SBP GROUP

SBP GROUP

Search This Blog

Total Pageviews

ਪ੍ਰਸਿੱਧ ਟੀਵੀ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲ੍ਹੇ ਸ਼ਾਹ) ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ

 ਚੰਡੀਗੜ੍ਹ, 24 ਦਸੰਬਰ : ਆਮ ਆਦਮੀ ਪਾਰਟੀ (ਆਪ) ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵੱਖ ਵੱਖ ਵਰਗਾਂ ਦੇ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਲੋਕਾਂ ਵਾਸਤੇ ਕੰਮਾਂ ਦੇ ਸਦਕੇ ਹੀ 'ਆਪ' ਦਾ ਕਾਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਮਸ਼ਹੂਰ ਟੀਵੀ ਕਲਾਕਾਰ ਸੁਰਿੰਦਰ ਫਰਿਸ਼ਤਾ (ਘੁੱਲ੍ਹੇ ਸ਼ਾਹ), ਮਹਿੰਦਰ ਸਿੰਘ ਕੇਪੀ ਦੇ ਕਰੀਬੀ ਰਾਜਿੰਦਰ ਸਿੰਘ ਅਤੇ ਸਮਾਜ ਸੇਵੀ ਜਸਵਿੰਦਰ ਸਿੰਘ ਮਾਸਟਰ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।


ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੀ ਹਾਜ਼ਰੀ ਵਿੱਚ ਸੁਰਿੰਦਰ ਫਰਿਸ਼ਤਾ (ਘੁੱਲ੍ਹੇ ਸ਼ਾਹ), ਰਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਮਾਸਟਰ ਨੇ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ।  ਇਸ ਮੌਕੇ ਸ਼ਾਮਲ ਹੋਈਆਂ ਸਖਸੀਅਤਾਂ ਨੇ ਕਿਹਾ ਕਿ ਪੰਜਾਬ 'ਚ ਵਾਰੋ ਵਾਰੀ ਸੱਤਾ ਉਤੇ ਰਹਿਣ ਵਾਲੀਆਂ ਕਾਂਗਰਸ ਤੇ ਅਕਾਲੀ-ਭਾਜਪਾ ਪਾਰਟੀ ਦੇ ਆਗੂਆਂ ਨੇ ਸਿਰਫ ਭ੍ਰਿਸ਼ਟਾਚਾਰ ਰਾਹੀਂ ਆਪਣੀ ਜਾਇਦਾਦ ਬਣਾਈ ਹੈ, ਪੰਜਾਬ ਦੀ ਤਰੱਕੀ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ ।
ਸੁਰਿੰਦਰ ਫਰਿਸ਼ਤਾ (ਘੁੱਲ੍ਹੇ ਸ਼ਾਹ) ਇਕ ਮਸ਼ਹੂਰ ਟੀਵੀ ਕਲਾਕਾਰ ਹਨ ਜਿਨ੍ਹਾਂ ਨੇ ਟੀਵੀ ਦੇ ਮਸ਼ਹੂਰ ਪ੍ਰੋਗਰਾਮ  ਝਿਲ-ਮਿਲ ਤਾਰੇ, ਰੌਣਕ ਮੇਲਾ, ਲਿਸ਼ਕਾਰਾ ਆਦਿ ਤੋਂ ਇਲਾਵਾ ਹੋਰ ਕਈ ਪ੍ਰੋਗਰਾਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਅੱਜ-ਕੱਲ੍ਹ ਉਨ੍ਹਾਂ ਵੱਲੋਂ ਐਕਟਿੰਗ ਐਕਡਮੀ ਚਲਾਈ ਜਾ ਰਹੀ ਹੈ।
ਜਸਵਿੰਦਰ ਸਿੰਘ ਮਾਸਟਰ ਉੱਘੇ ਸਮਾਜ ਸੇਵੀ ਹਨ। ਉਹ ਸਿੱਖਿਆ ਵਿਭਾਗ ਵਿੱਚੋਂ ਅਧਿਆਪਕ ਦੇ ਅਹੁਦੇ ਤੋਂ ਸੇਵਾਵਾ ਮੁਕਤ ਹੋਏ ਹਨ। ਉਹ ਸਰਕਾਰੀ ਨੌਕਰੀ ਵਿੱਚ ਜਾਣ ਤੋਂ ਪਹਿਲਾਂ ਰੰਗਰੇਟਾਂ ਦਲ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਰਹੇ ਹਨ।
ਰਾਜਿੰਦਰ ਸਿੰਘ ਪਿਛਲੇ 23 ਸਾਲਾਂ ਤੋਂ ਰਾਜਨੀਤੀ ''ਚ ਸਰਗਰਮ ਹਨ। ਉਹ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਦੇ ਕਰੀਬੀ ਹਨ। ਇਸ ਤੋਂ ਪਹਿਲਾਂ ਉਹ ਸੇਵਾ ਸਿੰਘ ਸੇਖਵਾਂ ਦੇ ਕਰੀਬੀ ਰਹੇ ਅਤੇ ਸਾਲ 1998 ਤੋਂ 2002 ਤੱਕ ਕਪੂਰਥਲਾ 'ਚ ਭਾਜਪਾ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਰਹੇ। ਉਹ 2013 ਤੋਂ ਸਮਾਜ ਸੇਵੀ ਅਤੇ ਐਂਟੀ ਕਰੱਪਸ਼ਨ ਸੰਸਥਾ ਅੰਮ੍ਰਿਤਸਰ ਦੇ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ।

No comments:


Wikipedia

Search results

Powered By Blogger