SBP GROUP

SBP GROUP

Search This Blog

Total Pageviews

ਚੰਡੀਗੜ੍ਹ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਰਿੰਗ ਦੇ ਵਿਦਿਆਰਥੀ ਸਚਿਨ ਸ਼ਰਮਾ ਨੇ ਪਾਸ ਕੀਤੀ ਗੇਟ ਪ੍ਰੀਖਿਆ; ਵਹੀਕਲ ਡਿਜ਼ਾਈਨਿੰਗ ਖੇਤਰ ’ਚ ਕਰੇਗਾ ਰਿਸਰਚ

 ਘੜੂੰਆਂ, ਜਸਬੀਰ ਸਿੰਘ 09 ਅਪੈ੍ਰਲ :  ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਸਚਿਨ ਸ਼ਰਮਾ ਨੇ ਰਾਸ਼ਟਰੀ ਪੱਧਰ ਦੇ ਟੈਸਟ ਗੇਟ-2021 (ਗ੍ਰੈਜੂਏਟ ਐਪਟੀਟਿਊਡ ਟੈਸਟ ਇੰਨ ਇੰਜੀਨੀਅਰਿੰਗ) ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ 76ਵਾਂ ਰੈਂਕ ਹਾਸਲ ਕੀਤਾ ਹੈ। ਬੀਤੇ ਮਹੀਨੇ ਭਾਰਤੀ ਉਦਯੋਗਿਕੀ ਸੰਸਥਾਨ (ਆਈ.ਆਈ.ਟੀ) ਬੰਬੇ ਵੱਲੋਂ ਗ੍ਰੈਜੂਏਟ ਐਪਟੀਟਿਊਡ ਟੈਸਟ ਇੰਨ ਇੰਜੀਨੀਅਰਿੰਗ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ, ਜਿਸ ’ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਹਲਦਵਾਨੀ (ਉਤਰਾਖੰਡ) ਦੇ ਰਹਿਣ ਵਾਲੇ ਸਚਿਨ ਸ਼ਰਮਾ ਨੇ ਪਹਿਲੀ ਕੋਸ਼ਿਸ਼ ’ਚ ਹੀ ਟੈਸਟ ਪਾਸ ਕਰਕੇ ’ਵਰਸਿਟੀ ਦਾ ਨਾਮ ਚਮਕਾਇਆ ਹੈ।



