Tuesday, September 15, 2020

ਸਾਡੀ ਬੇਸ਼ੱਕ ਸਾਰੀ ਤਨਖ਼ਾਹ ਕੱਟ ਲਓ ਪਰ ਵਿਕਾਸ ਫ਼ੰਡ ਬੰਦ ਨਾ ਕਰੋ- ਭਗਵੰਤ ਮਾਨ -ਸਰਕਾਰ ਦਾ ਹਿੱਸਾ ਹੋ ਕੇ ਪੰਜਾਬੀ ਭਾਸ਼ਾ ਬਾਰੇ ਕਿਸ ਨੂੰ ਕਹਿ ਰਹੇ ਹਨ ਸੁਖਬੀਰ ਬਾਦਲ

 ਚੰਡੀਗੜ੍ਹ, 15 ਸਤੰਬਰ :     ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਸੰਸਦ ‘ਚ ਕੋਰੋਨਾ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਜਾਰੀ ਹੁੰਦੇ ਐਮਪੀਲੈਡ ਨੂੰ 2 ਸਾਲਾਂ ਲਈ ਬੰਦ ਕਰਨ ‘ਤੇ ਆਪਣੀ ਪ੍ਰਤੀਕਿਰਿਆ ਦਰਜ਼ ਕਰਵਾਈ। 

    ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਜਾਰੀ ਹੁੰਦੇ ਫ਼ੰਡਾਂ ‘ਤੇ ਰੋਕ ਦੇ ਫ਼ੈਸਲੇ ਦਾ ‘ਆਪ’ ਨੇ ਵਿਰੋਧ ਕੀਤਾ ਹੈ। 
    ਭਗਵੰਤ ਮਾਨ ਨੇ ਕਿਹਾ, ‘‘ਬੇਸ਼ੱਕ ਸਾਡੀ (ਸੰਸਦ ਮੈਂਬਰਾਂ) ਦੀ ਤਨਖ਼ਾਹ 30 ਫ਼ੀਸਦੀ ਕੱਟਣ ਦੀ ਥਾਂ 60-70 ਫ਼ੀਸਦੀ ਜਾਂ ਸਾਰੀ ਕੱਟ ਲਓ, ਪਰੰਤੂ ਐਮ.ਪੀ ਲੈਡ ਦਾ ਲੋਕ ਹਿਤੈਸ਼ੀ ਅਤੇ ਵਿਕਾਸ ਮੁਖੀ ਫ਼ੰਡ ‘ਤੇ 2 ਸਾਲ ਦੀ ਪਾਬੰਦੀ ਨਾ ਲਗਾਈ ਜਾਵੇ। ਉਲਟਾ ਇਸ ਨੂੰ ਵਧਾ ਕੇ ਸਾਲਾਨਾ 25 ਕਰੋੜ ਰੁਪਏ ਕੀਤਾ ਜਾਵੇ।
    ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ ‘ਚ ਜੰਮੂ ਕਸ਼ਮੀਰ ਅੰਦਰ ਪੰਜਾਬੀ ਨਾਲ ਹੋਏ ਪੱਖਪਾਤ ਦਾ ਮੁੱਦਾ ਉਠਾਏ ਜਾਣ ‘ਤੇ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ


 ਕਿ ਪੰਜਾਬੀ ਭਾਸ਼ਾ ਅਤੇ ਕਿਸਾਨਾਂ ਨਾਲ ਹੋ ਰਿਹਾ ਵਿਤਕਰਾ ਬੇਹੱਦ ਨਿੰਦਾ ਜਨਕ ਅਤੇ ਚਿੰਤਾਜਨਕ ਹੈ, ਪਰੰਤੂ ਸੁਖਬੀਰ ਸਿੰਘ ਬਾਦਲ ਇਹ ਤਾਂ ਸਪਸ਼ਟ ਕਰਨ ਕਿ ਉਹ ਇਹ ਮੁੱਦਾ ਉਠਾ ਕਿਸੇ ਮੂਹਰੇ ਰਹੇ ਹਨ, ਜਦਕਿ ਮੋਦੀ ਖ਼ੁਦ ਸਰਕਾਰ ਦਾ ਹਿੱਸਾ ਹਨ, ਜੋ ਅਜਿਹੇ ਵਿਤਕਰੇ ਕਰ ਰਹੀ ਹੈ?
    ਭਗਵੰਤ ਮਾਨ ਨੇ ਕਿਹਾ ਕਿ ਇੱਕ ਕੁਰਸੀ ਲਈ ਬਾਦਲਾਂ ਨੇ ਖ਼ੁਦ ਦੀ ਜ਼ਮੀਰ ਵੇਚਣ ਦੇ ਨਾਲ-ਨਾਲ ਪੂਰੇ ਪੰਜਾਬ ਅਤੇ ਪੰਜਾਬੀਅਤ ਦਾ ਮੋਦੀ ਸਰਕਾਰ ਕੋਲ ਸੌਦਾ ਕਰ ਦਿੱਤਾ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger