ਐਸ.ਏ.ਐਸ. ਨਗਰ 14 ਦਸੰਬਰ : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਸਮੁੱਚੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋ ਵਿਸਵਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਐਸ.ਡੀ.ਐਮ ਦਫਤਰ ਤਹਿਸੀਲ ਖਰੜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਸ੍ਰੀ ਹਿੰਮਾਸ਼ੂ ਜੈਨ,(ਆਈ.ਏ.ਐਸ) ਐਸ.ਡੀ.ਐਮ ਖਰੜ ਵੱਲੋ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਹਿੰਮਾਸ਼ੂ ਜੈਨ, ਐਸ.ਡੀ.ਐਮ ਖਰੜ ਵੱਲੋ ਦੱਸਿਆ ਗਿਆ ਕਿ ਖੂਨਦਾਨ ਮਹਾਦਾਨ ਹੈ ਜਿਸ ਨਾਲ ਬਹੁਤ ਕੀਮਤੀ ਜਾਨਾਂ ਬਚਾਈਆ ਜਾ ਸਕਦੀਆ ਹਨ। ਇਹ ਸਾਰਿਆਂ ਨੂੰ ਕਰਨਾ ਚਾਹੀਦਾ ਹੈ। ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਖੂਨ ਕਿਸੇ ਦਵਾਈ ਆਦਿ ਤੋ ਤਿਆਰ ਨਹੀ ਕੀਤਾ ਜਾ ਸਕਦਾ ਸਗੋਂ ਇਸ ਨੂੰ ਇਨਸਾਨ ਤੋ ਹੀ ਉਸਦੀ ਇੱਛਾ ਅਨੁਸਾਰ ਲਿਆ ਜਾ ਸਕਦਾ ਹੈ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਕਮਲੇਸ ਕੁਮਾਰ ਨੇ ਦੱਸਿਆ ਕਿ ਕੋਵਿਡ 19 ਦੇ ਬਚਾਉ ਸਬੰਧੀ ਲੋਕਾ ਨੂੰ ਮਾਸਕ ਪਾਉਣ, ਚੰਗੀ ਤਰਾ ਸਾਬਣ ਨਾਲ ਹੱਥ ਧੋਣ ਤੇ ਸ਼ੋਸ਼ਲ ਡਿਸਟੈਂਸ ਰੱਖਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਆਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵੀ ਜਿਲਾ ਰੈਡ ਕਰਾਸ ਸ਼ਾਖਾ ਵੱਲੋ ਲਗਾਤਾਰ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
ਬਲੱਡਬੈਂਕ ਸਰਕਾਰੀ ਹਸਪਤਾਲ ਸੈਕਟਰ 16, ਚੰਡੀਗ੍ਹੜ ਅਤੇ ਸਰਕਾਰੀ ਹਸਪਤਾਲ, ਖਰੜ ਦੇ ਡਾਕਟਰਾ ਦੀ ਟੀਮ ਵੱਲੋ ਖੂਨ ਇੱਕਤਰ ਕੀਤਾ ਗਿਆ। ਇਸ ਕੈਪ ਦੋਰਾਨ 75 ਯੂਨਿਟ ਬਲੱਡ ਇੱਕਤਰ ਕੀਤਾ ਗਿਆ।
ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਖੂਨਦਾਨੀਆਂ ਨੂੰ ਬੈਜਜ, ਮਾਸਕ,ਸਾਬੁਣ,ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
No comments:
Post a Comment