ ਸਮੇਂ ਦੇ ਹਾਣ ਦਾ ਫਲੈਕਸੀਬਲ ਅਕਾਦਮਿਕ ਢਾਂਚਾ
ਅਪਣਾਇਆ ਗਿਆ ਹੈ, ਜਿਸ ਦੇ ਫਲਸਰੂਪ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਰ ਖੇਤਰ ਵਿੱਚ ਰਿਕਾਰਡ ਕਾਇਮ ਕੀਤੇ ਹਨ।
ਉਨ੍ਹਾਂ ਕਿਹਾ ਕਿ ਸੱਭਿਆਚਾਰਕ ਵਭਿੰਨਤਾ ਪੱਖੋਂ ਵੀ 'ਵਰਸਿਟੀ ਨੇ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਹੈ, ਜਿਸ ਤਹਿਤ 37 ਤੋਂ ਵੱਧ
ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ 28 ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਭਾਰਤੀ ਵਿਦਿਆਰਥੀ ਚੰਡੀਗੜ੍ਹ
ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ 'ਚ ਕਰਵਾਏ ਜਾਂਦੇ 109 ਅੰਡਰਗ੍ਰੇਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਵਿੱਚ ਪੜ੍ਹਾਈ ਕਰ ਰਹੇ
ਹਨ। ਉਨ੍ਹਾਂ ਕਿਹਾ ਕਿ 'ਵਰਸਿਟੀ ਵੱਲੋਂ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਪੱਖੋਂ ਵੀ
ਰੇਟਿੰਗ 'ਚ ਵਿਸੇਸ਼ ਰੁਤਬਾ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਖੇਡ
ਮੈਦਾਨ, ਜ਼ਿੰਮ, ਸੈਨੇਟਰੀ ਸਹੂਲਤਾਂ, ਚੰਗਾ ਹੋਸਟਲ ਪ੍ਰਬੰਧ, ਖਾਣੇ ਦਾ ਮਿਆਰ, ਵਿਦਿਆਰਥੀਆਂ ਦੀ ਸੁਰੱਖਿਆ, ਸਿਹਤ ਸਹੂਲਤਾਂ,
ਲਾਇਬ੍ਰੇਰੀ ਸੇਵਾਵਾਂ ਮਿਆਰੇ ਪੱਧਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਊਐਸ ਵੱਲੋਂ ਇਨੋਵੇਸ਼ਨ ਦੇ
ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਲਈ ਦੇਸ਼ ਦੀਆਂ ਕੇਵਲ ਦੋ ਵਿਦਿਅਕ ਸੰਸਥਾਵਾਂ ਨੂੰ ਡਾਇਮੰਡ ਰੇਟਿੰਗ ਦਿੱਤੀ ਗਈ ਹੈ, ਜਿਸ 'ਚ
ਚੰਡੀਗੜ੍ਹ ਯੂਨੀਵਰਸਿਟੀ ਪਹਿਲੇ ਸਥਾਨ 'ਤੇ ਹੈ।
ਇਨੋਵੇਸ਼ਨ ਖੇਤਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸ. ਸੰਧੂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ
'ਵਰਸਿਟੀ ਦੇ ਨੌਜਵਾਨ ਉਦਮੀਆਂ ਨੇ 103 ਸਟਾਰਟਅੱਪ ਸਥਾਪਿਤ ਕਰਕੇ ਜਿਥੇ ਵੱਡਾ ਰਿਕਾਡਰ ਸਿਰਜਿਆ ਹੈ ਉਥੇ ਹੀ ਵੱਖ-ਵੱਖ
ਖੇਤਰਾਂ ਸਬੰਧੀ 800 ਤੋਂ ਵੱਧ ਪੇਟੈਂਟ ਦਰਜ ਕਰਵਾ ਕੇ ਕੌਮੀ ਰਿਕਾਰਡ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਭਾਰਤ
ਸਰਕਾਰ ਦੇ ਪੇਟਂੈਟ ਜਨਰਲ ਕੰਟਰੋਲਰ ਵਿਭਾਗ ਵੱਲੋਂ ਜਾਰੀ ਕੀਤੀ ਰੈਕਿੰਗ 'ਚ ਵਰਸਿਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸ. ਸੰਧੂ
ਨੇ ਦੱਸਿਆ ਕਿ 'ਵਰਸਿਟੀ ਵੱਲੋਂ 280 ਤੋਂ ਵੱਧ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਗਠਜੋੜ, ਇੱਕ ਸਾਲ ਵਿੱਚ ਹੀ 627
ਕੰਪਨੀਆਂ ਦਾ ਪਲੇਸਮੈਂਟ ਲਈ ਆਉਣਾ ਅਤੇ 6617 ਵਿਦਿਆਰਥੀਆਂ ਨੂੰ ਚੰਗੇ ਤਨਖ਼ਾਹ ਪੈਕੇਜਾਂ 'ਤੇ ਨੌਕਰੀ ਲਈ ਚੁਣਨਾ,
ਡਾਇਮੰਡ ਰੇਟਿੰਗ ਦਿਵਾਉਣ ਲਈ ਕਾਰਗਰ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਦੇ ਬਾਵਜੂਦ ਵਿਦਿਆਰਥੀਆਂ ਦੀ
ਪਲੇਸਮੈਂਟ ਵਾਸਤੇ 'ਵਰਸਿਟੀ ਵੱਲੋਂ 100 ਕੰਪਨੀਆਂ ਦੀ ਭਰਤੀ ਪ੍ਰੀਕਿਰਿਆ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਵੱਖਵੱਖ ਖੇਤਰ ਦੀਆਂ ਬਹੁਕੌਮੀ ਕੰਪਨੀਆਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੈਚ 2020-2021 ਦੇ ਵਿਦਿਆਰਥੀਆਂ ਦੀ ਪਲੇਸਮੈਂਟ
ਵਾਸਤੇ ਭਰਤੀ ਪ੍ਰੀਕਿਰਿਆ ਆਨਲਾਈਨ ਹੀ ਮੁਕੰਮਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 'ਵਰਸਿਟੀ ਦੇ ਵਿਦਿਆਰਥੀਆਂ ਨੇ ਨਾ
ਕੇਵਲ ਅਕਾਦਮਿਕ ਪੱਧਰ 'ਤੇ ਚੰਗੇ ਨਤੀਜੇ ਲਿਆਂਦੇ ਹਨ ਬਲਕਿ ਸਮਾਜਿਕ ਪੱਧਰ 'ਤੇ ਐਨ.ਸੀ.ਸੀ, ਐਨ.ਐਸ.ਐਸ, ਰੈਡ ਕਰਾਸ
ਅਤੇ ਹੋਰ ਲੋਕ ਭਲਾਈ ਗਤੀਵਿਧੀਆਂ ਦਾ ਹਿੱਸਾ ਬਣਕੇ ਮੋਹਰੀ ਭੂਮਿਕਾ ਨਿਭਾਈ ਹੈ।
ਇਸ ਪ੍ਰਾਪਤੀ ਦਾ ਸਿਹਰਾ 'ਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਫੈਕਲਟੀ ਨੂੰ ਦਿੰਦਿਆਂ ਸ. ਸੰਧੂ ਨੇ ਕਿਹਾ ਕਿ
ਦੇਸ਼ ਦੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ 'ਚ ਸ਼ੁਮਾਰ ਹੋਣ ਨਾਲ ਸਾਡੀ ਅਕਾਦਮਿਕ ਅਤੇ ਸਮਾਜਿਕ ਪੱਧਰ 'ਤੇ ਜ਼ਿੰਮੇਵਾਰੀ ਹੋਰ
ਵੱਧ ਗਈ ਹੈ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ 'ਵਰਸਿਟੀ ਵੱਲੋਂ ਰਾਸ਼ਟਰੀ ਪੱਧਰ ਦੀਆਂ ਮਾਨਤਾਵਾਂ ਅਤੇ ਰੈਕਿੰਗਾਂ ਹਾਸਲ ਕੀਤੀਆਂ ਜਾ
