ਜ਼ਿਕਰਯੋਗ ਹੈ ਕਿ ਬਚਪਨ ਵਿੱਚ ਕਾਗ਼ਜ਼ਾਂ ਤੋਂ ਜਹਾਜਾਂ ਦੇ ਮਾਡਲ ਬਣਾ ਕੇ 'ਏਅਰੋਨਾਟਿਕਸ' ਖੇਤਰ 'ਚ ਬੁਲੰਦੀਆਂ ਛੂਹਣ ਦਾ ਸੁਪਨਾ ਵੇਖਣ ਵਾਲੇ ਸ. ਯਾਦਵਿੰਦਰ ਸਿੰਘ ਖੋਖਰ ਵੱਲੋਂ ਤਿਆਰ ਕੀਤੇ ਜਹਾਜਾਂ ਦੇ ਮਾਡਲਾਂ ਦੀ ਧਾਕ ਸਮੁੱਚੇ ਦੇਸ਼ 'ਚ ਪੈਂਦੀ ਹੈ।ਉਹ ਪੰਜਾਬ ਦੇ ਪਹਿਲੇ ਕਿਸਾਨ ਹਨ ਜਿਨ•ਾਂ ਨੇ ਥਰਮਾਕੋਲ ਤੋਂ ਜਹਾਜਾਂ ਦੇ ਮਾਡਲ ਤਿਆਰ ਕੀਤੇ ਹਨ। ਉਨ•ਾਂ ਨੇ ਏਅਰੋਮਾਡਲ ਬਣਾਉਣ ਸਬੰਧੀ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਸਿਖਲਾਈ ਦੇਣ ਦਾ ਜਿਥੇ ਮਾਣ ਹਾਸਲ ਕੀਤਾ ਹੈ ਉਥੇ ਹੀ ਉਹ ਏ.ਐਮ.ਏ.ਆਈ (ਏਅਰ ਮਾਡਲਰਜ਼ ਐਸੋਸੀਏਸ਼ਨ ਆਫ਼ ਇੰਡੀਆ) ਦੇ ਨਿਯਮਤ ਮੈਂਬਰ ਵੀ ਹਨ। ਉਨ•ਾਂ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਲਈ ਏਅਰੋਮਾਡਲਿੰਗ ਸਬੰਧੀ ਵਰਕਸ਼ਾਪਾਂ ਦਾ ਆਯੋਜਨ ਕਰਵਾਇਆ ਜਦਕਿ ਉਨ•ਾਂ ਦੀ ਸੰਸਥਾ ਖੋਖਰ ਇਨੋਵੇਸ਼ਨ ਦੇ ਵਿਦਿਆਰਥੀ ਵੱਖ-ਵੱਖ ਸ਼੍ਰੇਣੀਆਂ 'ਚ ਰਾਸ਼ਟਰੀ ਪੱਧਰ 'ਤੇ ਅਹਿਮ ਪੁਰਸਕਾਰ ਜਿੱਤ ਚੁੱਕੇ ਹਨ।
ਇੰਜੀਨੀਅਰਿੰਗ ਦਿਵਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯਾਦਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਕੰਮ ਨਾ-ਮੁਮਕਿਨ ਨਹੀਂ, ਜੇਕਰ ਕਿਸੇ ਵੀ ਕੰਮ ਨੂੰ ਮਿਹਨਤ ਅਤੇ ਲਗਨ ਨਾਲ ਕੀਤਾ ਜਾਵੇ ਤਾਂ ਅਸੀਂ ਆਪਣੀ ਮੰਜ਼ਿਲ ਨੂੰ ਆਸਾਨੀ ਨਾਲ ਸਰ ਕਰ ਸਕਦੇ ਹਾਂ। ਉਨ•ਾਂ ਕਿਹਾ ਕਿ ਦੇਸ਼ ਦਾ ਭਵਿੱਖ ਵਿਦਿਆਰਥੀਆਂ 'ਤੇ ਨਿਰਭਰ ਕਰਦਾ ਹੈ ਜਦਕਿ ਸਾਡੇ ਦੇਸ਼ 'ਚ ਹੁਨਰ ਅਤੇ ਕਲਾ ਦੀ ਕੋਈ ਘਾਟ ਨਹੀਂ ਹੈ। ਉਨ•ਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੇ ਹੁਨਰ ਅਤੇ ਕਲਾ ਨੂੰ ਤਰਾਸ਼ਣ ਲਈ ਪਲੇਟਫ਼ਾਰਮ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਖੋਜ ਅਤੇ ਇਨੋਵੇਸ਼ਨ ਵੱਲ ਉਤਸ਼ਾਹਿਤ ਹੋ ਕੇ ਰਾਸ਼ਟਰ ਨਿਰਮਾਣ 'ਚ ਯੋਗਦਾਨ ਪਾ ਸਕਣ।ਏਅਰਸਪੇਸ ਇੰਜੀਨੀਅਰਿੰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਏਅਰਮਾਡਲਿੰਗ ਖੇਤਰ ਸਬੰਧੀ ਚਣੌਤੀਆਂ ਅਤੇ ਹੱਲਾਂ ਬਾਬਤ ਵਿਚਾਰ ਸਾਂਝੇ ਕਰਦਿਆਂ ਸ. ਖੋਖਰ ਨੇ ਦੱਸਿਆ ਕਿ ਇਹ ਖੇਤਰ ਬਹੁਤ ਸੂਖਮ ਅਤੇ ਚਣੌਤੀਆ ਭਰਪੂਰ ਹੈ ਜਦਕਿ ਖੇਤਰ 'ਚ ਕਾਮਯਾਬੀ ਹਾਸਲ ਕਰਨ ਲਈ ਕੰਮ ਪ੍ਰਤੀ ਸਮਰਪਣ ਅਤੇ ਇਕਾਗਰਤਾ ਬਹੁਤ ਅਹਿਮ ਸਥਾਨ ਰੱਖਦੀ ਹੈ।
ਇੰਜੀਨੀਅਰਿੰਗ ਦਿਵਸ ਮੌਕੇ ਆਨਲਾਈਨ ਪੱਧਰ 'ਤੇ ਹੋਏ ਵੱਖ-ਵੱਖ ਮੁਕਾਬਿਲਆਂ ਸਬੰਧੀ ਜਾਣਕਾਰੀ ਦਿੰਦਿਆਂ ਉਪ ਕੁਲਪਤੀ ਡਾ. ਪਰਾਗ ਦੀਵਾਨ ਨੇ ਦੱਸਿਆ ਕਿ 'ਸਰਚ ਦ ਬੈਸਟ ਆੱਨ ਇੰਟਰਨੈਟ' ਮੁਕਾਬਲਿਆਂ 'ਚ ਐਕਡਮਿਕ ਯੂਨਿਟ-2 ਤੋਂ ਵਿਦਿਆਰਥੀ ਰਵੀ ਕੁਮਾਰ ਨੇ ਪਹਿਲਾ, ਤਨਮੇਅ ਕਮਲ ਨੇ ਦੂਜਾ ਅਤੇ ਰੋਹਨ ਪਰੀਜਾ ਨੇ ਤੀਜਾ ਸਥਾਨ ਹਾਸਲ ਕੀਤਾ। ਉਨ•ਾਂ ਦੱਸਿਆ ਕਿ 'ਮਾਈ ਇਨੋਵੇਟਿਵ ਆਈਡੀਆ' ਸਬੰਧੀ ਹੋਏ ਮੁਕਾਬਲਿਆਂ 'ਚ ਮੈਕਾਟ੍ਰੋਨਿਕਸ ਇੰਜੀਨੀਅਰਿੰਗ ਦੇ ਵਿਦਿਆਰਥੀ ਅਜੀਤ ਸੋਹਲ ਨੇ ਪਹਿਲਾ, ਏਅਰੋਸਪੇਸ ਇੰਜੀਨੀਅਰਿੰਗ ਦੇ ਵਿਦਿਆਰਥੀ ਤੀਰੂਪਤੀ ਬਾਲਾਜੀ ਅਤੇ ਗੀਆ ਨੇ ਦੂਜਾ ਅਤੇ ਮੈਕਾਟ੍ਰਾਨਿਕਸ ਇੰਜੀਨੀਅਰਿੰਗ ਦੇ ਵਿਦਿਆਰਥੀ ਸੰਕੇਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਪੋਸਟਰ ਮੇਕਿੰਗ ਮੁਕਾਬਲਿਆਂ 'ਚ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਵਿਦਿਆਰਥਣ ਅੰਕਿਤਾ ਮਾਜੀ ਨੇ ਪਹਿਲਾ, ਸੀ.ਐਸ.ਈ ਦੇ ਵਿਦਿਆਰਥੀ ਅਲੀਅਸਗਰ ਸ਼ਬੀਰੂਹੁਸੈਨ ਨਾਜ਼ਰਾਲੀ ਨੇ ਦੂਜਾ ਸਥਾਨ ਜਦਕਿ ਸੀ.ਐਸ.ਈ ਏ.ਆਈ.ਐਮ.ਐਲ ਦੇ ਵਿਦਿਆਰਥੀ ਸੌਹਰਦਿਆ ਹਾਜ਼ਰਾ ਨੇ ਤੀਜੇ ਸਥਾਨ 'ਤੇ ਕਬਜ਼ਾ ਕੀਤਾ। ਇਸੇ ਤਰ•ਾਂ ਪੇਪਰ ਪ੍ਰੈਜੇਟੇਸ਼ਨ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦੀਵਾਨ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ 'ਚ ਮੈਕਾਟ੍ਰੋਨਿਕਸ ਇੰਜੀਨੀਅਰਿੰਗ ਦੇ ਸੰਕੇਤ ਸ਼ਰਮਾ ਨੇ ਪਹਿਲਾ, ਏਅਰੋਸਪੇਸ ਇੰਜੀਨੀਅਰਿੰਗ ਦੇ ਜੈ ਗਡੋਆ ਨੇ ਦੂਜਾ ਸਥਾਨ ਅਤੇ ਮਕੈਲੀਕਲ ਇੰਜੀਨੀਅਰਿੰਗ ਦੇ ਪ੍ਰਸ਼ਾਂਤ ਚੌਧਰੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਕੁਇਜ ਮੁਕਾਬਲਿਆਂ 'ਚ ਅਕੈਡਮਿਕ ਯੂਨਿਟ-1 ਦੇ ਵਿਦਿਆਰਥੀ ਮਾਨਸੀ ਰਾਘਵ ਅਤੇ ਸ਼ਕਸ਼ਮ ਰਾਜ ਨੇ ਪਹਿਲਾ, ਅਕੈਡਮਿਕ ਯੂਨਿਟ 1-2 ਤੋਂ ਭਲ ਵੇਦ ਚੰਦਰਾ, ਭਾਵੀ ਗਰਗ, ਓਜਸਵੀ ਰਾਣਾ, ਸ਼ਕਸ਼ਮ ਸ਼ੁਕਲਾ ਨੇ ਦੂਜਾ ਸਥਾਨ ਅਤੇ ਅਕੈਡਮਿਕ ਯੂਨਿਟ 1 ਅਤੇ 3 ਤੋਂ ਅਨੰਨਿਆ ਸ਼ਰਮਾ, ਦਿਵੰਸ਼ੂ ਸ਼ਰਮਾ, ਹਾਰਦਿਕ ਸ਼ਰਮਾ, ਰਿਸ਼ਭ ਕੁਮਾਰ ਅਤੇ ਸੋਨਲ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ।
No comments:
Post a Comment