SBP GROUP

SBP GROUP

Search This Blog

Total Pageviews

ਵਿਗਿਆਨਕ ਬੱਕਰੀ ਪਾਲਣ ਸਿਖਲਾਈ ਕੋਰਸ ਹੁਨਰ ਅਤੇ ਆਮਦਨ ਵਧਾਉਣ ਦਾ ਵਧੀਆ ਜ਼ਰੀਆ

 ਐਸ ਏ ਐਸ ਨਗਰ, 09 ਜੁਲਾਈ : ਵਿਗਿਆਨਕ ਬੱਕਰੀ ਪਾਲਣ" ਸਿਖਲਾਈ ਕੋਰਸ ਹੁਨਰ ਅਤੇ ਆਮਦਨ ਵਧਾਉਣ ਦਾ ਇੱਕ ਵਧੀਆ ਜ਼ਰੀਆ ਹੈ ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ., ਨਗਰ (ਮੋਹਾਲੀ) ਨੇ  “ਵਿਗਿਆਨਕ ਬੱਕਰੀ ਪਾਲਣ” ਵਿਸ਼ੇ 'ਤੇ ਇੱਕ ਹਫਤੇ ਦਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨ ਕਿਸਾਨਾਂ ਨੇ ਹਿੱਸਾ ਲਿਆ। 


ਸਿਖਲਾਈ ਕੋਰਸ ਦੌਰਾਨ ਡਾ.ਪਰਮਿੰਦਰ ਸਿੰਘ, ਸਹਿਯੋਗੀ ਨਿਰਦੇਸ਼ਕ, ਕੇ.ਵੀ.ਕੇ., ਮੋਹਾਲੀ ਨੇ ਕਿਸਾਨਾਂ ਨੂੰ ਬੱਕਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ,ਉਮਰ, ਸਮੂਹਾਂ ਲਈ ਫੀਡ ਤਿਆਰ ਕਰਨ ਅਤੇ ਉਹਨਾਂ ਤੇ ਹੋਣ ਵਾਲੇ ਵੱਖ-ਵੱਖ ਤਕਨੀਕੀ ਖਰਚਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਬੱਕਰੀ ਪਾਲਣ ਦੇ ਕਿੱਤੇ ਤੋਂ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਬਾਰੇ ਪ੍ਰੇਰਿਤ ਕੀਤਾ।


ਉਨ੍ਹਾਂ ਨੇ ਕਿਸਾਨਾਂ ਨੂੰ ਕੇ.ਵੀ.ਕੇ ਅਤੇ ਗਡਵਾਸੂ, ਲੁਧਿਆਣਾ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। 

ਡਾ. ਸ਼ਸ਼ੀ ਪਾਲ, ਸਹਾਇਕ ਪ੍ਰੋਫੈਸਰ  (ਟ੍ਰੇਨਿੰਗ ਕੋਆਰਡੀਨੇਟਰ) ਨੇ ਦੱਸਿਆ ਕਿ ਬੱਕਰੀ ਪਾਲਣ ਦਾ ਕਿੱਤਾ ਮੁੱਖ ਤੌਰ 'ਤੇ ਕਿਸਾਨਾਂ ਦੇ ਹੁਨਰ 'ਤੇ ਨਿਰਭਰ ਕਰਦਾ ਹੈ। ਉਹਨਾਂ ਨੇ ਬੱਕਰੀ ਫਾਰਮ ਵਿੱਚ ਬੱਕਰੀਆਂ ਦੀ ਰਿਹਾਇਸ਼, ਨਸਲਾਂ ਦੀ ਚੋਣ, ਰਿਕਾਰਡ ਸੰਭਾਲ, ਪ੍ਰਜਣਨ ਪ੍ਰਬੰਧਨ, ਰੋਗਾਂ ਦੇ ਨਿਯੰਤਰਣ ਅਤੇ ਬੱਕਰੀ ਫਾਰਮ ਦੀ ਆਰਥਿਕਤਾ ਦਾ ਪ੍ਰਬੰਧ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। 

ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਬੱਕਰੀ ਫਾਰਮ ਅਤੇ ਫੀਡ ਮਿੱਲ ਦਾ ਵਿੱਦਿਅਕ ਦੌਰਾ ਵੀ ਕਰਵਾਇਆ ਗਿਆ। 

ਅਧਿਕਾਰੀਆਂ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਪਰੋਕਤ ਦਰਸਾਈਆਂ ਗਈਆਂ ਤਕਨੀਕਾਂ ਨੂੰ ਅਪਣਾਉਣ, ਜਿਸ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਕੇ ਮੁਨਾਫ਼ਾ ਕਮਾ ਸਕਦੇ ਹਨ।

No comments:


Wikipedia

Search results

Powered By Blogger