ਐਸ. ਏ. ਐਸ. ਨਗਰ,ਗੁਰਪ੍ਰੀਤ ਸਿੰਘ ਕਾਂਸਲ 10 ਅਪਰੈਲ : ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਪ੍ਰੋਗਰਾਮ ਅਨੁਸਾਰ ਜਸਟਿਸ ਅਜੈ ਤਿਵਾੜੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਅਤੇ ਸ੍ਰੀ ਆਰ.ਐਸ. ਰਾਏ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਐਸ.ਏ.ਐਸ. ਨਗਰ ਦੀ ਯੋਗ ਅਗਵਾਈ ਵਿਚ ਅੱਜ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 2781 ਕੇਸ ਨਿਪਟਾਰੇ ਲਈ ਰੱਖੇ ਗਏ, ਜਿਨ੍ਹਾਂ ਵਿੱਚੋਂ 842 ਕੇਸਾਂ ਦਾ ਨਿਪਟਾਰਾ ਕਰ ਕੇ 49,91,12,829 ਕੀਮਤ ਦੇ ਅਵਾਰਡ ਪਾਸ ਕੀਤੇ ਗਏ।
ਇਸ
ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਆਰ.ਐਸ. ਰਾਏ, ਜ਼ਿਲ੍ਹਾ ਅਤੇ ਸੈਸ਼ਨ
ਜੱਜ-ਕੱਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਦੱਸਿਆ
ਕਿ ਕੌਮੀ ਲੋਕ ਅਦਾਲਤ ਦੌਰਾਨ ਕ੍ਰਿਮੀਨਲ ਕੰਪਾਉਂਡਏਬਲ ਓਫੈਂਸੀਜ਼, ਐੇਨ.ਆਈ. ਐਕਟ ਕੇਸ
ਅੰਡਰ ਸੈਕਸ਼ਨ-138, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਮੈਟ੍ਰੀਮੋਨੀਅਲ
ਡਿਸਪਿਉਟਸ,
ਲੇਬਰ ਡਿਸਪਿਉਟਜ਼, ਲੈਂਡ ਐਕਿਉਜਿ਼ਸ਼ਨ ਕੇਸ,
ਇਲੈਕਟ੍ਰੀਸਿਟੀ
ਐਂਡ ਵਾਟਰ ਬਿੱਲ (ਐਕਸਕਲੁਡਿੰਗ ਨੋਨ-ਕੰਪਾਉਂਡਏਬਲ ਥੈਫਟ ਕੇਸ, ਸਰਵਿਸਿਜ਼ ਮੈਟਰ
ਰਿਲੇਟਿੰਗ ਟੂ ਪੇਅ ਐਂਡ ਅਲਾਉਐਂਸ ਐਂਡ ਰਿਟ੍ਰਾਇਲ ਬੈਨੇਫਿਟਜ਼, ਰੇਵਿਨਿਊ ਕੇਸ, ਅਦਰ ਸਿਵਲ
ਕੇਸ (ਰੈਂਟ, ਈਜ਼ਮੈਂਟਰੀ ਰਾਈਟਸ, ਇਨਜੰਕਸ਼ਨ ਸੂਟਸ, ਸਪੈਸਿਫਿਕ ਪਰਫੋਰਮੈਂਸ ਕੇਸਾਂ
ਸਬੰਧੀ ਜਿਲ੍ਹਾ ਅਦਾਲਤ ਵਿੱਚ 13 ਬੈਂਚਾਂ ਦਾ ਗਠਨ ਕੀਤਾ ਗਿਆ ਸੀ।
ਇਨ੍ਹਾਂ
ਬੈਂਚਜ਼ ਦੀ ਪ੍ਰਧਾਨਗੀ ਸ੍ਰੀ ਸੰਦੀਪ ਕੁਮਾਰ ਸਿੰਗਲਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜਸ,
