ਐਸ.ਏ.ਐਸ. ਨਗਰ 14 ਦਸੰਬਰ : ਡਾ:ਰਾਜੇਸ਼ ਕੁਮਾਰ ਰਹੇਜਾ, ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਦੀ ਪ੍ਰਧਾਨਗੀ ਹੇਠ ਲਾਇਨ ਵਿਭਾਗਾਂ ਦੀ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਾਗਬਾਨੀ ਵਿਭਾਗ ਭੋਂ ਰਖਿਆ ਵਿਭਾਗ, ਪਸ਼ੂ ਪਾਲਣ ਵਿਭਾਗ, ਡੇਅਰੀ ਡਿਵੈਲਪਮੈਂਟ ਵਿਭਾਗ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ। ਮੀਟਿੰਗ ਦੌਰਾਨ ਸਾਲ 2020-21 ਦੀ ਅਪਰੂਵਡ ਐਕਸ਼ਨ ਪਲਾਨ ਅਨੁਸਾਰ ਸਮੂਹ ਲਾਇਨ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਫਾਰਮਰ ਟਰੇਨਿੰਗਾਂ, ਐਕਸਪੋਜ਼ਰ ਵਿਜ਼ਟ, ਫਾਰਮ ਸਕੂਲ ਅਤੇ ਪ੍ਰਦਰਸ਼ਨੀਆਂ ਸਬੰਧੀ ਲੋੜੀਂਦੇ ਫੰਡਜ ਦੀ ਸਮੀਖਿਆ ਅਤੇ ਅਗਲੇ ਸਾਲ ਲਈ ਐਕਸ਼ਨ ਪਲਾਨ ਵਿਚਾਰ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ:ਰਾਜੇਸ਼ ਕੁਮਾਰ ਰਹੇਜਾ, ਮੁੱਖ ਖੇਤੀਬਾੜੀ ਅਫਸਰ ਦੱਸਿਆ ਕਿ ਐਕਸ਼ਨ ਪਲਾਨ ਜਿਲਾ ਐਸ.ਏ.ਐਸ.ਨਗਰ ਦੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਵੱਲੋਂ ਪ੍ਰਵਾਨ ਕਰਨ ਉਪਰੰਤ ਸਟੇਟ ਨੋਡਲ ਅਫਸਰ ਨੂੰ ਮੁੱਖ ਸਕੱਤਰ, ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਸਟੇਟ ਲੇਵਲ ਸੈਕਸ਼ਨਿੰਗ ਕਮੇਟੀ ਤੋਂ ਅਪਰੂਵਲ ਲਈ ਵਿਚਾਰੀ ਜਾਵੇਗੀ। ਇਸ ਤਰ੍ਹਾਂ ਹੇਠਲੇ ਪੱਧਰ ਤੋਂ ਤਿਆਰ ਕੀਤੀ ਐਕਸ਼ਨ ਪਲਾਨ ਹਲਕੇ ਦੇ ਕਿਸਾਨਾਂ ਦੀ ਮੰਗ ਅਤੇ ਜਰੂਰਤ ਅਨੁਸਾਰ ਵਿਊਂਤਬੰਦੀ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਐਗਰੀਕਲਚਰ ਇਨਫਰਾਸਟਕਚਰ ਫੰਡ ਸਕੀਮ ਜੋ ਕਿ 100% ਕੇਂਦਰ ਸਰਕਾਰ ਦੇ ਹਿੱਸੇ ਨਾਲ ਰਾਜ ਵਿੱਚ ਚਲਾਈ ਜਾਣੀ ਹੈ, ਪੋਸਟ ਹਾਰਵੇਸਟ ਮੈਨੇਜਮੈਂਟ ਅਧੀਨ ਇਨਫਾਰਸਟਕਚਰ ਅਤੇ ਅਸੈਸਟ ਵਾਸਤੇ ਵਿੱਤੀ ਸਹਾਇਤਾ ਦਾ ਉਪਬੰਧ ਹੈ, ਇਸ ਸਕੀਮ ਅਧੀਨ ਕਿਸਾਨ, ਫਾਰਮਰ ਪ੍ਰੋਡਯੂਸਰ ਆਰਗੇਨਾਈਜੇਸ਼ਨਾਂ, ਸਹਿਕਾਰੀ ਸਭਾਵਾਂ ਏਟਰਪਰੁਨਯੁਰ, ਪੀ ਪੀ ਮੋਡ ਤੇ ਚਲ ਰਹੇ ਪ੍ਰੋਜੈਕਟ ਇਹ ਵਿੱਤੀ ਸਹਾਇਤਾ ਲਈ ਯੋਗ ਹਨ। ਇਸ ਸਕੀਮ ਲਈ ਮੁੱਖ ਸਕੱਤਰ, ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਸਟੇਟ ਲੇਵਲ ਮੋਨੀਟਰਿੰਗ ਕਮੇਟੀ ਅਤੇ ਜਿਲਾ ਪੱਧਰ ਤੇ ਜਿਲੇ ਦੇ ਡਿਪਟੀ ਕਮਿਸ਼ਨਰ ਜੀ ਦੀ ਪ੍ਰਧਾਨਗੀ ਹੇਠ ਜਿਲਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਰਚਨਾ ਕੀਤੀ ਗਈ ਹੈ ਅਤੇ ਸਟੇਟ ਨੋਡਲ ਏਜੰਸੀ ਡਾਇਰੈਕਟਰ ਬਾਗਬਾਨੀ ਘੋਸ਼ਿਤ ਕੀਤੇ ਹਨ।
ਡਾ: ਦਿਨੇਸ਼ ਕੁਮਾਰ, ਡਿਪਟੀ ਡਾਇਰੈਕਟਰ ਬਾਗਬਾਨੀ ਵੱਲੋਂ ਇਸ ਸਕੀਮ ਦੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਕੀਮ ਅਧੀਨ ਯੋਗ ਪ੍ਰੋਜੈਕਟ ਲਈ ਦੋ ਕਰੋੜ ਦੇ ਕਰਜੇ ਤੱਕ 7 ਸਾਲ ਲਈ ਕਰਜੇ ਵਿੱਚ 3 ਫੀਸਦੀ ਵਿਆਜ ਛੋਟ ਦਾ ਉਪਬੰਧ ਹੈ। ਇਹ ਸਕੀਮ 10 ਸਾਲ ਲਈ 2020-21 ਤੋ 2029-30 ਤੱਕ ਚੱਲੇਗੀ। ਇਸ ਸਕੀਮ ਤਹਿਤ ਵੀ ਮਾਰਕੀਟਿੰਗ ਪਲੇਟਫਾਰਮ ਲਈ ਸਪਲਾਈ ਚੇਨ ਵੇਅਰਹਾਊਸ, ਸਾਇਲੋ, ਪੈਕ ਹਾਊਸ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਅਤੇ ਰਾਇਪਨਿੰਗ ਚੈਬੰਰ ਪੋਸਟ ਹਾਰਵੇਸਟ ਪ੍ਰੋਜੈਕਟ ਤਹਿਤ ਕਵਰ ਹੁੰਦੇ ਹਨ। ਇਸ ਸਕੀਮ ਨੂੰ ਪਬਲਿਕ ਡੋਮੇਨ ਤੇ ਅਪਲੋਡ ਕਰਨਾ ਜਰੂਰੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਸਮੂਹ ਲਾਇਨ ਵਿਭਾਗਾਂ ਨੂੰ ਕਿਸਾਨਾਂ ਦੀ ਆਰਥਿਕ ਸਥਿਤੀ ਦੀ ਮਜ਼ਬੂਤੀ ਲਈ ਇਸ ਸਕੀਮ ਦਾ ਲਾਹਾ ਲੈਣ ਵਾਸਤੇ ਪੁਰਜ਼ੋਰ ਅਪੀਲ ਕੀਤੀ। ਮੀਟਿੰਗ ਦੌਰਾਨ ਡਾ: ਹਰਪਾਲ ਸਿੰਘ, ਜਿਲਾ ਸਿਖਲਾਈ ਅਫਸਰ ਵੱਲੋਂ ਵੀ ਸਮੁੱਚੇ ਲਾਈਨ ਵਿਭਾਗ ਨੂੰ ਆਤਮਾ ਸਕੀਮ ਦੇ ਕੇਫਟੇਰੀਏ ਵਿੱਚ ਸਮੂਹ ਕੰਪੋਨੈਂਟ ਬਾਰੇ ਜਾਣਕਾਰੀ ਦਿੱਤੀ। ਪ੍ਰੋਜੈਕਟ ਡਾਇਰੈਕਟਰ ਆਤਮਾ ਸ੍ਰੀ ਬਲਵਿੰਦਰ ਸਿੰਘ ਸੋਹਲ ਨੇ ਕਿਹਾ ਕਿ ਅਗਾਂਹਵਧੂ ਅਤੇ ਉਧੱਮੀ ਕਿਸਾਨਾਂ ਦੀ ਸਫਲ ਕਹਾਣੀਆਂ ਭੇਜੀਆਂ ਜਾਣ ਤਾਂ ਜੋ ਕਿਸਾਨਾਂ ਤੋ ਕਿਸਾਨ ਸਿਖਲਾਈ ਪ੍ਰੋਗਰਾਮ ਤਹਿਤ ਚੰਗੀ ਤੇ ਤਕਨੀਕੀ ਖੇਤੀ ਦੇ ਉਪਰਾਲੇ ਹੋਰ ਕਿਸਾਨ ਵੀ ਅਸਲ ਜਿੰਦਗੀ ਵਿੱਚ ਵੱਧ ਤੋਂ ਵੱਧ ਅਪਨਾਉਣ।
No comments:
Post a Comment