ਚੰਡੀਗੜ੍ਹ/ਨਵੀਂ ਦਿੱਲੀ , 05 ਦਸੰਬਰ : ਪੰਜਾਬ ਵਿੱਚ ਆਪਣੀ ਸਿਆਸੀ ਜਮੀਨ ਗੁਆ ਚੁੱਕੀ ਭਾਜਪਾ ਦੇ ਉੱਚ ਪੱਧਰੀ ਦੇ ਆਗੂਆਂ ਨੂੰ ਲੈ ਕੇ ਆਦਮੀ ਪਾਰਟੀ ਨੇ ਅੱਜ ਇੱਕ ਬਹੁਤ ਵੱਡਾ ਖ਼ੁਲਾਸਾ ਕੀਤਾ ਹੈ। ਆਪ ਵਿਧਾਇਕ ਅਤੇ ਪੰਜਾਬ ਦੇ ਸਹਿ-ਪ੍ਰਭਾਰੀ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਚੋਣ ਲੜਨ ਲਈ ਭਾਜਪਾ ਕੋਲ ਲੋਕ ਨਹੀਂ ਹਨ । ਇਸ ਲਈ ਭਾਜਪਾ ਅਗਵਾਈ ਆਮ ਆਦਮੀ ਪਾਰਟੀ ਦੇ ਸੰਸਦਾਂ ਅਤੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਨਾਂ ਦੇ ਦਫ਼ਤਰ ਤੋਂ ਸਾਡੇ ਸੰਸਦਾਂ - ਵਿਧਾਇਕਾਂ ਨੂੰ ਫ਼ੋਨ ਕਰਕੇ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਕਿਹਾ ਜਾ ਰਿਹਾ ਹੈ ਅਤੇ ਬਦਲੇ ਵਿੱਚ ਮਨਚਾਹੀ ਰਕਮ ਅਤੇ ਅਹੁਦਾ ਦੇਣ ਦਾ ਆਫ਼ਰ ਦਿੱਤਾ ਜਾ ਰਿਹਾ ਹੈ । ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਦੇ ਕੋਲ ਚੋਣ ਲੜਨ ਲਈ ਲੋਕ ਨਹੀਂ ਹਨ , ਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤਿਆਰ ਕਾਂਗਰਸ ਦੇ 25 ਵਿਧਾਇਕਾਂ ਨੂੰ ਲੈ ਲਵੇ ਅਤੇ ਸਾਡੀ ਪਾਰਟੀ ਨੂੰ ਤੋੜਨਾ ਬੰਦ ਕਰੇ । ਭਾਜਪਾ ਦੇ ਕੋਲ ਚਾਹੇ ਜਿਨਾਂ ਪੈਸਾ ਹੋਵੇ, ਲੇਕਿਨ ਉਹ ਸਾਡੇ ਇੱਕ ਵਲੰਟੀਅਰ ਤੱਕ ਨੂੰ ਨਹੀਂ ਖ਼ਰੀਦ ਸਕਦੀ , ਸੰਸਦਾਂ ਅਤੇ ਵਿਧਾਇਕਾਂ ਨੂੰ ਖ਼ਰੀਦਣਾ ਤਾਂ ਦੂਰ ਦੀ ਗੱਲ ਹੈ । ਅਸੀਂ ਪੰਜਾਬ ਦੇ ਆਪਣੇ ਆਗੂਆਂ ਨੂੰ ਹਿਦਾਇਤ ਦੇ ਦਿੱਤੀ ਹੈ ਕਿ ਆਪਣਾ ਫ਼ੋਨ ਰਿਕਾਰਡਿੰਗ ਉੱਤੇ ਪਾ ਦਿਓ । ਅਗਲੀ ਵਾਰ ਭਾਜਪਾ ਵਾਲੇ ਫ਼ੋਨ ਕਰਕੇ ਖ਼ਰੀਦ - ਫ਼ਰੋਖ਼ਤ ਦੀ ਗੱਲ ਕਰਨ, ਤਾਂ ਉਨਾਂ ਦੀ ਸਾਰੀ ਗੱਲਬਾਤ ਰਿਕਾਰਡ ਕਰ ਲੈਣਾ , ਜਿਸ ਨੂੰ ਪਾਰਟੀ ਜਨਤਕ ਕਰ ਦੇਵੇਗੀ ।
ਭਾਜਪਾ ਦੇ ਸਭ ਤੋਂ ਸੀਨੀਅਰ ਆਗੂ ਪੰਜਾਬ ਵਿੱਚ 'ਆਪ ਦੇ ਸੰਸਦਾਂ - ਵਿਧਾਇਕਾਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਫ਼ੋਨ ਕਰ ਰਹੇ ਹਨ- ਰਾਘਵ ਚੱਢਾ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਅੱਜ ਪਾਰਟੀ
ਦਫ਼ਤਰ ਵਿੱਚ ਇੱਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕਰਕੇ ਖ਼ੁਲਾਸਾ ਕੀਤਾ ਕਿ ਕਿਵੇਂ ਭਾਜਪਾ
ਦੇ ਸਭ ਤੋਂ ਸੀਨੀਅਰ ਨੇਤਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੰਸਦਾਂ , ਵਿਧਾਇਕਾਂ
ਅਤੇ ਅਹੁਦੇਦਾਰਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ । ਰਾਘਵ ਚੱਢਾ ਨੇ ਕਿਹਾ ਕਿ
ਭਾਰਤੀ ਜਨਤਾ ਪਾਰਟੀ ਨੇ ਸਾਡੇ ਦੇਸ਼ ਦੇ ਕਿਸਾਨਾਂ ਨੂੰ ਇੱਕ ਸਾਲ ਤੋਂ ਵੀ ਜਅਿਾਦਾ ਸਮਾਂ
ਸਰਦੀ , ਗਰਮੀ ਅਤੇ ਮੀਂਹ ਵਿੱਚ ਸੜਕ ਉੱਤੇ ਸੌਣ ਲਈ ਮਜਬੂਰ ਕੀਤਾ । ਭਾਜਪਾ ਦੇ ਚੱਲਦੇ
750 ਤੋਂ ਜ਼ਿਆਦਾ ਕਿਸਾਨਾਂ ਨੂੰ ਆਪਣੇ ਜਾਨ ਦੇਣੀ ਪਈ, ਤਾਂਕਿ ਭਾਜਪਾ ਦੇ ਆਗੂਆਂ ਦੀਆਂ
ਕੰਨਾਂ ਵਿੱਚ ਉਨਾਂ ਦੀ ਮੰਗਾਂ ਨੂੰ ਲੈ ਕੇ ਆਵਾਜ਼ ਪਹੁੰਚ ਸਕੇ। ਭਾਜਪਾ ਉਹ ਪਾਰਟੀ ਹੈ ,
ਜੋ ਦੇਸ਼ ਅਤੇ ਸਮਾਜ ਨੂੰ ਵੰਡਣ ਦਾ ਕੰਮ ਕਰਦੀ ਹੈ । ਭਾਜਪਾ ਉਹ ਪਾਰਟੀ ਹੈ , ਜਿਸ ਨੂੰ
ਅੱਜ ਪੰਜਾਬ ਦੇ ਹਰ ਇੱਕ ਪਿੰਡਾ ਵਿੱਚ ਜਾਣ ਨਹੀਂ ਦਿੱਤਾ ਜਾਂਦਾ । ਅੱਜ ਪੰਜਾਬ ਵਿੱਚ
ਆਪਣਾ ਸਿਆਸੀ ਅਣਹੋਂਦ ਅਤੇ ਜਮੀਨ ਲੱਭਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਹੁਣ ਆਮ ਆਦਮੀ ਪਾਰਟੀ
ਦੇ ਲੋਕਾਂ ਨੂੰ ਲਾਲਚ ਦੇਣਾ ਸ਼ੁਰੂ ਕਰ ਚੁੱਕੀ ਹੈ । ਭਾਜਪਾ ਦੇ ਸਭ ਤੋਂ ਸੀਨੀਅਰ ਆਗੂ
