ਮੋਹਾਲੀ,13 ਫਰਵਰੀ 2021 : ਆਜ਼ਾਦ ਗਰੁੱਪ ਮੋਹਾਲੀ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਦਫ਼ਤਰ ਉਤੇ ਦੇਰ ਰਾਤ ਨੂੰ ਕਰੀਬ 9 ਵਜੇ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਸ਼ਾਮਪੁਰ ਦੇ ਵਿਆਕਤੀਆਂ ਨੇ ਹਮਲਾ ਕਰ ਦਿੱਤਾ।
ਇਸ ਸਬੰਧੀ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਸ਼ਾਮ ਨੂੰ ਉਹ ਜਦੋਂ ਆਪਣੇ ਦਫ਼ਤਰ ਵਿੱਚ ਬੈਠੇ ਸਨ ਤਾਂ ਅਚਾਨਕ ਗੁਰਮੀਤ ਸਿੰਘ ਸ਼ਾਮਪੁਰ ਦੇ ਵੱਡੀ ਗਿਣਤੀ ਬੰਦਿਆਂ ਨੇ ਹਮਲਾ ਕਰ ਦਿੱਤਾ। ਇਸ ਮੌਕੇ ਅਕਾਲੀ ਸਮਰਥਕਾਂ ਨੇ ਦਫ਼ਤਰ ਵਿੱਚ ਕੁਰਸੀਆਂ ਨੂੰ ਚੁੱਕ ਕੇ ਮੌਕੇ ਉਤੇ ਬੈਠੇ ਸਮਰਥਕਾਂ ਦੇ ਮਾਰੀਆਂ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਦੇ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਅਕਾਲੀ ਸਮਰਥਕਾਂ ਨੇ ਮੇਰੇ ਨਾਲ ਮਦਮਤਬੀਜੀ ਕਰਦਿਆਂ ਮੇਰੇ ਹੱਥੋਂ ਵਿਚੋਂ ਫੋਨ ਖੋਹ ਲਿਆ ਅਤੇ ਮੈਨੂੰ ਧੱਕਾ ਦੇ ਕੇ ਦੂਰ ਸੁੱਟ ਦਿੱਤਾ। ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਜਦੋਂ ਸਾਡੇ ਵੱਲੋਂ ਇਹ ਰੌਲਾ ਪਾਇਆ ਕਿ ਪੁਲਿਸ ਆ ਗਈ ਤਾਂ ਉਹ ਮੌਕੇ ਉਤੇ ਭੱਜੇ, ਨਹੀਂ ਤਾਂ ਹੋ ਸਕਦਾ ਸੀ ਕਿ ਸਾਡੇ ਸੱਟਾ ਵੀ ਮਾਰ ਸਕਦੇ ਸਨ।
No comments:
Post a Comment