ਸ੍ਰੀ ਪਰਮਿੰਦਰ ਸਿੰਘ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਦਵਿੰਦਰ ਕੁਮਾਰ ਗੁਪਤਾ,
ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਅਵਤਾਰ ਸਿੰਘ ਬਾਰਦਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ,
ਸ੍ਰੀਮਤੀ ਸਿ਼ਖਾ ਗੋਇਲ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀਮਤੀ ਰੁਚੀ ਕੰਬੋਜ, ਵਧੀਕ
ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀ ਦੇਵਨੂਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ) ਸ
ਸ੍ਰੀ ਰਵਤੇਸ਼ ਇੰਦਰਜੀਤ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ)ਸ ਸ੍ਰੀਮਤੀ ਪਪਨੀਤ, ਸਿਵਲ
ਜੱਜ (ਜੂਨੀਅਰ ਡਵੀਜ਼ਨ)ਸ ਸ੍ਰੀਮਤੀ ਖਯਾਤੀ ਗੋਇਲ, ਸਿਵਲ ਜੱਜ (ਜੂਨੀਅਰ ਡਵੀਜ਼ਨ)ਸ
ਸ੍ਰੀਮਤੀ ਰਸਵੀਨ ਕੌਰ, ਸਿਵਲ ਜੱਜ (ਜੂਨੀਅਰ ਡਵੀਜਨ)ਸ ਸ੍ਰੀ ਕਮਲ ਕਾਂਤ, ਚੇਅਰਮੈਨ, ਸਥਾਈ
ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਸ੍ਰੀ ਕਰਮਜੀਤ ਸਿੰਘ ਸੁੱਲਰ, ਪ੍ਰਜਾਈਡਿੰਗ
ਅਫਸਰ, ਇੰਡਸਟ੍ਰੀਅਲ ਟ੍ਰਿਬਿਊਨਲ, ਐਸ.ਏ.ਐਸ. ਨਗਰ ਜੀਆਂ ਵਲੋਂ ਕੀਤੀ ਗਈ।
ਇਸ
ਤੋਂ ਇਲਾਵਾ ਸਬ-ਡਵੀਜ਼ਨ, ਡੇਰਾਬੱਸੀ ਵਿਖੇ 02 ਬੈਂਚ ਸ਼੍ਰੀ ਗੌਰਵ ਦੱਤਾ, ਸਿਵਲ ਜੱਜ
(ਜੂਨੀਅਰ ਡਵੀਜ਼ਨ) ਸ੍ਰੀ ਜਗਮੀਤ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਸਬ-ਡਵੀਜ਼ਨ,
ਖਰੜ ਵਿਖੇ 3 ਬੈਂਚ ਸ੍ਰੀਮਤੀ ਸਿ਼ਲਪੀ ਗੁਪਤਾ, ਅਡੀਸ਼ਨਲ ਸਿਵਲ ਜੱਜ, (ਸੀਨੀਅਰ ਡਵੀਜ਼ਨ)
ਸ੍ਰੀਮਤੀ ਨਿਧੀ ਸੈਣੀ, ਸਿਵਲ ਜੱਜ (ਜੂਨੀਅਰ ਡਵੀਜਨ) ਅਤੇ ਸ੍ਰੀਮਤੀ ਸੁਦੀਪਾ ਕੌਰ, ਸਿਵਲ
ਜੱਜ (ਜੂਨੀਅਰ ਡਵੀਜ਼ਨ) ਦੀ ਅਗਵਾਈ ਵਿਚ ਗਠਤ ਕੀਤੇ ਗਏ।
ਇਸ
ਅਦਾਲਤ ਲਈ ਐਸ.ਏ.ਐਸ. ਨਗਰ, ਡੇਰਾਬੱਸੀ ਅਤੇ ਖਰੜ ਦੀਆਂ ਸਾਰੀਆਂ ਅਦਾਲਤਾਂ ਨੇ ਵੱਧ ਤੋਂ