ਦਿੱਲੀ ਵਿੱਚ ਬੈਠਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ , ਵਿਧਾਇਕਾਂ ਅਤੇ
ਬੁਲਾਰਿਆਂ ਤੱਕ ਨੂੰ ਫ਼ੋਨ ਕਰਕੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਹਨ ।
ਭਾਜਪਾ ਦਾ ਇਹ ਸੀਨੀਅਰ ਨੇਤਾ ਕਹਿ ਰਹਾ ਹੈ ਕਿ ਤੁਹਾਨੂੰ ਜੋ ਰਕਮ ਅਤੇ ਅਹੁਦਾ ਚਾਹੀਦਾ
ਹੈ , ਅਸੀਂ ਦੇਵਾਂਗੇ, ਲੇਕਿਨ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ
ਹੋ ਜਾਓ।
ਸਾਡੇ ਸੰਸਦਾਂ - ਵਿਧਾਇਕਾਂ ਨੂੰ ਲਾਲਚ ਦੇ ਕੇ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜਮੀਨ ਬਣਾਉਣ ਦੀ ਕੋਸ਼ਿਸ਼ ਕਰ ਰਹੀ - ਰਾਘਵ ਚੱਢਾ
ਰਾਘਵ ਚੱਢਾ ਨੇ ਕਿਹਾ ਕਿ ਸਾਡੇ ਸੰਸਦ ਅਤੇ ਪੰਜਾਬ ਦੇ ਸਾਡੇ ਵਿਧਾਇਕਾਂ ਨੂੰ ਫ਼ੋਨ ਕਰਕੇ ਸਿੱਧਾ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਤੇ ਉਨਾਂ ਦੇ ਦਫ਼ਤਰ ਤੋਂ ਫ਼ੋਨ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਦਿਓ ਅਤੇ ਭਾਜਪਾ ਵਿੱਚ ਸ਼ਾਮਿਲ ਹੋ ਜਾਓ । ਮੈਂ ਕਹਿਣਾ ਚਾਹੁੰਦਾ ਹਾਂ ਕਿ ਅਮਿਤ ਸ਼ਾਹ ਅਤੇ ਉਨਾਂ ਦਾ ਦਫ਼ਤਰ ਪੰਜਾਬ ਵਿੱਚ ਸਾਡੇ ਸੰਸਦ ਭਗਵੰਤ ਮਾਨ ਅਤੇ ਸਾਡੇ ਵਿਧਾਇਕਾਂ ਨੂੰ ਫ਼ੋਨ ਕਰਕੇ ਸਿੱਧੇ ਤੌਰ ਉੱਤੇ ਕਹਿ ਰਹੇ ਹਨ ਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਆਓ ਜੀ ਅਤੇ ਇਸ ਦੇ ਲਈ ਤੁਹਾਨੂੰ ਜੋ ਰਕਮ ਚਾਹੀਦਾ ਹੈ , ਜੋ ਅਹੁਦਾ ਚਾਹੀਦਾ ਹੈ ਅਤੇ ਤੁਹਾਡੀ ਜੋ ਮੰਗ ਹੈ , ਉਹ ਅਸੀਂ ਪੂਰੀ ਕਰਾਂਗੇ । ਇੱਥੇ ਤੱਕ ਕਿ ਸਾਡੇ ਲੋਕਾਂ ਨੂੰ ਫ਼ੋਨ ਕਰਕੇ ਇਹ ਕਿਹਾ ਜਾ ਰਿਹਾ ਹੈ ਕਿ ਰਕਮ ਤੁਸੀਂ ਦੱਸੋ ਕਿ ਕਿੰਨੀ ਚਾਹੀਦੀ ਹੈ , ਕਿੰਨੀ ਜਮੀਨ ਅਤੇ ਜ਼ੇਵਰਾਤ ਚਾਹੀਦਾ ਹੈ , ਅਸੀਂ ਲਿਆ ਕੇ ਦੇਵਾਂਗੇ , ਸਿਰਫ਼ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਤੁਸੀਂ ਭਾਜਪਾ ਦੀ ਮੈਂਬਰਸ਼ਿਪ ਲੈ ਲਓ । ਇਸ ਤਰਾਂ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜਮੀਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਹ ਭਾਜਪਾ ਦੀ ਸਚਾਈ ਹੈ ।
ਆਮ ਆਦਮੀ ਪਾਰਟੀ ਦੇ ਲੋਕ ਉਸ ਮਿੱਟੀ ਦੇ ਨਹੀਂ ਬਣੇ ਹਨ , ਜੋ ਪੈਸੇ ਦੀ ਚਕਾਚੌਂਧ ਵੇਖ ਕੇ ਭਾਜਪਾ ਵਿੱਚ ਚਲੇ ਜਾਣ - ਰਾਘਵ ਚੱਢਾ
ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੂੰ ਦੋ ਗੱਲਾਂ ਕਹਿਣਾ ਚਾਹੁੰਦਾ ਹਾਂ । ਪਹਿਲਾ , ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਚੋਣ ਲੜਨ ਲਈ ਲੋਕ ਨਹੀਂ ਹਨ , ਤਾਂ ਸਾਡੇ ਕੋਲ ਕਾਂਗਰਸ ਦੇ 25 ਲੋਕਾਂ ਦੀ ਲਿਸਟ ਹਨ । ਕਾਂਗਰਸ ਦੇ 25 ਵਿਧਾਇਕ ਪਾਰਟੀ ਛੱਡਣਾ ਚਾਹੁੰਦੇ ਹਨ , ਉਹ ਸਾਡੇ ਨਾਲ ਸੰਪਰਕ ਕਰ ਰਹੇ ਹਨ ਕਿ ਸਾਨੂੰ ਆਪਣੀ ਪਾਰਟੀ ਵਿੱਚ ਲੈ ਲਓ , ਲੇਕਿਨ ਸਾਨੂੰ ਕਾਂਗਰਸ ਦਾ ਕੂੜਾ ਪਸੰਦ ਨਹੀਂ ਹੈ । ਅਸੀਂ ਉਹ ਕਾਂਗਰਸ ਦੀ ਲਿਸਟ ਤੁਹਾਨੂੰ ਦੇ ਦਿੰਦੇ ਹਾਂ , ਤੁਸੀਂ ਉਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਲਓ , ਲੇਕਿਨ ਸਾਡੀ ਪਾਰਟੀ ਤੋੜਨਾ ਬੰਦ ਕਰੋ । ਦੂਜਾ, ਜੋ ਤੁਸੀਂ ਸਾਡੇ ਲੋਕਾਂ ਨੂੰ ਫ਼ੋਨ ਕਰਕੇ ਕਹਿ ਰਹੇ ਹੋ ਕਿ ਰਕਮ ਦੱਸੋ , ਤੁਹਾਨੂੰ ਕੀ ਰਕਮ ਚਾਹੀਦਾ ਹੈ , ਤੁਹਾਨੂੰ ਦਿੱਤਾ ਜਾਵੇਗਾ । ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਾਜਪਾ ਦੇ ਕੋਲ ਕਿੰਨਾ ਪੈਸਾ ਹੈ । ਕਿਉਂਕਿ ਜਿਨਾਂ ਵੀ ਤੁਹਾਡੇ ਕੋਲ ਪੈਸਾ ਅਤੇ ਸੰਸਾਧਨ ਹੈ , ਉਸ ਤੋਂ ਤੁਸੀਂ ਆਮ ਆਦਮੀ ਪਾਰਟੀ ਦੀ ਮਿੱਟੀ ਨਾਲ ਬਣੇ ਸਾਡੇ ਇੱਕ ਸਾਧਾਰਨ ਵਲੰਟੀਅਰ ਨੂੰ ਵੀ ਨਹੀਂ ਖ਼ਰੀਦ ਸਕਦੇ । ਸਾਡੇ ਸੰਸਦ ਅਤੇ ਵਿਧਾਇਕਾਂ ਨੂੰ ਖ਼ਰੀਦਣਾ ਤਾਂ ਦੂਰ ਦੀ ਗੱਲ ਹੈ । ਭਾਜਪਾ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਲੋਕ ਉਸ ਮਿੱਟੀ ਦੇ ਨਹੀਂ ਬਣੇ ਹੋ ਕਿ ਤੁਹਾਡੀ ਮਹਿਲ ਅਤੇ ਪੈਸੇ ਦੀ ਚਕਾਚੌਂਧ ਵੇਖ ਕੇ ਤੁਹਾਡੇ ਆਫ਼ਰ ਦੇ ਲਾਲਚ ਵਿੱਚ ਆਕੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਚਲੇ ਜਾਣ ।
ਹੁਣ ਪੰਜਾਬ ਦੇ ਸਾਡੇ ਸੰਸਦ ਅਤੇ ਵਿਧਾਇਕ ਭਾਜਪਾ ਤੋਂ ਮਿਲ ਰਹੇ ਆਫ਼ਰ ਦੀ ਗੱਲਬਾਤ ਨੂੰ ਰਿਕਾਰਡ ਕਰਨਗੇ - ਰਾਘਵ ਚੱਢਾ
ਰਾਘਵ ਚੱਢਾ ਨੇ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਆਪਣੇ ਸੰਸਦ , ਵਿਧਾਇਕ ਸਮੇਤ ਸਾਰੇ ਆਗੂਆਂ ਨੂੰ ਇਹ ਕਹਿ ਦਿੱਤਾ ਹੈ ਕਿ ਤੁਸੀਂ ਆਪਣਾ ਫ਼ੋਨ ਰਿਕਾਰਡਿੰਗ ਉੱਤੇ ਪਾ ਦੇਵੋ। ਤੁਹਾਨੂੰ ਭਾਜਪਾ ਦਾ ਕੋਈ ਵੀ ਸੀਨੀਅਰ ਨੇਤਾ ਜਾਂ ਅਮਿਤ ਸ਼ਾਹ ਆਪਣੇ ਆਪ ਫ਼ੋਨ ਕਰੇ ਅਤੇ ਤੁਹਾਨੂੰ ਆਫ਼ਰ ਦੇਵੇ , ਤਾਂ ਤੁਸੀਂ ਉਸ ਦੀ ਪੂਰੀ ਗੱਲ ਨੂੰ ਰਿਕਾਰਡ ਕਰ ਲੈਣਾ । ਆਮ ਆਦਮੀ ਪਾਰਟੀ ਦੇ ਸਾਰੇ ਸੰਸਦਾਂ ਅਤੇ ਵਿਧਾਇਕਾਂ ਨੇ ਆਪਣਾ ਫ਼ੋਨ ਰਿਕਾਰਡਿੰਗ ਉੱਤੇ ਪਾ ਦਿੱਤਾ ਹੈ । ਹੁਣ ਕੋਈ ਵੀ ਭਾਜਪਾ ਦਾ ਨੇਤਾ ਉਨਾਂ ਨੂੰ ਖ਼ਰੀਦਣ ਦੀ ਜਾਂ ਕੁੱਝ ਦੇ ਕੇ ਪਾਰਟੀ ਬਦਲਣ ਜਾਂ ਫਿਰ ਗੱਲ ਕਰਨ ਦੀ ਵੀ ਹਿੰਮਤ ਨਹੀਂ ਕਰੇਗਾ। ਇਸ ਦੇ ਨਾਲ - ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਹੁਣ ਹਰ ਸੂਬੇ ਵਿੱਚ ਪਛੜਦੀ ਜਾ ਰਹੀ ਹੈ । ਪੰਜਾਬ ਵਿੱਚ ਭਾਜਪਾ ਦੀ ਇਹ ਹਾਲਤ ਹੈ ਕਿ ਉਸ ਦੇ ਨੇਤਾ ਪਿੰਡਾਂ ਵਿੱਚ ਵੀ ਨਹੀਂ ਜਾ ਪਾ ਰਹੇ ਹਨ । ਲੋਕ ਉਨਾਂ ਨੂੰ ਪਿੰਡਾਂ ਵਿੱਚ ਵੀ ਨਹੀਂ ਵੜਨ ਦੇ ਰਹੇ ਹਨ । ਅਜਿਹੀ ਪਾਰਟੀ ਸਾਡੇ ਲੋਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀ ਹੈ । ਅਜਿਹੀ ਪਾਰਟੀ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ । ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਕੋਲ ਚਾਹੇ ਜਿੰਨੀ ਮਰਜ਼ੀ ਰਕਮ ਹੋਵੇ , ਸੀਬੀਆਈ , ਈਡੀ , ਇਨਕਮ ਟੈਕਸ , ਦਿੱਲੀ ਪੁਲਿਸ, ਏਜੈਂਸੀਆਂ ਹੋਣ , ਫਿਰ ਵੀ ਤਸੀ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਨਹੀਂ ਖ਼ਰੀਦ ਸਕਦੇ । ਆਮ ਆਦਮੀ ਪਾਰਟੀ ਦੇ ਲੋਕ ਨਹੀਂ ਡਰਨ ਵਾਲੇ ਹਨ ਅਤੇ ਨਾ ਵਿਕਣ ਵਾਲੇ ਹਨ । ਮੈਂ ਇਹ ਸਿੱਧੀ ਗੱਲ ਭਾਜਪਾ ਦੇ ਸਭ ਤੋਂ ਸੀਨੀਅਰ ਆਗੂ ਨੂੰ ਕਹਿਣਾ ਚਾਹੁੰਦਾ ਹਾਂ। ਜੇਕਰ ਦੂਜੀ ਪਾਰਟੀਆਂ ਦੇ ਲੋਕ ਲੈਣ ਹੀ ਹਨ , ਤਾਂ ਕਾਂਗਰਸ ਦੇ 25 ਵਿਧਾਇਕਾਂ ਦੀ ਲਿਸਟ ਅਸੀਂ ਜਾਰੀ ਕਰ ਦਿੰਦੇ ਹਾਂ , ਜੋ ਰੋਜ਼ਾਨਾ ਸਾਨੂੰ ਫ਼ੋਨ ਕਰਦੇ ਹਨ ਕਿ ਅਸੀਂ ਕਾਂਗਰਸ ਛੱਡਣਾ ਚਾਹੁੰਦੇ ਹਾਂ , ਸਾਨੂੰ ਆਮ ਆਦਮੀ ਪਾਰਟੀ ਵਿੱਚ ਲੈ ਲਓ ਅਤੇ ਟਿਕਟ ਦੇ ਦੋ । ਕਾਂਗਰਸ ਦਾ ਤਾਂ ਕੋਈ ਵੀ ਭਵਿੱਖ ਪੰਜਾਬ ਵਿੱਚ ਨਹੀਂ ਬਚਿਆ ਹੈ । ਅਸੀਂ ਉਹ ਲਿਸਟ ਭਾਜਪਾ ਨੂੰ ਦੇ ਦਿੰਦੇ ਹਾਂ , ਤੁਸੀਂ ਕਾਂਗਰਸ ਦਾ ਸਾਰਾ ਕੂੜਾ ਲੈ ਲਓ । ਉਨਾਂ ਨੂੰ ਟਿਕਟ ਦੇ ਕੇ ਚੋਣ ਲੜਾ ਲਓ , ਕਿਉਂਕਿ ਤੁਹਾਡੇ ਕੋਲ ਤਾਂ ਪੰਜਾਬ ਵਿੱਚ ਲੋਕ ਹੀ ਨਹੀਂ ਹਨ । ਲੇਕਿਨ ਸਾਡੀ ਪਾਰਟੀ ਨੂੰ ਤੋੜਨਾ ਬੰਦ ਕਰੋ । ਜੇਕਰ ਇਹ ਲੋਕ ਆਪਣੀ ਆਦਤਾਂ ਤੋਂ ਬਾਜ਼ ਨਾ ਆਏ , ਤਾਂ ਹੁਣ ਪੰਜਾਬ ਦੇ ਸਾਡੇ ਨੇਤਾ , ਇਹਨਾਂ ਦੀ ਸਾਰੀ ਗੱਲਬਾਤ ਨੂੰ ਰਿਕਾਰਡ ਕਰਨਗੇ , ਜੋ ਇਹ ਆਫ਼ਰ ਦੇ ਰਹੇ ਹਨ।
No comments:
Post a Comment