ਐਸ. ਏ. ਐਸ. ਨਗਰ, ਗੁਰਨਾਮ ਸਾਗਰ 10 ਅਪਰੈਲ : ਕਾਂਗਰਸ ਅਤੇ ਅਕਾਲੀ ਦਲ ਆਪਣਾ ਪ੍ਰਧਾਨ ਬਣਾਉਣ ਲਈ ਦਿਨ ਰਾਤ ਇਕ ਕਰੀ ਬੈਠੇ ਹਨ ਉਥੇ ਭੂ-ਮਾਫੀਆ ਵੀ ਆਜ਼ਾਦ ਕੌਂਸਲਰਾਂ ਦੇ ਦਮ ਤੇ ਆਪਣਾ ਪ੍ਰਧਾਨ ਬਣਾਉਣ ਵਿੱਚ ਜੁਟ ਗਿਆ ਹੈ ।ਭੂ ਮਾਫ਼ੀਆ ਦੀ ਅੱਖ ਸ਼ਹਿਰ ਦੀ ਸੌ ਅਰਬ ਦੀ ਸ਼ਾਮਲਾਤ ਜ਼ਮੀਨ ਤੇ ਹੈ ।ਸ਼ਹਿਰ ਦੇ ਵੱਡੇ ਵੱਡੇ ਕਲੋਨਾਈਜ਼ਰ ਅਤੇ ਭੂ ਮਾਫੀਆ ਨੇ ਗੱਠਜੋੜ ਬਣਾ ਲਿਆ ਹੈ ।ਕਈ ਕਲੋਨਾਈਜ਼ਰ ਆਪਣੀਆਂ ਘਪਲੇਬਾਜ਼ੀਆਂ ਨੂੰ ਛੁਪਾਉਣ ਲਈ ਕੌਂਸਲਰਾਂ ਦੀ ਖ਼ਰੀਦ ਫ਼ਰੋਖ਼ਤ ਕਰ ਰਹੇ ਹਨ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਇਕ ਕੌਂਸਲਰ ਦੀ ਕੀਮਤ ਪੰਜਾਹ ਲੱਖ ਰੁਪਏ ਰੱਖੀ ਸੀ ਜੋ ਵਧ ਕੇ ਇੱਕ ਕਰੋੜ ਤਕ ਚਲੀ ਗਈ ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਪਗ ਪੰਜ ਕੌਂਸਲਰ ਭੂ ਮਾਫੀਆ ਨੇ ਖ਼ਰੀਦ ਲਏ ਹਨ ਜਿਨ੍ਹਾਂ ਨੂੰ ਪਹਾੜੀ ਖੇਤਰ ਵਿੱਚ ਸਰ ਕਰਾਈ ਜਾ ਰਹੀ ਹੈ ਅਤੇ ਪ੍ਰਧਾਨਗੀ ਦੀ ਚੋਣ ਵਾਲੇ ਦਿਨ ਹੀ ਸਿੱਧਾ ਮੀਟਿਗ ਵਿੱਚ ਲਿਆਂਦਾ ਜਾਏਗਾ ।
ਭੂ ਮਾਫੀਆ ਕਾਂਗਰਸ ਅਤੇ ਅਕਾਲੀ ਕੌਂਸਲਰਾਂ ਵਿਚ ਵੀ ਸੇਂਧ ਲਾਉਣ ਵਿਚ ਜੁਟਿਆ ਹੋਇਆ ਹੈ ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਲਈ ਵੀ ਕੌਂਸਲਰ ਜੁਟਾ ਸਕਦਾ ਹੈ ।ਉਂਜ ਅਕਾਲੀ ਦਲ ਅਤੇ ਕਾਂਗਰਸ ਵਿੱਚ ਤਿੰਨ ਤਿੰਨ ਧੜੇ ਬਣੇ ਹੋਏ ਹਨ ।ਮਾਫੀਆ ਦੀ ਅੱਖ ਅਕਾਲੀ ਦਲ ਅਤੇ ਕਾਂਗਰਸ ਦੇ ਅੰਦਰੂਨੀ ਧੜਿਆਂ ਤੇ ਵੀ ਹੈ
No comments:
Post a Comment