ਚੰਡੀਗੜ, 19 ਸਤੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਵਾਂਗ ਗਰੀਬ ਦਲਿਤ ਸਮਾਜ ਵੱਲੋਂ ਸਿਆਸੀ
ਲੋਕਾਂ ਕੋਲੋਂ ਸਵਾਲ ਪੁੱਛੇ ਜਾਣ ਦੀ ਮੁਹਿੰਮ ਨੂੰ ਜਾਗਰੂਕਤਾ ਮੁਹਿੰਮ ਕਰਾਰ ਦਿੰਦੇ ਹੋਏ
ਇਸ ਦਾ ਸਵਾਗਤ ਕੀਤਾ ਹੈ। ‘ਆਪ’ ਦੀ ਦਲੀਲ ਹੈ ਕਿ ਹੁਣ ਝੂਠੇ ਵਾਅਦਿਆਂ ਅਤੇ ਫ਼ੋਕੇ ਲਾਰਿਆਂ
ਨਾਲ ਸਿਆਸੀ ਪਾਰਟੀਆਂ ਗਰੀਬਾਂ, ਦਲਿਤਾਂ ਅਤੇ ਕਿਸਾਨਾਂ ਸਮੇਤ ਕਿਸੇ ਵੀ ਵਰਗ ਨੂੰ
ਗੁੰਮਰਾਹ ਨਹੀਂ ਕਰ ਸਕਣਗੀਆਂ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ
ਨੇਤਾ ਸਰਬਜੀਤ ਕੌਰ ਮਾਣੂੰਕੇ, ਪਿ੍ਰੰਸੀਪਲ ਬੁੱਧਰਾਮ, ਰੁਪਿੰਦਰ ਕੌਰ ਰੂਬੀ, ਮਾਸਟਰ
ਬਲਦੇਵ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਅਤੇ ਜਗਤਾਰ ਸਿੰਘ
ਹਿੱਸੋਵਾਲ ਨੇ ਸਾਂਝੇ ਬਿਆਨ ਰਾਹੀਂ ਸੱਤਾਧਾਰੀ ਕਾਂਗਰਸ ਨੇ ਗਰੀਬ ਅਤੇ ਦਲਿਤ ਸਮਾਜ ਨਾਲ
ਪਿਛਲੀ ਬਾਦਲ -ਭਾਜਪਾ ਸਰਕਾਰ ਵਾਂਗ ਗਿਣਮਿੱਥ ਕੇ ਧੋਖ਼ੇ ਕੀਤੇ ਅਤੇ ਦਲਿਤ ਵਰਗ ਨੂੰ ਵੋਟ
ਬੈਂਕ ਵਜੋਂ ਵਰਤ ਕੇ ਸੁੱਟ ਦਿੱਤਾ।
ਸਰਬਜੀਤ ਕੌਰ ਮਾਣੂੰਕੇ ਨੇ ਦਲਿਤ ਸਮਾਜ ਨਾਲ ਸੰਬੰਧਤ ਸਮਾਜ ਸੇਵੀ ਅਤੇ ਸੰਘਰਸ਼ੀਲ ਸੰਗਠਨਾਂ ਵੱਲੋਂ ਦਲਿਤ ਸਮਾਜ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਲੈਣ ਲਈ ਸੱਤਾਧਾਰੀ ਅਤੇ ਬਾਕੀ ਸਿਆਸੀ ਧਿਰਾਂ ਨੂੰ ਸਵਾਲ ਪੁੱਛਣ ਦੀ ਸ਼ੁਰੂ ਹੋਈ ਪ੍ਰਥਾ ਨੂੰ ਸ਼ੁੱਭ-ਸ਼ਗਨ ਦੱਸਦੇ ਹੋਏ ਕਿਹਾ ਕਿ ਕਿਸਾਨ ਸੰਘਰਸ਼ ਨੇ ਦਲਿਤ ਵਰਗ ਨੂੰ ਵੀ ਜਾਗਰੂਕਤਾ ਦਾ ਜਾਗ ਲਾ ਦਿੱਤਾ ਹੈ। ਸੰਗਰੂਰ ਜ਼ਿਲੇ ਦੇ 114 ਪਿੰਡਾਂ ਤੋਂ ਸ਼ੁਰੂ ਹੋਈ ਇਹ ਜਾਗਰੂਕਤਾ ਮੁਹਿੰਮ ਸਾਰੇ ਪੰਜਾਬ ’ਚ ਫੈਲਣੀ ਚਾਹੀਦੀ ਹੈ ਤਾਂ ਕਿ 2022 ਦੀਆਂ ਚੋਣਾ ਦੇ ਮੱਦਨਜ਼ਰ ਕੋਈ ਵੀ ਸਿਆਸੀ ਪਾਰਟੀ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ।
‘ਆਪ’ ਵਿਧਾਇਕਾਂ ਨੇ ਭਾਰਤੀ ਮੁੱਖ ਚੋਣ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਹ ਸਿਆਸੀ ਪਾਰਟੀਆਂ ਵੱਲੋਂ ਚੋਣਾ ਤੋਂ ਪਹਿਲਾ ਪੇਸ਼ ਕੀਤੇ ਜਾਂਦੇ ਚੋਣ ਮਨੋਰਥ ਪੱਤਰਾਂ (ਚੋਣ ਮੈਨੀਫ਼ਸਟੋਜ਼) ਨੂੰ ਕਾਨੂੰਨੀ ਦਾਇਰੇ ’ਚ ਲਿਆ ਕੇ ਇਸ ਨੂੰ ਕਾਨੂੰਨੀ ਦਸਤਾਵੇਜ਼ ਦਾ ਦਰਜਾ ਦੇਣ ਤਾਂ ਭਵਿੱਖ ਵਿੱਚ ਕੋਈ ਵੀ ਸਿਆਸੀ ਧਿਰ ਲੋਕਾਂ ਨੂੰ ਇਸ ਤਰਾਂ ਬੇਵਕੂਫ਼ ਬਣਾਉਣ ਦੀ ਹਿੰਮਤ ਨਾ ਕਰ ਸਕਣ, ਜਿਵੇਂ ਪਹਿਲਾਂ ਬਾਦਲ-ਭਾਜਪਾ ਅਤੇ 2017 ’ਚ ਕਾਂਗਰਸ- ਕੈਪਟਨ ਨੇ ਬਣਾਇਆ ਸੀ।
ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ 2017 ਦੇ ਚੋਣ ਮਨੋਰਥ ਪੱਤਰ ਦੇ ਪੰਨਾ ਨੰਬਰ 27 ’ਤੇ ਬੇਘਰੇ ਦਲਿਤ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਮੁਫ਼ਤ ਘਰ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਪੂਰਾ ਨਹੀਂ ਕੀਤਾ। ਇੱਥੋਂ ਤੱਕ ਕਿ ਪੰਚਾਇਤੀ ਜ਼ਮੀਨਾਂ ਨੂੰ 33 ਫ਼ੀਸਦੀ ਰਾਖਵਾਂਕਰਨ ਨਾਲ ਦਲਿਤਾਂ ਦੇ ਸੰਵਿਧਾਨਕ ਹੱਕ ਦੀ ਵੀ ਰੱਖਿਆ ਨਹੀਂ ਕੀਤੀ ਗਈ। ਜਿਸ ਕਰਕੇ ਅੱਜ ਦਲਿਤ ਸਮਾਜ ਨੇ ਸਿਆਸੀ ਧਿਰਾਂ ਖਾਸ ਕਰਕੇ ਸੱਤਾਧਾਰੀ ਕਾਂਗਰਸ ਦੇ ਆਗੂਆਂ ਕੋਲੋਂ ਚੋਣ ਵਾਅਦਿਆਂ ਬਾਰੇ ਸਵਾਲ ਪੁੱਛਣ ਦੀ ਮੁਹਿੰਮ ਇੱਥ ਸਹੀ ਕਦਮ ਹੈ।
‘ਆਪ’ ਆਗੂਆਂ ਨੇ ਪੋਸਟ ਮੈਟਿ੍ਰਕ ਵਜ਼ੀਫ਼ਾ ਘੁਟਾਲੇ ਦਾ ਹਵਾਲਾ ਦਿੰਦੇ ਹੋਏ ਸਰਕਾਰ ਉਤੇ ਦਲਿਤ ਸਮਾਜ ਨਾਲ ਸੋਚ- ਸਮਝ ਕੇ ਪੱਖਪਾਤ ਕਰਨ ਦੇ ਦੋਸ਼ ਵੀ ਲਾਏ। ‘ਆਪ’ ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾ ਤੋਂ ਪਹਿਲਾਂ ‘ਆਪ’ ਇਸ ਦੱਬੇ- ਕੁੱਚਲੇ ਸਮਾਜ ਲਈ ਇੱਕ ਵਿਸਥਾਰ ‘ਰੋਡ ਮੈਪ’ ਤਹਿਤ ਚੋਣ ਮਨੋਰਥ ਪੱਤਰ ਜਨਤਕ ਕਰੇਗੀ।
No comments:
Post a Comment