SBP GROUP

SBP GROUP

Search This Blog

Total Pageviews

ਵੋਟਾਂ ਵਿੱਚ ਦਰੁਸਤੀ ਕਰਨ ਹਿੱਤ ਜਾਗਰੂਕ ਕਰਨ ਲਈ ਤਹਿਸੀਲ ਡੇਰਾਬੱਸੀ ਵਿਖੇ ਲਗਾਇਆ ਕੈਂਪ

ਡੇਰਾਬਸੀ, 29 ਜੂਨ :ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01 ਜਨਵਰੀ 2021 ਦੇ ਆਧਾਰ 'ਤੇ ਚੱਲ ਰਹੀ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਆਮ ਜਨਤਾ ਨੂੰ ਵੋਟਾਂ ਬਣਵਾਉਣ ਅਤੇ ਵੋਟਾਂ ਵਿੱਚ ਦਰੁਸਤੀ ਕਰਨ ਹਿੱਤ ਜਾਗਰੂਕ ਕਰਨ ਲਈ ਐਸ.ਡੀ.ਐਮ ਡੇਰਾਬੱਸੀ ਦੇ ਸਹਿਯੋਗ ਨਾਲ ਤਹਿਸੀਲ ਡੇਰਾਬੱਸੀ ਵਿਖੇ ਕੈਂਪ ਲਗਾਇਆ ਗਿਆ।


 ਇਹ ਜਾਣਕਾਰੀ ਦਿੰਦਿਆਂ ਤਹਿਸੀਲਦਾਰ (ਚੋਣਾਂ) ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਕੈਂਪ ਦੋਰਾਨ 18 ਤੋਂ 21 ਸਾਲ ਦੇ ਨਵੇਂ ਵੋਟਰਾਂ ਦੇ ਫਾਰਮ ਪ੍ਰਾਪਤ ਕੀਤੇ ਗਏ ਅਤੇ ਉਨ੍ਹਾਂ ਨੂੰ ਆਨਲਾਈਨ ਐਂਟਰ ਕੀਤਾ ਗਿਆ। ਇਸ ਤੋਂ ਇਲਾਵਾ ਆਮ ਜਨਤਾ ਨੂੰ ਆਨਲਾਈਨ ਵੋਟਾਂ ਬਣਵਾਉਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟ੍ਰੇਨਿੰਗ ਵੀ ਦਿੱਤੀ ਗਈ। ਇਸ ਮੌਕੇ ਵੋਟਰਾਂ ਨੂੰ ਦੱਸਿਆ ਗਿਆ ਕਿ ਉਹ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://nvsp.inhttps://voterportal.eci.gov.in/ ਅਤੇ Voter Helpline App ਰਾਹੀਂ ਕਿਸ ਤਰ੍ਹਾਂ ਆਨਲਾਈਨ ਵੋਟ ਬਣਵਾ, ਕੱਟਵਾ ਅਤੇ ਵੋਟ 'ਚ ਲੋੜੀਂਦੀ ਦਰੁਸਤੀ ਕਰ ਸਕਦੇ ਹਨ। ਵੋਟਰਾਂ ਨੂੰ ਟੋਲ ਫ੍ਰੀ ਨੰਬਰ 1950 ਬਾਰੇ ਜਾਗਰੂਕ ਕੀਤਾ ਗਿਆ।


No comments:


Wikipedia

Search results

Powered By Blogger