ਜਾਣਕਾਰੀ ਦਿੰਦਿਆਂ ਵਿਦਿਆਰਥੀ ਸਚਿਨ ਸ਼ਰਮਾ ਨੇ ਦੱਸਿਆ ਕਿ ਭਾਰਤੀ ਉਦਯੋਗਿਕੀ ਸੰਸਥਾਨ ਬੰਬੇ ਵੱਲੋਂ ਗੇਟ-2021 ਦੀ ਪ੍ਰੀਖਿਆ 6 ਫ਼ਰਵਰੀ ਤੋਂ 14 ਫ਼ਰਵਰੀ ਤੱਕ ਲਈ ਗਈ ਸੀ। ਦੇਸ਼ ਵਿਆਪੀ ਪੱਧਰ ’ਤੇ 7 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਦਿੱਤੀ ਸੀ ਅਤੇ 17.82 ਫ਼ੀਸਦੀ ਵਿਦਿਆਰਥੀ ਹੀ ਗੇਟ ਪ੍ਰੀਖਿਆ ’ਚ ਪਾਸ ਹੋਣ ’ਚ ਸਫ਼ਲ ਰਹੇ ਹਨ। ਉਸ ਨੇ ਦੱਸਿਆ ਕਿ ਗੇਟ ਪ੍ਰੀਖਿਆ ਕੁੱਲ 27 ਪੇਪਰਾਂ ’ਚ ਆਯੋਜਿਤ ਕੀਤੀ ਗਈ ਸੀ, ਜਿਸ ’ਚ ਦੋ ਨਵੇਂ ਵਿਸ਼ੇ ਵਾਤਾਵਰਣ ਵਿਗਿਆਨ ਅਤੇ ਇੰਜੀਨੀਅਰਿੰਗ, ਹਿਊਮੈਨਟੀ ਐਂਡ ਸੋਸ਼ਲ ਸਾਇੰਸਿਜ਼ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਗੇਟ ਪ੍ਰੀਖਿਆ ’ਚ ਉਸਨੇ 100 ਵਿਚੋਂ 84.16 ਅੰਕ ਪ੍ਰਾਪਤ ਕਰਕੇ ਆਲ ਇੰਡੀਆ 76ਵਾਂ ਰੈਂਕ ਹਾਸਲ ਕੀਤਾ ਹੈ। ਸਚਿਨ ਨੇ ਦੱਸਿਆ ਕਿ ਉਸ ਨੂੰ 1000 ਵਿਚੋਂ 885 ਗੇਟ ਸਕੋਰ ਹਾਸਲ ਹੋਏ ਹਨ, ਜਿਸ ਦੀ ਬਦੌਲਤ ਉਹ ਦੇਸ਼ ਭਰ ’ਚੋਂ ਚੰਗਾ ਰੈਂਕ ਹਾਸਲ ਕਰਨ ’ਚ ਕਾਮਯਾਬ ਰਿਹਾ ਹੈ ਅਤੇ ਭਵਿੱਖ ’ਚ ਉਹ ਵਹੀਕਲ ਡਿਜ਼ਾਇੰਨਿੰਗ ਦੇ ਖੇਤਰ ’ਚ ਰਿਸਰਚ ਕਰਨਾ ਚਾਹੁੰਦਾ ਹੈ।
ਸਚਿਨ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਉਸ ਲਈ ਪ੍ਰੀਖਿਆ ਪਾਸ ਕਰਨੀ ਚਣੌਤੀ ਭਰਪੂਰ ਜ਼ਰੂਰ ਸੀ, ਪਰ ਨਾਮੁਮਕਿਨ ਸਿੱਧ ਨਹੀਂ ਹੋਈ। ਉਸਨੇ ਬਾਰ੍ਹਵੀਂ ਸ਼੍ਰੇਣੀ ਦੀ ਪੜ੍ਹਾਈ ਮਹਾਂਰਿਸ਼ੀ ਵਿਦਿਆ ਮੰਦਿਰ ਸਕੂਲ, ਹਲਦਵਾਨੀ ਵਿਖੇ 67 ਫ਼ੀਸਦੀ ਅੰਕ ਲੈ ਕੇ ਕੀਤੀ ਜਦਕਿ ਗ੍ਰੈਜ਼ੂਏਸ਼ਨ ਦੀ ਪੜ੍ਹਾਈ ’ਚ 7.1 ਸੀ.ਜੀ.ਪੀ.ਏ ਬਰਕਰਾਰ ਰੱਖੇ ਹਨ। ਸਚਿਨ ਨੇ ਦੱਸਿਆ ਕਿ ਉਸ ਵੱਲੋਂ ਇਹ ਵਕਾਰੀ ਪ੍ਰੀਖਿਆ ਬਿਨਾਂ ਕਿਸੇ ਵਿਸ਼ੇਸ਼ ਕੋਚਿੰਗ ਦੇ ਪਾਸ ਕੀਤੀ ਹੈ। ਉਸਨੇ ਦੱਸਿਆ ਕਿ ਕੋਰਸ ਦੌਰਾਨ ’ਵਰਸਿਟੀ ਦੇ ਅਧਿਆਪਕਾਂ ਨੇ ਉਸ ਦਾ ਮਾਰਗ ਦਰਸ਼ਨ ਕਰਕੇ ਪੂਰਾ ਸਾਥ ਦਿੱਤਾ, ਜਿਸ ਕਾਰਨ ਉਸ ਨੂੰ ਪ੍ਰੀਖਿਆ ਪਾਸ ਕਰਨ ਦੀ ਰਣਨੀਤੀ ਬਣਾਉਣੀ ਸੌਖਾਲੀ ਹੋਈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ 5-6 ਘੰਟੇ ਪ੍ਰੀਖਿਆ ਦੀ ਤਿਆਰੀ ਲਈ ਪੜ੍ਹਾਈ ਕਰਦਾ ਸੀ।
ਇਸ ਮੌਕੇ ਸਚਿਨ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ’ਵਰਸਿਟੀ ਦੇ ਵਿਦਿਆਰਥੀ ਹਰ ਖੇਤਰ ’ਚ ਮੱਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਅਪਣਾਏ ਅਕਾਦਮਿਕ ਮਾਡਲ ਅਤੇ ਉਦਯੋਗਿਕ ਗਠਜੋੜਾਂ ਦੀ ਸਹਾਇਤਾ ਨਾਲ ਵਿਦਿਆਰਥੀ ਮੌਜੂਦਾ ਲੋੜਾਂ ਅਤੇ ਸੰਭਾਵਨਾਵਾਂ ਬਾਰੇ ਬਿਹਤਰ ਗਿਆਨ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਦੇ ਨਾਲ-ਨਾਲ ਸੈਮੀਨਾਰ, ਵਰਕਸ਼ਾਪਾਂ ਅਤੇ ਕਾਨਫ਼ਰੰਸਾਂ ਦੇ ਮਾਧਿਅਮ ਨਾਲ ਖੋਜ, ਉਦਯੋਗ, ਪ੍ਰਸ਼ਾਸਨਿਕ ਸੇਵਾਵਾਂ ਵਰਗੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦਾ ਮਾਰਗ ਦਰਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਉਕਤ ਖੇਤਰਾਂ ਦੀ ਬਾਰੀਕੀਆਂ ਅਤੇ ਸੰਭਾਵਨਾਵਾਂ ਤੋਂ ਜਾਣੂ ਕਰਵਾਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।

No comments:


Wikipedia

Search results

Powered By Blogger