ਐਸ ਏ ਐਸ ਨਗਰ,ਗੁਰਪ੍ਰੀਤ ਸਿੰਘ ਕਾਂਸਲ 27 ਫਰਵਰੀ :
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦੇ ਜੰਗਲੀ ਜੀਵ ਡਿਵੀਜ਼ਨ ਵਲੋਂ 3 ਮਾਰਚ ਨੂੰ ਸਿਸਵਾਂ ਕਮਿਊਨਿਟੀ ਰਿਜ਼ਰਵ ਵਿਖੇ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਫਓ ਡਾ. ਮੋਨਿਕਾ ਯਾਦਵ ਨੇ ਦੱਸਿਆ ਕਿ ਸਿਸਵਾਂ ਡੈਮ ਦੇ ਨਜ਼ਦੀਕੀ ਜੰਗਲਾਂ ਵਿਚ ਇਕ ਟਰੈਕ-ਏ-ਥੌਨ ਦਾ ਆਯੋਜਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਟਰੈਕ-ਏ-ਥੌਨ ਦਾ ਮੰਤਵ ਜੰਗਲੀ ਜੀਵਨ ਅਤੇ ਇਸਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਇਰਾਦੇ ਨਾਲ ਲੋਕਾਂ ਨੂੰ ਸਾਂਝੇ ਮੰਚ ‘ਤੇ ਲਿਆਉਣਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਿਸਵਾਂ ਕਮਿਊਨਿਟੀ ਰਿਜ਼ਰਵ ਇਕ ਆਦਰਸ਼ ਜਗ੍ਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸਿਸਵਾਨ ਕਮਿਊਨਿਟੀ ਰਿਜ਼ਰਵ ਖੇਤਰ ਦੇ ਵਾਤਾਵਰਣ ਦੀ ਸੰਭਾਲ ਅਤੇ ਨੇੜਲੇ ਲੋਕਾਂ ਦੀ ਰੋਜ਼ੀ ਰੋਟੀ ਲਈ ਮਹੱਤਵਪੂਰਣ ਸਥਾਨ ਰੱਖਦਾ ਹੈ।
ਇਸ ਟਰੈਕ-ਏ-ਥੌਨ ਵਿਚ ਸ੍ਰੀ ਗਿਰੀਸ਼ ਦਿਆਲਨ, ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ, ਸ਼੍ਰੀਮਤੀ ਆਸ਼ਿਕਾ ਜੈਨ, ਏ.ਡੀ.ਸੀ., ਐਸ ਏ ਐਸ ਨਗਰ, ਸ੍ਰੀਮਤੀ ਗੁਰਦੀਪ ਕੌਰ, ਜ਼ਿਲ੍ਹਾ ਖੇਡ ਅਫਸਰ, ਐਸ.ਏ.ਐਸ.ਨਗਰ ਵਲੋਂ ਹਿੱਸਾ ਲੈਣ ਦੀ ਉਮੀਦ ਹੈ।
ਸਿਸਵਾਂ ਡੈਮ ਦੇ ਨਜ਼ਦੀਕੀ ਖੇਤਰ ਵਿਚ ਆਉਣ ਵਾਲੇ ਸੈਲਾਨੀਆਂ ਲਈ ਤਿੰਨ ਵੱਖ-ਵੱਖ ਥੀਮੈਟਿਕ ਟਰੈਕ ਜਿਵੇਂ ਨੇਚਰ ਟ੍ਰੇਲ, ਸੈਂਟੀਨੇਸ ਪਾਥ ਅਤੇ ਸੇਰੇਨਿਟੀ ਲੇਨ ਹੋਣਗੇ। ਇਹ ਟਰੈਕ ਜੰਗਲ ਦੇ ਖੇਤਰ ਵਿੱਚੋਂ ਲੰਘਦੇ ਹਨ ਅਤੇ ਇਹ ਪੁਰਾਣੇ ਰਸਤੇ ਤੇ ਸੰਘਣੇ ਜੰਗਲਾਂ ਨਾਲ ਜੰਗਲਾਂ ਦਾ ਇੱਕ ਵਧੀਆ ਅਨੁਭਵ ਪ੍ਰਦਾਨ ਕਰਨ ਦੇ ਸਮਰੱਥ ਹਨ। ਇਹ ਜੰਗਲ ਬਹੁਤ ਸਾਰੇ ਜੰਗਲੀ ਜੀਵ ਜੰਤੂਆਂ ਦਾ ਘਰ ਹਨ ਜਿਵੇਂ ਭੌਂਕਣ ਵਾਲੇ ਹਿਰਨ, ਪੈਨਗੋਲਿਨ, ਸੁਨਹਿਰੀ ਗਿੱਦੜ ਆਦਿ।
ਰਜਿਸਟ੍ਰੇਸ਼ਨ ਕਰਵਾਉਣ ਲਈ ਸੈਲਾਨੀ 9855134040 ‘ਤੇ ਸੰਪਰਕ ਕਰ ਸਕਦੇ ਹਨ ਅਤੇ ਸਵੇਰੇ 8 ਵਜੇ ਤੱਕ ਸਿਸਵਾਂ ਡੈਮ ਵਿਖੇ ਪਹੁੰਚਣਗੇ। ਇਹ ਸੈਰ ਸਵੇਰੇ 11.30 ਵਜੇ ਮਿਰਜ਼ਾਪੁਰ ਫੋਰੈਸਟ ਰੈਸਟ ਹਾਊਸ ਵਿਖੇ ਸਮਾਪਤ ਹੋਵੇਗੀ।
No comments:
Post a Comment