ਐਸ ਏ ਐਸ ਨਗਰ, 14 ਫਰਵਰੀ :
ਜ਼ਿਲੇ ਅੰਦਰ 1 ਨਗਰ ਨਿਗਮ ਅਤੇ 7 ਨਗਰ ਕੌਂਸਲਾ ਦੀ ਹੋਈ ਵੋਟਿੰਗ ਦੌਰਾਨ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿਆ। ਜ਼ਿਲ੍ਰਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਵੋਟਿਗ ਪ੍ਰਕਿਰਿਆ ਦੌਰਾਨ ਸਮੁੱਚੇ ਚੋਣ ਅਮਲੇ ਵੱਲੋਂ ਨਿਭਾਈ ਡਿਊਟੀ ਜਿੱਥੇ ਸ਼ਲਾਘਾ ਕੀਤੀ, ਉਥੇ ਜ਼ਿਲਾ ਪ੍ਰਸ਼ਾਸਨ ਨੂੰ ਵੋਟਿੰਗ ਦੌਰਾਨ ਸਹਿਯੋਗ ਦੇਣ ਲਈ ਜ਼ਿਲਾ ਵਾਸੀਆਂ ਅਤੇ ਸਮੁੱਚੀ ਰਾਜਸੀ ਪਾਰਟੀਆਂ ਦਾ ਧੰਨਵਾਦ ਕੀਤਾ।
ਜ਼ਿਲਾ ਚੋਣ ਅਫ਼ਸਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲੇ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲਾ ਦੀ ਚੋਣਾਂ ਲਈ ਹੋਈ ਵੋਟਿੰਗ ਦੌਰਾਨ ਕਰੀਬ 60.08 ਫੀਸਦੀ ਵੋਟਾਂ ਪਈਆ। ਉਨਾਂ ਦੱਸਿਆ ਕਿ ਨਗਰ ਨਿਗਮ ਮੋਹਾਲੀ ’ਚ 55.54 ਫੀਸਦੀ, ਨਗਰ ਕੌਂਸਲ ਡੇਰਾਬਸੀ , ’ਚ 65.69 ਫੀਸਦੀ, ਕੁਰਾਲੀ ’ਚ 69.24 ਫੀਸਦੀ, ਬਨੂੰੜ ’ਚ 77.91 ਫੀਸਦੀ, ਲਾਲੜੂ ’ਚ 75.76 ਫੀਸਦੀ, ਜ਼ੀਰਕਪੁਰ ’ਚ 55 ਫੀਸਦੀ, ਨਯਾਗਾਓਂ ’ਚ 65.90 ਫੀਸਦੀ ਅਤੇ ਖਰੜ 58.14 ਫੀਸਦੀ ਵੋਟਿੰਗ ਹੋਈ। ਉਨਾਂ ਦੱਸਿਆ ਕਿ ਵੋਟਿੰਗ ਦੋਰਾਨ ਕੁੱਲ 2 ਲੱਖ 87 ਹਜ਼ਾਰ 479 ਵੋਟਰਾਂ ਨੇ ਮਤਦਾਨ ਦਾ ਭੁਗਤਾਨ ਕੀਤਾ ਅਤੇ 151034 ਮਰਦਾਂ ਨੇ, 136444 ਔਰਤਾਂ ਅਤੇ 1 ਧਰਡ ਜੈਂਡਰ ਨੇ ਵੋਟਾਂ ਪਾਈਆਂ।
ਸ੍ਰੀ ਦਿਆਲਨ ਨੇ ਦੱਸਿਆ ਕਿ ਪਈਆਂ ਵੋਟਾਂ ਦੇ ਨਤੀਜ਼ਿਆ ਲਈ 17 ਫਰਵਰੀ 2021 ਨੂੰ ਵੋਟਾਂ ਦੀ ਗਿਣਤੀ ਹੋਵੇਗੀ।
No comments:
Post a Comment