ਮੋਹਾਲੀ, 17 ਸਤੰਬਰ : ਲੋਕਲ ਕਿਸਾਨੀ ਮੋਰਚਿਆਂ ਦਾ ਕਿਸਾਨ ਸੰਘਰਸ਼ ਵਿਚ ਵੱਡਾ ਯੋਗਦਾਨ ਹੈ ਅਤੇ 19 ਸਤੰਬਰ ਦੀ ਮੋਹਾਲੀ ਮਹਾਂ-ਪੰਚਾਇਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਇਕਜੁੱਟ ਕਰਕੇ 27 ਸਤੰਬਰ ਦੇ ਭਾਰਤ ਬੰਦ ਲਈ ਮੀਲ ਪੱਥਰ ਸਾਬਤ ਹੋਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ‘ਆਓ ਪੰਜਾਬ ਨੂੰ ਸਿੱਖਿਅਤ ਕਰੀਏ ਅਤੇ ਕਿਸਾਨ ਮੋਰਚਾ ਮਹਾਂ ਪੰਚਾੲਤ ਵਲੋਂ ਬੋਲਦਿਆਂ ਪ੍ਰਸਿੱਧ ਕਲਾਕਾਰ ਸੋਨੀਆ ਮਾਨ ਨੇ ਕੀਤਾ। ਇਸ ਦੌਰਾਨ ਉਹਨਾਂ ਇਲਾਕੇ ਦੇ ਲੋਕਾਂ ਨੂੰ ਗੁਰਦੁਆਰਾ ਅੰਬ ਸਾਹਿਬ ਨਜ਼ਦੀਕ 19 ਸਤੰਬਰ ਨੂੰ ਹੋ ਰਹੀ ਇਸ ਮਹਾਂ ਪੰਚਾਇਤ ਵਿਚ ਭਾਰੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ।
ਉਹਨਾਂ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਹਨਾਂ ਮੰਚਾਂ ਉਤੇ ਨੌਜਵਾਨਾਂ ਨਾਲ ਪਟਿਆਲਾ, ਮੋਹਾਲੀ, ਫਤਿਹਗੜ ਸਾਹਿਬ, ਰੋਪੜ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਦੌਰਾ ਕਰਕੇ ਆਏ ਹਨ। ਥਾਂ ਥਾਂ ਉਪਰ ਰੈਲੀਆਂ ਕਰਕੇ ਕਿਸਾਨਾਂ ਨੂੰ 19 ਤਰੀਕ ਨੂੰ ਪੰਜਾਬ ਅਤੇ ਹਰਿਆਣਾ ਦੇ ਇਕੱਠ ਵਜੋਂ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਡਟਣ ਦਾ ਸੱਦਾ ਦਿੱਤਾ। ਨਾਲ ਹੀ ਉਹਨਾਂ ਦਸਿਆ ਕਿ ਇਸ ਮਹਾਂ ਪੰਚਾਇਤ ਵਿਚ ਕਿਸਾਨ ਮੋਰਚੇ ਦੇ ਵੱਡੇ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੁ ਸਿੰਘ ਮਾਨਸਾ, ਗੁਰਨਾਮ ਸਿੰਘ ਚੜੂਨੀ ਸਮੇਤ ਹੋਰ ਉਚ ਕੋਟੀ ਆਗੂ ਵੱਡੀ ਗਿਣਤੀ ਵਿਚ ਪਹੰੁਚਣ ਕਰਨਗੇ ਅਤੇ ਕਾਲੇ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਬੋਲਦਿਆਂ ਕਿਸਾਨ ਮੋਰਚੇ ਦੇ ਆਗੂ ਸ. ਕਮਲਜੀਤ ਸਿੰਘ ਨੇ ਕਿਹਾ ਕਿ ਕਿਸਾਨ ਮੋਰਚੇ ਵਿਚ ਚੱਲਣ ਤੋਂ ਬਾਅਦ ਹਿੰਦੁਸਤਾਨ ਦੇ ਲੋਕਾਂ ਅੰਦਰ ਜਮਹੂਰੀਅਤ ਦਾ ਹੜ ਵਗ ਚੱਲਿਆ ਹੈ। ਇਹੀ ਹੜ ਹੀ ਕਿਸਾਨ ਮੋਰਚੇ ਦੀ ਊਰਜਾ ਹੈ। ਉਹਨਾਂ ਕਿਹਾ ਕਿ ਮੋਦੀ ਵਲੋਂ ਭਾਰਤ ਵਿਚੋਂ ਵਿਰੋਧੀ ਧਿਰ ਨੂੰ ਖ਼ਤਮ ਕਰਨ ਦੀ ਦਮਗਜ਼ੇ ਮਾਰਨ ਨੂੰ ਨਕਾਰਦਿਆਂ ਕਿਸਾਨਾਂ ਨੇ ਸੜਕਾਂ ਉਤੇ ਜਮਹੂਰੀਅਤ ਦੀ ਲਾਮਬੰਦੀ ਕਰਕੇ ਵਿਰੋਧੀ ਧਿਰ ਹੋਣ ਦਾ ਅਹਿਸਾਸ ਦਿਵਾ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਸਭ ਲਈ ਨੌਜਵਾਨਾਂ ਦੀ ਇਕਜੁਟਤਾ ਕਾਬਲੇਤਾਰੀਫ ਹੈ।
ਇਸ ਦੌਰਾਨ ਵਿਸ਼ੇਸ਼ ਤੌਰ ਉਤੇ ਪੁੱਜੀ ਹਰਿਆਣਵੀ ਤਾਈ ਨੇ ਕਿਹਾ ਹਰਿਆਣੇ ਦੇ ਕਿਸਾਨ ਕਾਲ ਕਾਨੂੰਨਾਂ ਨੂੰ ਰੱਦ ਕਰਵਾ ਕੇ ਸਾਹ ਲਵੇਗਾ। ਉਹਨਾਂ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਦੇ ਜਜ਼ਬੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਮੋਹਾਲੀ ਮਹਾਂ ਪੰਚਾਇਤ ਵਿਚ ਹੋਣ ਜਾ ਰਿਹਾ ਇਕੱਠ 27 ਸਤੰਬਰ ਦੇ ਭਾਰਤ ਬੰਦ ਦਾ ਮੁੱਢ ਬੰਨ ਕੇ ਮੋਦੀ ਸਰਕਾਰ ਦੀ ਜੜਾਂ ਹਿਲਾ ਦੇਵੇਗਾ।
ਇਸ ਮੌਕੇ ਸੋਨੀਆ ਮਾਨ ਤੋਂ ਇਲਾਵਾ ਮਨਿੰਦਰ ਸਿਘ ਸੋਹਾਣਾ, ਗੁਰਪ੍ਰੀਤ ਸਿੰਘ ਮਟਰਾਂ, ਸਤਵੀਰ ਸਿੰਘ ਮੱਕੜ, ਜਤਿੰਦਰ ਸਿਘ ਨਿਰਮਾਣ, ਸੁਖਚੈਨ ਸਿੰਘ ਸੰਧੂ, ਰੇਸ਼ਮ ਸਿੰਘ ਅਤੇ ਬਾਪੂ ਲਾਭ ਸਿੰਘ ਕੰਬਾਲੀ ਆਦਿ ਹਾਜ਼ਰ ਸਨ।
No comments:
Post a Comment