ਵੱਧ ਕੇਸ ਰਾਜ਼ੀਨਾਮੇ ਦੇ ਅਧਾਰ ਤੇ ਨਿਪਟਾਰੇ ਲਈ ਰੱਖੇ। ਜਿਲ੍ਹੇ ਅਤੇ ਸਬ-ਡਵੀਜ਼ਨਾਂ
ਦੀਆਂ ਸਾਰੀਆਂ ਅਦਾਲਤਾਂ ਵੱਲੋਂ ਵੱਖ ਵੱਖ ਧਿਰਾਂ ਦੀ ਸਹਿਮਤੀ ਨਾਲ ਕੌਮੀ ਲੋਕ ਅਦਾਲਤ ਵਿਚ
ਕੇਸ ਰਾਜ਼ੀਨਾਮੇ ਲਈ ਰੱਖੇ ਗਏ ਅਤੇ ਇਨ੍ਹਾਂ ਦਾ ਨਿਪਟਾਰਾ ਕਰਵਾਇਆ ਗਿਆ।
ਜਿਲ੍ਹਾ
ਅਤੇ ਸੈਸ਼ਨ ਜੱਜ ਨੇ ਕੌਮੀ ਲੋਕ ਅਦਾਲਤਾਂ ਦੇ ਵੱਖ-ਵੱਖ ਬੈਂਚਾਂ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ
ਅਥਾਰਟੀ, ਐਸ.ਏ.ਐਸ. ਨਗਰ ਵੀ ਹਾਜ਼ਰ ਸਨ। ਸ਼੍ਰੀ ਆਰ.ਐਸ. ਰਾਏ, ਮਾਨਯੋਗ ਜਿਲ੍ਹਾ ਅਤੇ
ਸੈਸ਼ਨਜ਼ ਜੱਜ-ਕੱਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ
ਲੋਕ ਅਦਾਲਤਾਂ ਦੇ ਫਾਇਦਿਆਂ ਬਾਰੇ ਦੱਸਿਆ ਕਿ ਲੋਕ ਅਦਾਲਤਾਂ ਵਿਚ ਫੈਸਲਾ ਹੋਣ ਤੇ ਕੇਸਾਂ
ਵਿੱਚ ਲੱਗੀ ਹੋਈ ਕੋਰਟ ਫੀਸ ਵਾਪਿਸ ਕਰ ਦਿੱਤੀ ਜਾਂਦੀ ਹੈ ਅਤੇ ਇਹਨਾ ਕੇਸਾਂ ਦੇ ਫੈਸਲੇ
ਦੀ ਕੋਈ ਅਪੀਲ ਨਹੀ ਹੁੰਦੀ ਅਤੇ ਰਾਜ਼ੀਨਾਮਾ ਕਰਨ ਕਾਰਨ ਪਾਰਟੀਆਂ ਦੇ ਰਿਸ਼ਤੇ ਵਿੱਚ ਤਰੇੜ
ਨਹੀ ਪੈਂਦੀ ਅਤੇ ਪਾਰਟੀਆਂ ਖੁਸ਼ੀ-ਖੁਸ਼ੀ ਘਰ ਜਾਂਦੀਆਂ ਹਨ।
ਇਸ
ਕੌਮੀ ਲੋਕ ਅਦਾਲਤ ਵਿਚ ਇੱਕ ਅਜਿਹਾ ਕੇਸ ਸਾਹਮਣੇ ਆਇਆ ਜਿਸ ਵਿਚ ਮਨਦੀਪ ਕੌਰ ਵਲੋਂ ਆਪਣੀ
ਪਤੀ ਮਨਦੀਪ ਸਿੰਘ ਤੇ ਅਧੀਨ ਧਾਰਾ 13 ਆਫ਼ ਹਿੰਦੂ ਮੈਰਿਜ ਐਕਟ ਅਧੀਨ ਮਿਤੀ 14.07.2020
ਨੂੰ ਦਾਇਰ ਕੀਤਾ ਗਿਆ ਸੀ ਅਤੇ ਨਾਲ ਹੀ ਮਨਦੀਪ ਕੌਰ ਵਲੋਂ ਅਧੀਨ ਧਾਰਾ 125
ਸੀ.ਆਰ.ਪੀ.ਸੀ. ਅਧੀਨ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ। ਇਨ੍ਹਾਂ ਕੇਸਾਂ ਵਿਚ ਸ੍ਰੀਮਤੀ
ਸਿ਼ਖਾ ਗੋਇਲ, ਪ੍ਰਿੰਸੀਪਲ ਜੱਜ, ਫੈਮਲੀ ਕੋਰਟ ਅਤੇ ਬੈਂਚ ਦੇ ਮੈਂਬਰਾਂ ਦੀਆਂ ਕੋਸਿ਼ਸ਼ਾਂ
ਸਦਕਾ ਪਰਿਵਾਰ ਨੂੰ ਮੁੜ ਇਕੱਠਿਆਂ ਕੀਤਾ ਗਿਆ ਅਤੇ ਦੋਵੇਂ ਪਾਰਟੀਆਂ ਵਲੋਂ ਇੱਕ ਦੂਜੇ
ਖਿਲਾਫ ਦਰਜ ਕੇਸ ਵਾਪਸ ਲੈ ਕੇ ਮੁੜ ਇਕੱਠਿਆਂ ਰਹਿਣਾ ਦਾ ਫੈਸਲਾ ਕੀਤਾ ਗਿਆ।
No comments:
Post a Comment