ਚੁੱਕੀਆਂ ਹਨ, ਜਿਸ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ, ਭਾਰਤ ਦੀ ਸੱਭ ਤੋਂ ਛੋਟੀ ਉਮਰ ਦੀ ਯੂਨੀਵਰਸਿਟੀ ਹੈ ਜਿਸਨੇ ਪਹਿਲੇ
ਪੜਾਅ ਵਿੱਚ ਹੀ ਨੈਕਲ਼ ਗਰੇਡ ਹਾਸਲ ਕੀਤੀ ਹੈ। ਇਸ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜਿਸ ਨੂੰ
ਕੈਂਪਸ ਪਲੇਸਮੈਂਟ ਦੌਰਾਨ ਜ਼ਿਆਦਾ ਕੰਪਨੀਆਂ ਬੁਲਾਉਣ ਲਈ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਜਦਕਿ
ਵਰਲਡ ਕੰਸਲਟਿੰਗ ਐਂਡ ਰਿਸਰਚ ਕਾਰਪੋਰੇਸ਼ਨ (ਡਬਲਯੂ.ਸੀ.ਆਰ.ਸੀ) ਦੁਆਰਾ ਬੈਸਟ ਪਲੇਸਮੈਂਟ ਅਤੇ ਏਸ਼ੀਆ ਦੀ ਸੱਭ ਤੋਂ ਤੇਜ਼ੀ
ਨਾਲ ਵਧ ਰਹੀ ਯੂਨੀਵਰਸਿਟੀ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਸਾਲ 2020 ਸਬੰਧੀ
ਜਾਰੀ ਕੀਤੀ ਐਨ.ਆਈ.ਆਰ.ਐਫ਼ (ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ) ਰੈਕਿੰਗ 'ਚ 'ਵਰਸਿਟੀ ਨੇ ਪਿਛਲੇ ਸਾਲ ਦੇ
ਮੁਕਾਬਲੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇੰਜੀਨੀਅਰਿੰਗ ਦੇ ਖੇਤਰ 'ਚ 117ਵੇਂ ਰੈਂਕ ਤੋਂ ਵੱਡੀ ਪੁਲਾਂਘ ਪੁਟਦਿਆਂ 84ਵਾਂ ਰੈਂਕ
ਅਤੇ ਮੈਨੇਜਮੈਂਟ ਖੇਤਰ 'ਚ ਸਾਲ 2019 ਦੇ ਮੁਕਾਬਲੇ 64ਵੇਂ ਰੈਂਕ ਤੋਂ 51ਵਾਂ ਸਥਾਨ ਹਾਸਲ ਕਰਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ
ਹੈ।
ਸ. ਸੰਧੂ ਕਿਹਾ ਕਿ ਇਨ੍ਹਾਂ ਰੈਕਿੰਗਾਂ ਅਤੇ ਰੇਟਿੰਗਾਂ ਦਾ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਲਾਭ ਮਿਲੇਗਾ, ਜਿਸ ਦੇ ਅੰਤਰਗਤ
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਡਿਗਰੀ ਦੀ ਮਾਨਤਾ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜਾਂ ਸਾਲਾਂ ਵਿੱਚ ਹੋਰ
ਅੰਤਰਰਾਸ਼ਟਰੀ ਪੱਧਰੀ ਦਰਜਾਬੰਦੀਆਂ ਹਾਸਲ ਕਰਨ ਲਈ ਸਮਰਪਿਤ ਹੋ ਕੇ ਕੰਮ ਕਰਨ ਦੇ ਨਾਲ-ਨਾਲ ਇੰਡਸਟਰੀ ਦੀਆਂ ਮੌਜੂਦਾ
ਲੋੜਾਂ ਮੁਤਾਬਕ ਵਿਦਿਅਕ ਢਾਂਚਾ ਤਿਆਰ ਕੀਤਾ ਜਾਵੇਗਾ।
ਫ਼ੋਟੋ ਕੈਪਸ਼ਨ: ਕਿਊ.ਐਸ. ਆਈ ਗੇਜ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਜਾਰੀ ਕੀਤੀ ਡਾਇਮੰਡ ਰੇਟਿੰਗ ਸਬੰਧੀ ਪੋਸਟਰ ਜਾਰੀ ਕਰਦੇ
No comments:
Post a Comment